ਤੁਲਾ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਤੁਲਾ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।


Read in English - Libra Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਤੁਲਾ ਰਾਸ਼ੀ ਨੂੰ ਸੱਤਵਾਂ ਸਥਾਨ ਪ੍ਰਾਪਤ ਹੈ ਅਤੇ ਇਹ ਵਾਯੂ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਪ੍ਰੇਮ ਦਾ ਕਾਰਕ ਗ੍ਰਹਿ ਸ਼ੁੱਕਰ ਹੈ ਅਤੇ ਇਹ ਪ੍ਰੇਮ ਅਤੇ ਵਿਆਹ ਦੀ ਵੀ ਪ੍ਰਤੀਨਿਧਤਾ ਕਰਦਾ ਹੈ। ਸਾਲ 2025 ਵਿੱਚ ਮਈ ਦੇ ਮਹੀਨੇ ਤੋਂ ਬਾਅਦ ਦਾ ਸਮਾਂ ਤੁਹਾਡੇ ਕਰੀਅਰ, ਆਰਥਿਕ ਅਤੇ ਪ੍ਰੇਮ ਜੀਵਨ ਦੇ ਲਈ ਔਸਤ ਨਤੀਜੇ ਲੈ ਕੇ ਆਵੇਗਾ, ਕਿਉਂਕਿ ਇਸ ਅਵਧੀ ਵਿੱਚ ਗੁਰੂ ਗ੍ਰਹਿ ਗੋਚਰ ਕਰੇਗਾ। ਇਸ ਤੋਂ ਇਲਾਵਾ ਅਪ੍ਰੈਲ ਤੱਕ ਇਹ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ।

ਕਿਸਮਤ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਸ਼ਨੀ ਦੇਵ ਇਸ ਸਾਲ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ, ਜਦੋਂ ਕਿ ਛਾਇਆ ਗ੍ਰਹਿ ਰਾਹੂ, ਕੇਤੂ ਦੀ ਸਥਿਤੀ ਨੂੰ ਸਾਲ 2025 ਵਿੱਚ ਅਨੁਕੂਲ ਕਿਹਾ ਜਾਵੇਗਾ, ਕਿਉਂਕਿ ਕੇਤੂ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਤੇ ਰਾਹੂ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਵੇਗਾ। ਸਾਲ ਦਾ ਪਹਿਲਾ ਭਾਗ ਅਰਥਾਤ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਲਈ ਥੋੜਾ ਮੁਸ਼ਕਿਲ ਰਹਿ ਸਕਦਾ ਹੈ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਹੋਵੇਗਾ। ਅਜਿਹੇ ਵਿੱਚ ਬ੍ਰਹਸਪਤੀ ਦੀ ਇਹ ਸਥਿਤੀ ਧਨ ਲਾਭ ਦੇਣ ਵਿੱਚ ਪਿੱਛੇ ਰਹਿ ਸਕਦੀ ਹੈ ਅਤੇ ਅਜਿਹੇ ਵਿੱਚ ਤੁਸੀਂ ਅਸਹਿਜ ਮਹਿਸੂਸ ਕਰ ਸਕਦੇ ਹੋ।

हिंदी में पढ़ें - तुला वार्षिक राशिफल 2025

‘ਤੁਲਾ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਸਾਲ 2025 ਵਿੱਚ ਮਈ ਦੇ ਮਹੀਨੇ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਇਸ ਅਵਧੀ ਵਿੱਚ ਗੁਰੂ ਗ੍ਰਹਿ ਤੁਹਾਨੂੰ ਧਨ-ਲਾਭ ਅਤੇ ਬੱਚਤ ਦੇ ਬਿਹਤਰੀਨ ਮੌਕੇ ਪ੍ਰਦਾਨ ਕਰਨਗੇ। ਜਿਨ੍ਹਾਂ ਜਾਤਕਾਂ ਦਾ ਆਪਣਾ ਵਪਾਰ ਹੈ, ਉਹ ਇਸ ਅਵਧੀ ਵਿੱਚ ਲਾਭ ਕਮਾਓਣ ਦੇ ਨਾਲ-ਨਾਲ ਆਮਦਨ ਵਿੱਚ ਵਾਧਾ ਕਰਨ ਵਿੱਚ ਵੀ ਸਫਲ ਹੋਣਗੇ। ਹਾਲਾਂਕਿ ਸਾਲ 2025 ਦੇ ਦੌਰਾਨ ਸ਼ਨੀ ਮਹਾਰਾਜ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਸ਼ਨੀ ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ। ਇਸ ਲਈ ਇਹ ਤੁਹਾਨੂੰ ਧਨ, ਖੁਸ਼ਹਾਲੀ ਅਤੇ ਸੁੱਖ ਨਾਲ ਜੁੜੇ ਖੇਤਰਾਂ ਵਿੱਚ ਸਫਲਤਾ ਦੇਣ ਦਾ ਕੰਮ ਕਰੇਗਾ।

ਮਈ ਤੋਂ ਬਾਅਦ ਗੁਰੂ ਗ੍ਰਹਿ ਤੁਹਾਡੇ ਨੌਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਹ ਤੁਹਾਨੂੰ ਚੰਗਾ ਪੈਸਾ ਕਮਾਓਣ ਦੇ ਨਾਲ-ਨਾਲ ਤਰੱਕੀ ਦੇ ਮੌਕੇ ਵੀ ਪ੍ਰਦਾਨ ਕਰੇਗਾ। ਇਸ ਦੌਰਾਨ ਤੁਸੀਂ ਚੰਗੀ ਮਾਤਰਾ ਵਿੱਚ ਬੱਚਤ ਕਰਨ ਵਿੱਚ ਸਫਲ ਹੋਵੋਗੇ। ਪਰ ਅਪ੍ਰੈਲ ਤੋਂ ਪਹਿਲਾਂ ਬ੍ਰਹਸਪਤੀ ਮਹਾਰਾਜ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਣਗੇ ਅਤੇ ਇਸ ਨੂੰ ਤੁਹਾਡੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਸੀਂ ਜੋ ਵੀ ਪੈਸਾ ਕਮਾਓਗੇ, ਉਸ ਦੀ ਬੱਚਤ ਕਰਨ ਵਿੱਚ ਅਸਫਲ ਹੋ ਸਕਦੇ ਹੋ।

ਇਹ ਰਾਸ਼ੀਫਲ ਔਸਤ ਭਵਿੱਖਬਾਣੀ ਹੈ, ਪਰੰਤੂ ਕੁੰਡਲੀ ਦੇ ਆਧਾਰ ਉੱਤੇ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਥੋੜੇ ਬਿਹਤਰ ਨਤੀਜੇ ਮਿਲ ਸਕਦੇ ਹਨ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਤੁਲਾ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਨ ਕਿ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਾਲ 2025 ਕਿਸ ਤਰ੍ਹਾਂ ਦੇ ਪਰਿਵਰਤਨ ਲੈ ਕੇ ਆਵੇਗਾ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਤੁਲਾ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮਾਰਚ ਮਹੀਨੇ ਤੱਕ ਤੁਲਾ ਰਾਸ਼ੀ ਵਾਲਿਆਂ ਦੇ ਕਰੀਅਰ ਦਾ ਕਾਰਕ ਗ੍ਰਹਿ ਸ਼ਨੀ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ। ਇਸ ਤੋਂ ਬਾਅਦ ਇਹ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਸ਼ਨੀ ਨੂੰ ਤੁਲਾ ਰਾਸ਼ੀ ਦੇ ਲਈ ਸ਼ੁਭ ਗ੍ਰਹਿ ਮੰਨਿਆ ਗਿਆ ਹੈ ਅਤੇ ਅਜਿਹੇ ਵਿੱਚ ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਤੁਹਾਨੂੰ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਤੁਸੀਂ ਸੁਰੱਖਿਅਤ ਅਤੇ ਸੰਤੁਸ਼ਟ ਮਹਿਸੂਸ ਕਰੋਗੇ। ਇਸ ਦੌਰਾਨ ਤੁਸੀਂ ਅਹੁਦੇ ਵਿੱਚ ਤਰੱਕੀ ਅਤੇ ਇਨਸੈਂਟਿਵ ਦੇ ਰੂਪ ਵਿੱਚ ਲਾਭ ਪ੍ਰਾਪਤ ਕਰੋਗੇ, ਜੋ ਕਿ ਕੰਮ ਦੇ ਪ੍ਰਤੀ ਤੁਹਾਡੀ ਸਖਤ ਮਿਹਨਤ ਦਾ ਫਲ ਹੋਵੇਗਾ। ਤੁਸੀਂ ਬਿਹਤਰੀਨ ਕੰਮ ਦੇ ਦਮ ਉੱਤੇ ਕਾਰਜ ਖੇਤਰ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾਓਣ ਵਿੱਚ ਸਫਲ ਰਹੋਗੇ।

ਤੁਲਾ ਰਾਸ਼ੀ ਦੇ ਜਾਤਕਾਂ ਦੁਆਰਾ ਕੰਮ ਵਿੱਚ ਕੀਤੀ ਜਾ ਰਹੀ ਸਖਤ ਮਿਹਨਤ ਦੇ ਬਲ ਉੱਤੇ ਉਹ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਵਿੱਚ ਆਪਣੀ ਜਗ੍ਹਾ ਬਣਾ ਸਕਣਗੇ, ਜਿਸ ਦੇ ਕਾਰਨ ਉਹ ਸੰਤੁਸ਼ਟ ਦਿਖਣਗੇ। ਉਹ ਖੁਸ਼ ਰਹਿਣਗੇ ਅਤੇ ਅਜਿਹੇ ਵਿੱਚ ਉਹ ਹਰ ਕੰਮ ਨੂੰ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਪੇਸ਼ੇਵਰ ਤਰੀਕੇ ਨਾਲ ਕਰਨਗੇ।

ਤੁਲਾ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਇਸ ਸਾਲ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਨੌਕਰੀ ਦੇ ਸੁਨਹਿਰੇ ਮੌਕੇ ਪ੍ਰਾਪਤ ਹੋਣਗੇ। ਨਾਲ ਹੀ ਵਿਦੇਸ਼ ਤੋਂ ਵੀ ਨੌਕਰੀ ਦੇ ਮੌਕੇ ਮਿਲਣ ਦੀ ਸੰਭਾਵਨਾ ਬਣੇਗੀ ਅਤੇ ਇਸ ਤਰ੍ਹਾਂ ਦੇ ਮੌਕੇ ਤੁਹਾਨੂੰ ਖੁਸ਼ੀ, ਪੈਸਾ ਅਤੇ ਖੁਸ਼ਹਾਲੀ ਦੇਣ ਦਾ ਕੰਮ ਕਰਨਗੇ। ਜਾਤਕ ਆਪਣੀਆਂ ਖਮਤਾਵਾਂ ਨੂੰ ਪਹਿਚਾਣਨ ਅਤੇ ਉਹਨਾਂ ਦਾ ਸਹੀ ਦਿਸ਼ਾ ਵਿੱਚ ਇਸਤੇਮਾਲ ਕਰਨ ਦੇ ਕਾਬਲ ਬਣਨਗੇ।

ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਬਿਨਾਂ ਜ਼ਿਆਦਾ ਮਿਹਨਤ ਅਤੇ ਕੋਸ਼ਿਸ਼ਾਂ ਦੇ ਹੀ ਅੱਛਾ-ਖਾਸਾ ਪੈਸਾ ਕਮਾਓਣ ਦੇ ਕਾਬਿਲ ਹੋਣਗੇ। ਅਜਿਹਾ ਇਸ ਲਈ ਸੰਭਵ ਹੋ ਸਕੇਗਾ, ਕਿਉਂਕਿ ਸ਼ਨੀ ਨੂੰ ਉਹਨਾਂ ਦੇ ਲਈ ਸ਼ੁਭ ਮੰਨਿਆ ਗਿਆ ਹੈ, ਜੋ ਕਿ ਉਹਨਾਂ ਦੀ ਰਾਸ਼ੀ ਦੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ।

ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ, ਤਾਂ ਤੁਸੀਂ ਆਸਾਨੀ ਨਾਲ ਸਫਲਤਾ ਪ੍ਰਾਪਤ ਕਰ ਸਕੋਗੇ ਅਤੇ ਅਜਿਹੇ ਵਿੱਚ ਤੁਸੀਂ ਕਾਫੀ ਮੁਨਾਫਾ ਵੀ ਕਮਾ ਸਕੋਗੇ। ਤੁਸੀਂ ਅਤੇ ਤੁਹਾਡੇ ਸਾਂਝੇਦਾਰ ਕਾਮਯਾਬੀ ਦਾ ਆਨੰਦ ਲੈਂਦੇ ਹੋਏ ਦਿਖਣਗੇ।

ਹਾਲਾਂਕਿ ਸ਼ਨੀ ਗ੍ਰਹਿ 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਦੀ ਅਵਧੀ ਵਿੱਚ ਵੱਕਰੀ ਹੋ ਜਾਵੇਗਾ। ਇਸ ਕਾਰਨ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਔਸਤ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ ਅਤੇ ਅਜਿਹੇ ਵਿੱਚ ਤੁਹਾਡੇ ਕਰੀਅਰ ਦੀ ਤਰੱਕੀ ਦੀ ਰਫਤਾਰ ਵੀ ਹੌਲੀ ਹੋ ਸਕਦੀ ਹੈ। ‘ਤੁਲਾ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਜਦੋਂ ਸ਼ਨੀ ਗ੍ਰਹਿ ਵੱਕਰੀ ਸਥਿਤੀ ਵਿੱਚ ਹੋਵੇਗਾ, ਉਸ ਸਮੇਂ ਤੁਹਾਨੂੰ ਨੌਕਰੀ ਦੇ ਨਾਲ-ਨਾਲ ਕੰਮ ਵਿੱਚ ਵੱਧਦੇ ਦਬਾਅ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਜਿਹੜੇ ਜਾਤਕ ਆਪਣਾ ਕਾਰੋਬਾਰ ਕਰਦੇ ਹਨ, ਇਹ ਅਵਧੀ ਉਹਨਾਂ ਲਈ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਜਾਂ ਫੇਰ ਅੱਗੇ ਵਧਣ ਦੇ ਲਈ ਚੰਗੀ ਨਹੀਂ ਕਹੀ ਜਾ ਸਕਦੀ। ਪਰ 22 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਦੀ ਅਵਧੀ ਵਿੱਚ ਤੁਲਾ ਰਾਸ਼ੀ ਵਾਲਿਆਂ ਨੂੰ ਆਪਣੇ ਕਰੀਅਰ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਉੱਪਰ ਦਿੱਤੀ ਗਈ ਅਵਧੀ ਦੇ ਦੌਰਾਨ ਚੰਗੇ ਨਤੀਜੇ ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਤੁਲਾ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਮਈ ਮਹੀਨੇ ਤੋਂ ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਧਨ ਦਾ ਪ੍ਰਵਾਹ ਆਸਾਨ ਰਹੇਗਾ। ਅਜਿਹੇ ਵਿੱਚ ਤੁਸੀਂ ਪੈਸਾ ਕਮਾਓਣ ਦੇ ਨਾਲ-ਨਾਲ ਬੱਚਤ ਵੀ ਕਰ ਸਕੋਗੇ।

ਹਾਲਾਂਕਿ ਅਪ੍ਰੈਲ 2025 ਤੱਕ ਇਹਨਾਂ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਪੱਖਾਂ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ, ਕਿਉਂਕਿ ਗੁਰੂ ਮਹਾਰਾਜ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਹੋਣਗੇ। ਬ੍ਰਹਸਪਤੀ ਦੀ ਇਸ ਸਥਿਤੀ ਦੇ ਕਾਰਨ ਤੁਸੀਂ ਜ਼ਿਆਦਾ ਪੈਸਾ ਨਹੀਂ ਕਮਾ ਸਕੋਗੇ। ਪਰ ਜਦੋਂ ਮਾਰਚ ਤੋਂ ਸ਼ਨੀ ਦੇਵ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰ ਜਾਵੇਗਾ, ਤਾਂ ਤੁਸੀਂ ਕਾਫੀ ਮਾਤਰਾ ਵਿੱਚ ਪੈਸਾ ਕਮਾਓਣ ਦੇ ਨਾਲ-ਨਾਲ ਚੰਗੀ ਸਫਲਤਾ ਵੀ ਹਾਸਿਲ ਕਰ ਸਕੋਗੇ। ਇਹਨਾਂ ਜਾਤਕਾਂ ਨੂੰ ਜੱਦੀ ਜਾਇਦਾਦ ਦੇ ਮਾਧਿਅਮ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ, ਜਿਸ ਕਾਰਨ ਸਫਲਤਾ ਇਹਨਾਂ ਦੇ ਕਦਮ ਚੁੰਮੇਗੀ।

ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਤੁਹਾਡੇ ਪੰਜਵੇਂ ਘਰ ਵਿੱਚ ਅਤੇ ਕੇਤੂ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੋਣਗੇ, ਜੋ ਤੁਹਾਡੇ ਲਈ ਧਨ ਪ੍ਰਾਪਤੀ ਦੇ ਨਵੇਂ ਰਸਤੇ ਮਜ਼ਬੂਤ ਕਰਨਗੇ। ਇਸ ਦੇ ਨਤੀਜੇ ਵੱਜੋਂ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਕੇ ਰੱਖਣ ਵਿੱਚ ਸਫਲ ਰਹੋਗੇ। ਤੁਲਾ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਪੰਜਵੇਂ ਘਰ ਵਿੱਚ ਰਾਹੂ ਦੇ ਹੋਣ ਦੇ ਕਾਰਨ ਇਹਨਾਂ ਜਾਤਕਾਂ ਦੀ ਦਿਲਚਸਪੀ ਸੱਟੇਬਾਜ਼ੀ ਵੱਲ ਵੱਧ ਸਕਦੀ ਹੈ, ਜਿਸ ਦੇ ਮਾਧਿਅਮ ਤੋਂ ਇਹਨਾਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ।

ਮਈ ਤੋਂ ਗੁਰੂ ਗ੍ਰਹਿ ਤੁਹਾਡੇ ਨੌਵੇਂ ਘਰ ਵਿੱਚ ਬੈਠੇ ਹੋਣਗੇ ਅਤੇ ਅਜਿਹੇ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਓਣ ਦੇ ਨਾਲ-ਨਾਲ ਉਸ ਦੀ ਬੱਚਤ ਵੀ ਕਰਨ ਵਿੱਚ ਕਾਮਯਾਬ ਹੋਵੋਗੇ। ਨਾਲ ਹੀ ‘ਤੁਲਾ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਗੁਰੂ ਗ੍ਰਹਿ ਦਾ ਆਸ਼ੀਰਵਾਦ ਤੁਹਾਡੀ ਰਾਸ਼ੀ ਉੱਤੇ ਬਣਿਆ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਆਮਦਨ ਵਿੱਚ ਵਾਧੇ ਦੇ ਰਸਤੇ ਉੱਤੇ ਅੱਗੇ ਵਧੋਗੇ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਤੁਲਾ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਮਹੀਨੇ ਤੱਕ ਦਾ ਸਮਾਂ ਤੁਲਾ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਔਸਤ ਰਹੇਗਾ, ਕਿਉਂਕਿ ਬ੍ਰਹਸਪਤੀ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਣਗੇ। ਇਸ ਦੇ ਉਲਟ, ਜਦੋਂ ਮਈ ਤੋਂ ਬਾਅਦ ਤੋਂ ਬ੍ਰਹਸਪਤੀ ਤੁਹਾਡੇ ਨੌਵੇਂ ਘਰ ਵਿੱਚ ਹੋਣਗੇ, ਤਾਂ ਉਸ ਸਮੇਂ ਉਹ ਤੁਹਾਨੂੰ ਪੜ੍ਹਾਈ ਵਿੱਚ ਸਫਲਤਾ ਦੇ ਰਸਤੇ ਉੱਤੇ ਲੈ ਕੇ ਜਾਣ ਦਾ ਕੰਮ ਕਰਨਗੇ।

ਫਰਵਰੀ ਤੱਕ ਸ਼ਨੀ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਬੈਠਾ ਹੋਵੇਗਾ ਅਤੇ ਇਸ ਤੋਂ ਬਾਅਦ ਮਾਰਚ ਮਹੀਨੇ ਤੋਂ ਤੁਹਾਡੀ ਚੰਦਰ ਰਾਸ਼ੀ ਦੇ ਕਿਸਮਤ ਦੇ ਘਰ ਅਰਥਾਤ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਸ਼ਨੀ ਦੇ ਛੇਵੇਂ ਘਰ ਵਿੱਚ ਹੋਣ ਦੇ ਕਾਰਨ ਵਿਦਿਆਰਥੀਆਂ ਦਾ ਪ੍ਰਦਰਸ਼ਨ ਪੜ੍ਹਾਈ ਵਿੱਚ ਚੰਗਾ ਰਹੇਗਾ ਅਤੇ ਉਹ ਆਪਣੇ ਵਿਸ਼ਿਆਂ ਵਿੱਚ ਉੱਤਮਤਾ ਹਾਸਲ ਕਰ ਸਕਣਗੇ।

ਤੁਲਾ ਸਾਲਾਨਾ ਰਾਸ਼ੀਫਲ 2025 ਕਹਿੰਦਾ ਹੈ ਕਿ ਸ਼ਨੀ ਮਹਾਰਾਜ ਪੰਜਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਵੇਗਾ, ਜੋ ਕਿ ਤੁਹਾਨੂੰ ਸਾਹਸ ਨਾਲ ਭਰ ਦੇਵੇਗਾ ਅਤੇ ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਪ੍ਰਦਾਨ ਕਰੇਗਾ।

ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਅਤੇ ਕੇਤੂ ਤੁਹਾਡੇ ਪੰਜਵੇਂ ਅਤੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੋਣਗੇ। ਕੇਤੂ ਦੀ ਇਸ ਸਥਿਤੀ ਦੇ ਕਾਰਨ ਤੁਸੀਂ ਆਪਣੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ। ਅਜਿਹੇ ਵਿੱਚ ਇਹ ਜਾਤਕ ਆਪਣੀ ਬੁੱਧੀ ਨੂੰ ਤੇਜ਼ ਬਣਾਓਣ ਦੇ ਕਾਬਲ ਬਣਨਗੇ, ਜੋ ਕਿ ਪੜ੍ਹਾਈ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਕਾਰਨ ਸੰਭਵ ਹੋਵੇਗਾ।

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

‘ਤੁਲਾ ਸਾਲਾਨਾ ਰਾਸ਼ੀਫਲ 2025’ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਮਈ ਮਹੀਨੇ ਤੋਂ ਤੁਲਾ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਜੀਵਨ ਚੰਗਾ ਰਹੇਗਾ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਡੇ ਨੌਵੇਂ ਘਰ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਉੱਤਮ ਰਹੇਗਾ। ਨਾਲ ਹੀ ਅਪ੍ਰੈਲ ਤੱਕ ਬ੍ਰਹਸਪਤੀ ਦੇਵ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਰਹਿਣਗੇ, ਜਿਸ ਕਾਰਨ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਈਗੋ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਰਚ ਤੋਂ ਸ਼ਨੀ ਦੇਵ ਤੁਹਾਡੇ ਛੇਵੇਂ ਘਰ ਵਿੱਚ ਰਹੇਗਾ, ਜੋ ਕਿ ਪਰਿਵਾਰਕ ਜੀਵਨ ਵਿੱਚ ਅਨੁਕੂਲ ਨਤੀਜੇ ਦੇਣ ਦਾ ਕੰਮ ਕਰੇਗਾ।

ਸ਼ੁੱਕਰ ਗ੍ਰਹਿ ਤੁਹਾਡੀ ਰਾਸ਼ੀ ਦੇ ਸੁਆਮੀ ਦੇ ਰੂਪ ਵਿੱਚ 29 ਜੂਨ ਤੋਂ ਲੈ ਕੇ 26 ਜੁਲਾਈ ਅਤੇ 20 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਦੀ ਅਵਧੀ ਵਿੱਚ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆਓਣ ਦਾ ਕੰਮ ਕਰੇਗਾ ਅਤੇ ਉਹ ਤੁਹਾਨੂੰ ਇਸ ਸਬੰਧ ਵਿੱਚ ਅਨੁਕੂਲ ਨਤੀਜੇ ਦੇਵੇਗਾ। ਅਜਿਹੇ ਵਿੱਚ ਤੁਸੀਂ ਪਰਿਵਾਰ ਵਿੱਚ ਉੱਚ ਕਦਰਾਂ-ਕੀਮਤਾਂ ਬਣਾ ਕੇ ਰੱਖਣ ਦੇ ਕਾਬਲ ਬਣੋਗੇ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਤੁਲਾ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਬਾਰੇ ਸੋਚ ਰਹੇ ਹਨ, ਉਹਨਾਂ ਦੇ ਲਈ ਅਪ੍ਰੈਲ ਤੋਂ ਬਾਅਦ ਦਾ ਸਮਾਂ ਉੱਤਮ ਰਹੇਗਾ, ਕਿਉਂਕਿ ਇਸ ਅਵਧੀ ਵਿੱਚ ਗੁਰੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਨੌਵੇਂ ਘਰ ਵਿੱਚ ਸਥਿਤ ਹੋਣਗੇ। ਜੇਕਰ ਤੁਸੀਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੋ, ਤਾਂ ਮਈ ਤੋਂ ਬਾਅਦ ਤੁਹਾਡਾ ਸ਼ਾਦੀਸ਼ੁਦਾ ਜੀਵਨ ਉੱਤਮ ਰਹੇਗਾ। ਪਰ ‘ਤੁਲਾ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਅਪ੍ਰੈਲ ਤੋਂ ਪਹਿਲਾਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੰਤੂ ਮਈ ਤੋਂ ਬਾਅਦ ਤੁਹਾਡਾ ਪ੍ਰੇਮ ਜੀਵਨ ਪਿਆਰ ਨਾਲ ਭਰਿਆ ਰਹੇਗਾ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼ਨੀ ਦੇਵ ਤੁਹਾਡੇ ਪੰਜਵੇਂ ਘਰ ਦਾ ਵੀ ਸੁਆਮੀ ਹੈ, ਇਸ ਲਈ ਸਾਲ 2025 ਤੁਹਾਡੇ ਪ੍ਰੇਮ ਜੀਵਨ ਦੇ ਲਈ ਚੰਗਾ ਰਹੇਗਾ। ਅਜਿਹੇ ਵਿੱਚ ਤੁਹਾਡੇ ਰਿਸ਼ਤੇ ਵਿੱਚ ਪ੍ਰੇਮ ਵਧੇਗਾ।

ਛਾਇਆ ਗ੍ਰਹਿ ਕੇਤੂ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਤੇ ਰਾਹੂ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਵੇਗਾ। ਇਹਨਾਂ ਦੀ ਇਹ ਸਥਿਤੀ ਸਾਲ 2025 ਵਿੱਚ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਨੂੰ ਮਜ਼ਬੂਤ ਬਣਾਓਣ ਦਾ ਕੰਮ ਕਰੇਗੀ। ਇਸ ਦੌਰਾਨ ਤੁਸੀਂ ਜੀਵਨਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਸਫਲ ਹੋਵੋਗੇ, ਜਿਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਪ੍ਰੇਮ ਵਿੱਚ ਵਾਧਾ ਹੋਵੇਗਾ।

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਤੁਲਾ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮਾਰਚ ਮਹੀਨੇ ਤੋਂ ਸ਼ਨੀ ਦੇਵ ਦੀ ਛੇਵੇਂ ਘਰ ਵਿੱਚ ਮੌਜੂਦਗੀ ਤੁਹਾਡੀ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਦਾ ਕੰਮ ਕਰੇਗੀ। ਇਸ ਤੋਂ ਇਲਾਵਾ ਮਈ ਤੋਂ ਗੁਰੂ ਮਹਾਰਾਜ ਦੇ ਨੌਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਤੁਹਾਡੀ ਸਿਹਤ ਉੱਤਮ ਰਹਿਣ ਦੀ ਸੰਭਾਵਨਾ ਹੈ।

ਪੰਜਵੇਂ ਘਰ ਵਿੱਚ ਰਾਹੂ ਅਤੇ ਗਿਆਰ੍ਹਵੇਂ ਘਰ ਵਿੱਚ ਕੇਤੂ ਦੇ ਬੈਠੇ ਹੋਣ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ। ਇਸ ਤੋਂ ਇਲਾਵਾ ਨੌਵੇਂ ਘਰ ਵਿੱਚ ਗੁਰੂ ਗ੍ਰਹਿ ਦੀ ਮੌਜੂਦਗੀ ਦੇ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਹਾਡਾ ਆਤਮਵਿਸ਼ਵਾਸ ਵੀ ਵਧੇਗਾ। ਪਰ ‘ਤੁਲਾ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਅਪ੍ਰੈਲ ਤੋਂ ਪਹਿਲਾਂ ਦੀ ਅਵਧੀ ਵਿੱਚ ਤੁਹਾਨੂੰ ਗਲ਼ੇ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਤੁਲਾ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ।
  • ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
  • ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਤੁਲਾ ਰਾਸ਼ੀ ਦੇ ਲਈ 2025 ਕਿਹੋ-ਜਿਹਾ ਹੋਵੇਗਾ?

ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਨੂੰ ਸ਼ਨੀ ਦੇਵ ਕਰੀਅਰ ਵਿੱਚ ਚੰਗੇ ਨਤੀਜੇ ਪ੍ਰਦਾਨ ਕਰੇਗਾ।

2. ਤੁਲਾ ਰਾਸ਼ੀ ਦੇ ਲਈ ਕਿਹੜਾ ਗ੍ਰਹਿ ਸ਼ੁਭ ਹੁੰਦਾ ਹੈ?

ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਸ਼ੁੱਕਰ ਦੀ ਪੂਜਾ ਕਰਨਾ ਫਲਦਾਇਕ ਸਾਬਿਤ ਹੁੰਦਾ ਹੈ।

3. ਕੀ ਸਾਲ 2025 ਤੁਲਾ ਰਾਸ਼ੀ ਦੇ ਲਈ ਭਾਗਸ਼ਾਲੀ ਰਹੇਗਾ?

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਆਰਥਿਕ ਰੂਪ ਤੋਂ ਸਫਲ ਰਹੇਗਾ।

4. ਤੁਲਾ ਰਾਸ਼ੀ ਦੇ ਜਾਤਕਾਂ ਨੂੰ ਧਨ ਪ੍ਰਾਪਤੀ ਦੇ ਲਈ ਕੀ ਕਰਨਾ ਚਾਹੀਦਾ ਹੈ?

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਧਨ ਪ੍ਰਾਪਤ ਕਰਨ ਦੇ ਲਈ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ।