ਕੰਨਿਆ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਕੰਨਿਆ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।


Read in English - Virgo Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਕੰਨਿਆ ਰਾਸ਼ੀ ਨੂੰ ਛੇਵਾਂ ਸਥਾਨ ਪ੍ਰਾਪਤ ਹੈ ਅਤੇ ਇਹ ਪ੍ਰਿਥਵੀ ਤੱਤ ਦੀ ਰਾਸ਼ੀ ਹੈ। ਕੰਨਿਆ ਰਾਸ਼ੀ ਦਾ ਸੁਆਮੀ ਬੁੱਧੀ ਦਾ ਕਾਰਕ ਗ੍ਰਹਿ ਬੁੱਧ ਹੈ। ਇਹ ਬੁੱਧੀ, ਤਰਕ, ਵਿਸ਼ਲੇਸ਼ਣਾਤਮਕ ਖਮਤਾ ਆਦਿ ਦੀ ਪ੍ਰਤੀਨਿਧਤਾ ਕਰਦਾ ਹੈ। ਸਾਲ 2025 ਵਿੱਚ ਮਈ ਤੋਂ ਬਾਅਦ ਦਾ ਸਮਾਂ ਕੰਨਿਆ ਰਾਸ਼ੀ ਵਾਲਿਆਂ ਦੇ ਕਰੀਅਰ, ਆਰਥਿਕ ਅਤੇ ਪ੍ਰੇਮ ਜੀਵਨ ਆਦਿ ਖੇਤਰਾਂ ਵਿੱਚ ਅਨੁਕੂਲ ਨਤੀਜੇ ਪ੍ਰਦਾਨ ਕਰੇਗਾ, ਕਿਉਂਕਿ ਇਸ ਅਵਧੀ ਵਿੱਚ ਗੁਰੂ ਗ੍ਰਹਿ ਗੋਚਰ ਕਰੇਗਾ।

ਇਸ ਸਾਲ ਸ਼ਨੀ ਮਹਾਰਾਜ ਤੁਹਾਡੇ ਸੱਤਵੇਂ ਘਰ ਵਿੱਚ ਮੌਜੂਦ ਹੋਵੇਗਾ। ਨਾਲ ਹੀ ਛਾਇਆ ਗ੍ਰਹਿ ਦੇ ਨਾਮ ਨਾਲ ਪ੍ਰਸਿੱਧ ਰਾਹੂ ਅਤੇ ਕੇਤੂ ਦੀ ਸਥਿਤੀ ਵੀ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮਈ 2025 ਤੋਂ ਰਾਹੂ ਤੁਹਾਡੇ ਛੇਵੇਂ ਘਰ ਵਿੱਚ ਬੈਠਾ ਹੋਵੇਗਾ, ਜਦੋਂ ਕਿ ਕੇਤੂ ਗ੍ਰਹਿ ਬਾਰ੍ਹਵੇਂ ਘਰ ਵਿੱਚ ਮੌਜੂਦ ਹੋਵੇਗਾ। ਹਾਲਾਂਕਿ ਮਈ 2025 ਤੱਕ ਦਾ ਸਮਾਂ ਤੁਹਾਨੂੰ ਕਾਰਜਾਂ ਦੇ ਸ਼ੁਭ ਨਤੀਜੇ ਦੇਵੇਗਾ। ਛੇਵੇਂ ਘਰ ਵਿੱਚ ਰਾਹੂ ਦੀ ਸਥਿਤੀ ਤੁਹਾਨੂੰ ਸਾਹਸ ਨਾਲ ਭਰਣ ਦਾ ਕੰਮ ਕਰੇਗੀ ਅਤੇ ਅਜਿਹੇ ਵਿੱਚ ਤੁਸੀਂ ਚੰਗੀ ਸਫਲਤਾ ਪ੍ਰਾਪਤ ਕਰਨ ਦੇ ਕਾਬਲ ਬਣੋਗੇ।

हिंदी में पढ़ें - कन्या वार्षिक राशिफल 2025

ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਦੇ ਦੌਰਾਨ ਸ਼ਨੀ ਵੱਕਰੀ ਰਹੇਗਾ। ਅਜਿਹੇ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਮਿਲਣ ਵਾਲੇ ਸਕਾਰਾਤਮਕ ਨਤੀਜਿਆਂ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਸ਼ਨੀ ਦੇ ਵੱਕਰੀ ਸਥਿਤੀ ਵਿੱਚ ਹੋਣ ਦੇ ਕਾਰਨ ਕਰੀਅਰ ਵਿੱਚ ਤਰੱਕੀ ਦੀ ਰਫਤਾਰ ਵੀ ਹੌਲ਼ੀ ਹੋ ਸਕਦੀ ਹੈ। ਜਿਹੜੇ ਜਾਤਕ ਆਪਣਾ ਵਪਾਰ ਕਰਦੇ ਹਨ, ਉਹਨਾਂ ਨੂੰ ਇਸ ਅਵਧੀ ਦੇ ਦੌਰਾਨ ਵਪਾਰ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਦੇ ਵੱਕਰੀ ਹੋਣ ਨਾਲ ਨੌਕਰੀ ਅਤੇ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਸਾਵਧਾਨੀ ਨਾਲ਼ ਅੱਗੇ ਵਧਣ ਦੀ ਸਲਾਹ ਦਿੱਤੀ ਜਾਂਦੀ ਹੈ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਕੰਨਿਆ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਦੇ ਹਾਂ ਕਿ ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲ 2025 ਕਿਸ ਤਰ੍ਹਾਂ ਦੇ ਪਰਿਵਰਤਨ ਲੈ ਕੇ ਆਵੇਗਾ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਕੰਨਿਆ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲ਼ਿਆਂ ਦਾ ਕਰੀਅਰ ਅਨੁਕੂਲ ਨਾ ਰਹਿਣ ਦਾ ਅਨੁਮਾਨ ਹੈ, ਕਿਉਂਕਿ ਕਰੀਅਰ ਦਾ ਕਾਰਕ ਗ੍ਰਹਿ ਸ਼ਨੀ ਮਾਰਚ ਮਹੀਨੇ ਤੱਕ ਸੱਤਵੇਂ ਘਰ ਵਿੱਚ ਸਥਿਤ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਕਾਰਜਾਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਪ੍ਰੈਲ ਤੱਕ ਗੁਰੂ ਗ੍ਰਹਿ ਤੁਹਾਡੇ ਲਈ ਅਨੁਕੂਲ ਰਹਿਣਗੇ ਅਤੇ ਇਹ ਤੁਹਾਨੂੰ ਸਭ ਤਰ੍ਹਾਂ ਦੇ ਲਾਭ ਪ੍ਰਦਾਨ ਕਰਨਗੇ। ਜੇਕਰ ਨੌਕਰੀ ਵਿੱਚ ਤੁਸੀਂ ਅਹੁਦੇ ਵਿੱਚ ਤਰੱਕੀ ਜਾਂ ਆਮਦਨ ਵਿੱਚ ਵਾਧੇ ਦੀ ਉਮੀਦ ਲਗਾ ਕੇ ਬੈਠੇ ਹੋਏ ਹੋ, ਤਾਂ ਇਹ ਤੁਹਾਨੂੰ ਇਨਸੈਂਟਿਵ ਦੇ ਰੂਪ ਵਿੱਚ ਮਿਲ ਸਕਦੇ ਹਨ। ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਣੇਗੀ ਅਤੇ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਇਸ ਖੇਤਰ ਵਿੱਚ ਖੂਬ ਸਫਲਤਾ ਪ੍ਰਾਪਤ ਕਰਦੇ ਹੋਏ ਦਿਖਣਗੇ। ਕੁੱਲ ਮਿਲਾ ਕੇ ਅਪ੍ਰੈਲ 2025 ਤੱਕ ਦਾ ਸਮਾਂ ਤੁਹਾਡੇ ਲਈ ਇਸ ਤਰ੍ਹਾਂ ਦੇ ਨਤੀਜੇ ਲੈ ਕੇ ਆ ਸਕਦਾ ਹੈ।

ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਲਈ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਪਰਿਵਰਤਨ ਜਾਂ ਫਿਰ ਨੌਕਰੀ ਵਿੱਚ ਤਬਾਦਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਇਹਨਾਂ ਲੋਕਾਂ ਦੇ ਲਈ ਮਾਰਚ ਤੋਂ ਬਾਅਦ ਤੋਂ ਲੈ ਕੇ ਸਾਲ ਦੇ ਅੰਤ ਤੱਕ ਸ਼ਨੀ ਦੀ ਸਥਿਤੀ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ।

ਜੇਕਰ ਤੁਸੀਂ ਕਰੀਅਰ ਦੇ ਸਬੰਧ ਵਿੱਚ ਕੋਈ ਵੱਡਾ ਫੈਸਲਾ ਲੈਣਾ ਚਾਹੁੰਦੇ ਹੋ, ਤਾਂ ਮਾਰਚ ਤੱਕ ਦੀ ਅਵਧੀ ਦੇ ਦੌਰਾਨ ਤੁਸੀਂ ਅਜਿਹਾ ਕਰ ਸਕਦੇ ਹੋ, ਕਿਉਂਕਿ ਇਸ ਦੌਰਾਨ ਸ਼ਨੀ ਦੇਵ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ, ਜੋ ਕਿ ਅਨੁਕੂਲ ਸਥਿਤੀ ਵਿੱਚ ਹੋਵੇਗਾ।

13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਦੀ ਅਵਧੀ ਵਿੱਚ ਸ਼ਨੀ ਵੱਕਰੀ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਸ਼ਨੀ ਦੀ ਵੱਕਰੀ ਚਾਲ ਦੇ ਕਾਰਨ ਕੰਨਿਆ ਰਾਸ਼ੀ ਵਾਲਿਆਂ ਦੀ ਪਕੜ ਕਰੀਅਰ ਉੱਤੇ ਢਿੱਲੀ ਹੋ ਸਕਦੀ ਹੈ। ਇਸ ਲਈ ਇਸ ਸਮੇਂ ਤੁਹਾਨੂੰ ਕਰੀਅਰ ਵਿੱਚ ਆਪਣੀ ਮਨਚਾਹੀ ਤਰੱਕੀ ਨਾ ਮਿਲਣ ਦੀ ਸੰਭਾਵਨਾ ਹੈ। ‘ਕੰਨਿਆ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜਿਸ ਸਮੇਂ ਸ਼ਨੀ ਵੱਕਰੀ ਸਥਿਤੀ ਵਿੱਚ ਹੋਵੇਗਾ, ਉਸ ਸਮੇਂ ਤੁਹਾਨੂੰ ਨੌਕਰੀ ਬਦਲਣ ਵਰਗੇ ਵੱਡੇ ਫੈਸਲੇ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਤੁਹਾਨੂੰ ਨਕਾਰਾਤਮਕ ਰੂਪ ਤੋਂ ਪ੍ਰਭਾਵਿਤ ਕਰ ਸਕਦੇ ਹਨ।

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਕੰਨਿਆ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ 2025 ਵਿੱਚ ਮਈ ਮਹੀਨੇ ਤੋਂ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਦਸਵੇਂ ਘਰ ਵਿੱਚ ਬੈਠੇ ਹੋਣਗੇ। ਇਸ ਦੇ ਨਤੀਜੇ ਵੱਜੋਂ ਇਹ ਤੁਹਾਡੇ ਖਰਚਿਆਂ ਨੂੰ ਵਧਾਓਣ ਦਾ ਕੰਮ ਕਰ ਸਕਦੇ ਹਨ। ਹਾਲਾਂਕਿ ਸ਼ਨੀ ਦਾ ਗੋਚਰ ਮਾਰਚ ਤੱਕ ਤੁਹਾਡੇ ਲਈ ਚੰਗਾ ਰਹੇਗਾ ਅਤੇ ਇਸ ਤੋਂ ਬਾਅਦ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰ ਜਾਵੇਗਾ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਘਰ ਵਿੱਚ ਬੈਠਾ ਸ਼ਨੀ ਤੁਹਾਡੇ ਆਰਥਿਕ ਜੀਵਨ ਵਿੱਚ ਉਤਾਰ-ਚੜ੍ਹਾਅ ਲੈ ਕੇ ਆ ਸਕਦਾ ਹੈ।

ਜੇਕਰ ਤੁਸੀਂ ਨਿਵੇਸ਼ ਜਾਂ ਪੈਸੇ ਨਾਲ ਜੁੜਿਆ ਕੋਈ ਵੱਡਾ ਫੈਸਲਾ ਲੈਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਅਪ੍ਰੈਲ ਤੱਕ ਦੀ ਅਵਧੀ ਅਨੁਕੂਲ ਰਹੇਗੀ। ਪਰ ਅਪ੍ਰੈਲ ਤੋਂ ਬਾਅਦ ਨਿਵੇਸ਼ ਜਾਂ ਪੈਸੇ ਨਾਲ ਸਬੰਧਤ ਫੈਸਲੇ ਲੈਣ ਤੋਂ ਬਚੋ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਧਨ ਦੇ ਕਾਰਕ ਬ੍ਰਹਸਪਤੀ ਦੇਵ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਦੀ ਅਵਧੀ ਦੇ ਦੌਰਾਨ ਅਸਤ ਰਹਿਣਗੇ। ਅਜਿਹੇ ਵਿੱਚ ਇਸ ਦੌਰਾਨ ਤੁਹਾਨੂੰ ਪੈਸੇ ਦੀ ਕਮੀ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਪਰ ‘ਕੰਨਿਆ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਇਹਨਾਂ ਜਾਤਕਾਂ ਦੇ ਛੇਵੇਂ ਘਰ ਵਿੱਚ ਬੈਠਾ ਰਾਹੂ ਇਹਨਾਂ ਨੂੰ ਅਣਕਿਆਸੇ ਸਰੋਤਾਂ ਤੋਂ ਧਨ ਲਾਭ ਕਰਵਾਉਂਦਾ ਰਹੇਗਾ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਕੰਨਿਆ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਕੰਨਿਆ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਅਪ੍ਰੈਲ ਤੱਕ ਦਾ ਸਮਾਂ ਪੜ੍ਹਾਈ ਦੇ ਲਈ ਚੰਗਾ ਰਹੇਗਾ, ਕਿਉਂਕਿ ਗੁਰੂ ਦੇਵ ਤੁਹਾਡੀ ਚੰਦਰ ਰਾਸ਼ੀ ਦੇ ਨੌਵੇਂ ਘਰ ਵਿੱਚ ਸਥਿਤ ਹੋਣਗੇ। ਅਜਿਹੇ ਵਿੱਚ ਬ੍ਰਹਸਪਤੀ ਦੀ ਇਹ ਸਥਿਤੀ ਪੇਸ਼ੇਵਰ ਰੂਪ ਤੋਂ ਪੜ੍ਹਾਈ ਕਰਨ ਵੱਲ ਇਸ਼ਾਰਾ ਕਰ ਰਹੀ ਹੈ। ਤੁਸੀਂ ਉੱਚ-ਵਿੱਦਿਆ ਹਾਸਲ ਕਰਨ ਦੀ ਦਿਸ਼ਾ ਵਿੱਚ ਵੀ ਕਦਮ ਵਧਾ ਸਕਦੇ ਹੋ, ਜਿਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ।

ਮਈ ਵਿੱਚ ਗੁਰੂ ਗ੍ਰਹਿ ਗੋਚਰ ਕਰਕੇ ਤੁਹਾਡੀ ਚੰਦਰ ਰਾਸ਼ੀ ਦੇ ਦਸਵੇਂ ਘਰ ਵਿੱਚ ਬਿਰਾਜਮਾਨ ਹੋਣਗੇ। ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਦੀ ਇਕਾਗਰਤਾ ਕਮਜ਼ੋਰ ਹੋ ਸਕਦੀ ਹੈ। ਇਸ ਲਈ ਇਹਨਾਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ। ਸ਼ਨੀ ਗ੍ਰਹਿ ਮਾਰਚ ਤੋਂ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਹੋਵੇਗਾ, ਜੋ ਪੜ੍ਹਾਈ ਦੇ ਖੇਤਰ ਵਿੱਚ ਤੁਹਾਡੀ ਸੁਸਤ ਰਫਤਾਰ ਨੂੰ ਦੁਬਾਰਾ ਤੇਜ਼ ਕਰਨ ਦਾ ਕੰਮ ਕਰੇਗਾ। ਨਾਲ ਹੀ ਇਸ ਅਵਧੀ ਦੇ ਦੌਰਾਨ ਇਸ ਦੀ ਦ੍ਰਿਸ਼ਟੀ ਤੁਹਾਡੀ ਚੰਦਰ ਰਾਸ਼ੀ ਉੱਤੇ ਵੀ ਪੈ ਰਹੀ ਹੋਵੇਗੀ।

ਇਸ ਤੋਂ ਇਲਾਵਾ ‘ਕੰਨਿਆ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੀ ਪੜ੍ਹਾਈ ਦੀ ਯੋਜਨਾ ਬਣਾਓਣ ਦੇ ਨਾਲ-ਨਾਲ ਉਸ ਨੂੰ ਲਾਗੂ ਕਰਨ ਦੀ ਵੀ ਜ਼ਰੂਰਤ ਹੋਵੇਗੀ।

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਕੰਨਿਆ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ 2025 ਵਿੱਚ ਕੰਨਿਆ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਅਪ੍ਰੈਲ ਦੇ ਮਹੀਨੇ ਤੱਕ ਕਾਫੀ ਚੰਗਾ ਰਹੇਗਾ, ਕਿਉਂਕਿ ਗੁਰੂ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ ਨੌਵੇਂ ਘਰ ਵਿੱਚ ਮੌਜੂਦ ਹੋਣਗੇ। ਇਹਨਾਂ ਦੀ ਸਥਿਤੀ ਚੰਗੀ ਕਹੀ ਜਾਵੇਗੀ ਅਤੇ ਅਜਿਹੇ ਵਿੱਚ ਤੁਸੀਂ ਪਰਿਵਾਰ ਵਿੱਚ ਉੱਚ ਕਦਰਾਂ-ਕੀਮਤਾਂ ਨੂੰ ਬਣਾ ਕੇ ਰੱਖਣ ਦੇ ਕਾਬਲ ਹੋਵੋਗੇ।

ਇਹ ਜਾਤਕ ਪਰਿਵਾਰ ਵਿੱਚ ਆਪਣੀ ਇੱਕ ਅਲੱਗ ਥਾਂ ਬਣਾ ਕੇ ਰੱਖਣ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਏਕਤਾ ਕਾਇਮ ਰੱਖਣ ਵਿੱਚ ਵੀ ਸਫਲ ਰਹਿਣਗੇ।

ਪਰ ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤੁਹਾਡੀ ਰਾਸ਼ੀ ਦੇ ਦਸਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਦੌਰਾਨ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਈਗੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸ਼ਨੀ ਦੇਵ ਮਾਰਚ 2025 ਤੋਂ ਤੁਹਾਡੇ ਸੱਤਵੇਂ ਘਰ ਵਿੱਚ ਬੈਠਾ ਹੋਵੇਗਾ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਡੇ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਨ ਈਗੋ ਸਬੰਧੀ ਸਮੱਸਿਆਵਾਂ ਜਨਮ ਲੈ ਸਕਦੀਆਂ ਹਨ। ਨਾਲ ਹੀ ਗੱਲਬਾਤ ਦੀ ਕਮੀ ਵੀ ਨਜ਼ਰ ਆ ਸਕਦੀ ਹੈ। ‘ਕੰਨਿਆ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਤੁਹਾਡੇ ਬਾਰ੍ਹਵੇਂ ਘਰ ਵਿੱਚ ਸਥਿਤ ਕੇਤੂ ਤੁਹਾਡੇ ਮਨ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਅਲਗਾਵ ਦੀ ਸਥਿਤੀ ਪੈਦਾ ਕਰ ਸਕਦਾ ਹੈ। ਸ਼ਨੀ ਦੇਵ ਦੀ ਇਹ ਸਥਿਤੀ ਤੁਹਾਡੇ ਪਰਿਵਾਰਕ ਜੀਵਨ ਵਿੱਚ ਖਟਾਸ ਪੈਦਾ ਕਰਨ ਦਾ ਕੰਮ ਕਰ ਸਕਦੀ ਹੈ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਕੰਨਿਆ ਸਾਲਾਨਾ ਰਾਸ਼ੀਫਲ 2025 ਕਹਿ ਰਿਹਾ ਹੈ ਸਾਲ 2025 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਲਈ ਮਈ ਤੋਂ ਬਾਅਦ ਦਾ ਸਮਾਂ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਆਪਸੀ ਸਮਝ ਨਾਲ ਜੁੜੀਆਂ ਸਮੱਸਿਆਵਾਂ ਜਨਮ ਲੈ ਸਕਦੀਆਂ ਹਨ। ਈਗੋ ਇਹਨਾਂ ਪਰੇਸ਼ਾਨੀਆਂ ਦਾ ਕਾਰਨ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਜੀਵਨਸਾਥੀ ਨੂੰ ਸਮਝਣ ਅਤੇ ਉਸ ਦੇ ਨਾਲ ਰਿਸ਼ਤਾ ਕਾਇਮ ਰੱਖਣ ਦੇ ਲਈ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕਰਨੀ ਪਵੇਗੀ।

ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਪ੍ਰੇਮ ਜੀਵਨ ਦੇ ਲਈ ਸ਼ਾਨਦਾਰ ਰਹੇਗਾ। ਜੇਕਰ ਤੁਸੀਂ ਪਹਿਲਾਂ ਹੀ ਕਿਸੇ ਨਾਲ ਪ੍ਰੇਮ ਕਰਦੇ ਹੋ, ਤਾਂ ਤੁਹਾਡਾ ਰਿਸ਼ਤਾ ਪਰਵਾਨ ਚੜ੍ਹੇਗਾ। ਨਾਲ ਹੀ ਜਿਹੜੇ ਜਾਤਕ ਕਿਸੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ, ਉਹ ਅਪ੍ਰੈਲ ਦੇ ਮਹੀਨੇ ਦੇ ਦੌਰਾਨ ਇਸ ਦਿਸ਼ਾ ਵਿੱਚ ਕਦਮ ਅੱਗੇ ਵਧਾ ਸਕਦੇ ਹਨ। ਜੇਕਰ ਤੁਸੀਂ ਵਿਆਹ ਕਰਵਾਓਣਾ ਚਾਹੁੰਦੇ ਹੋ, ਤਾਂ ਇਹ ਗੱਲ ਇੱਥੇ ਵੀ ਲਾਗੂ ਹੁੰਦੀ ਹੈ। ‘ਕੰਨਿਆ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ ਕੇਤੂ ਦੀ ਬਾਰ੍ਹਵੇਂ ਘਰ ਵਿੱਚ ਮੌਜੂਦਗੀ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਮਿਲਣ ਵਾਲੇ ਸਕਾਰਾਤਮਕ ਨਤੀਜਿਆਂ ਨੂੰ ਘੱਟ ਕਰ ਸਕਦੀ ਹੈ। ਇਹਨਾਂ ਜਾਤਕਾਂ ਵਿੱਚੋਂ ਕੁਝ ਲੋਕਾਂ ਦੇ ਮਨ ਵਿੱਚ ਵਿਆਹ ਤੋੜਨ ਵਰਗੇ ਵਿਚਾਰ ਵੀ ਆ ਸਕਦੇ ਹਨ। ਸੱਤਵੇਂ ਘਰ ਵਿੱਚ ਸ਼ਨੀ ਦੀ ਮੌਜੂਦਗੀ ਸ਼ਾਦੀ-ਵਿਆਹ ਵਿੱਚ ਦੇਰੀ ਦਾ ਕਾਰਨ ਬਣ ਸਕਦੀ ਹੈ।

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਕੰਨਿਆ ਸਾਲਾਨਾ ਰਾਸ਼ੀਫਲ 2025 ਕਹਿੰਦਾ ਹੈ ਕਿ ਸਾਲ 2025 ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਮਈ ਮਹੀਨੇ ਤੋਂ ਬਾਅਦ ਸਿਹਤ ਦੇ ਖੇਤਰ ਵਿੱਚ ਮਿਲੇ-ਜੁਲੇ ਨਤੀਜੇ ਮਿਲ ਸਕਦੇ ਹਨ, ਕਿਉਂਕਿ ਬ੍ਰਹਸਪਤੀ ਗ੍ਰਹਿ ਤੁਹਾਡੇ ਦਸਵੇਂ ਘਰ ਵਿੱਚ ਸਥਿਤ ਹੋਵੇਗਾ ਅਤੇ ਇਹਨਾਂ ਦੀ ਇਸ ਸਥਿਤੀ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਪਰ ਅਪ੍ਰੈਲ ਤੱਕ ਗੁਰੂ ਗ੍ਰਹਿ ਤੁਹਾਡੇ ਉੱਤੇ ਆਪਣੀ ਕਿਰਪਾ ਬਣਾ ਕੇ ਰੱਖਣਗੇ। ਕੇਤੂ ਬਾਰ੍ਹਵੇਂ ਘਰ ਵਿੱਚ ਬੈਠ ਕੇ ਤੁਹਾਨੂੰ ਪੇਟ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੇ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਗੁਰੂ ਗ੍ਰਹਿ ਮਈ ਵਿੱਚ ਤੁਹਾਡੀ ਚੰਦਰ ਰਾਸ਼ੀ ਦੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ, ਤਾਂ ਤੁਹਾਨੂੰ ਗਰਦਨ ਅਤੇ ਤੰਤ੍ਰਿਕਾ ਤੰਤਰ ਨਾਲ ਸਬੰਧਤ ਰੋਗ ਪਰੇਸ਼ਾਨ ਕਰ ਸਕਦੇ ਹਨ। ਇਸ ਲਈ ਤੁਹਾਨੂੰ ਸਿਹਤ ਦੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ। ਇਸ ਅਵਧੀ ਦੇ ਦੌਰਾਨ ਇਹਨਾਂ ਜਾਤਕਾਂ ਦੀ ਰੋਗ ਪ੍ਰਤੀਰੋਧਕ ਖਮਤਾ ਕਮਜ਼ੋਰ ਹੋ ਸਕਦੀ ਹੈ। ‘ਕੰਨਿਆ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਜੇਕਰ ਤੁਸੀਂ ਆਪਣੀ ਸਿਹਤ ਚੰਗੀ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਯੋਗ ਅਤੇ ਧਿਆਨ (ਮੈਡੀਟੇਸ਼ਨ) ਆਦਿ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਕੰਨਿਆ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ ਅਤੇ ਮੰਗਲਵਾਰ ਦੇ ਦਿਨ ਇਸ ਦਾ ਪਾਠ ਕਰਨਾ ਬਹੁਤ ਸ਼ੁਭ ਰਹੇਗਾ।
  • ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
  • ਹਰ ਰੋਜ਼ "ॐ ਕੇਤਵੇ ਨਮਹ:" ਦਾ 21 ਵਾਰ ਜਾਪ ਕਰੋ।
  • ਹਰ ਰੋਜ਼ 108 ਵਾਰ “ॐ ਮੰਦਾਯ ਨਮਹ:” ਦਾ ਜਾਪ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2025 ਵਿੱਚ ਕੰਨਿਆ ਰਾਸ਼ੀ ਦਾ ਭਵਿੱਖ ਕੀ ਹੈ?

ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਸਾਲ 2025 ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ।

2. ਕੀ ਸਾਲ 2025 ਵਿੱਚ ਕੰਨਿਆ ਰਾਸ਼ੀ ਸਫਲ ਹੋਵੇਗੀ?

ਪ੍ਰੇਮ ਜੀਵਨ ਦੇ ਲਿਹਾਜ਼ ਤੋਂ ਇਸ ਸਾਲ ਅਪ੍ਰੈਲ 2025 ਤੱਕ ਦਾ ਸਮਾਂ ਤੁਹਾਡੇ ਲਈ ਚੰਗਾ ਰਹੇਗਾ।

3. ਕੰਨਿਆ ਰਾਸ਼ੀ ਵਾਲ਼ਿਆਂ ਦੇ ਲਈ ਭਾਗਸ਼ਾਲੀ ਅੰਕ ਕਿਹੜੇ ਹਨ?

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁਭ ਅੰਕ 6, 3, 7 ਅਤੇ 17 ਹਨ।

4. ਕੰਨਿਆ ਰਾਸ਼ੀ ਵਾਲ਼ਿਆਂ ਨੂੰ ਕਿਹੜੇ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ?

ਕੰਨਿਆ ਰਾਸ਼ੀ ਵਾਲ਼ਿਆਂ ਨੂੰ ਭਗਵਾਨ ਗਣੇਸ਼ ਜੀ ਅਤੇ ਵਿਸ਼ਣੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ।