ਮਾਈ ਕੁੰਡਲੀ ਦਾ ਇਹ ਲੇਖ਼ ‘ਮਕਰ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਮਕਰ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।
Read in English - Capricorn Yearly Horoscope 2025
ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਮਕਰ ਰਾਸ਼ੀ ਨੂੰ ਦਸਵਾਂ ਸਥਾਨ ਪ੍ਰਾਪਤ ਹੈ ਅਤੇ ਪ੍ਰਕਿਰਤਿਕ ਸੁਭਾਅ ਤੋਂ ਇਹ ਪ੍ਰਿਥਵੀ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਕਰਮਫਲ਼ ਦਾਤਾ ਸ਼ਨੀ ਦੇਵ ਹੈ। ਇਹ ਮਿਹਨਤ ਅਤੇ ਸਮਰਪਣ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਦੇ ਨਤੀਜੇ ਵੱਜੋਂ ਸਾਲ 2025 ਮਕਰ ਰਾਸ਼ੀ ਵਾਲਿਆਂ ਨੂੰ ਕਰੀਅਰ, ਪ੍ਰੇਮ ਅਤੇ ਆਰਥਿਕ ਜੀਵਨ ਆਦਿ ਵਿੱਚ ਔਸਤ ਨਤੀਜੇ ਪ੍ਰਦਾਨ ਕਰ ਸਕਦਾ ਹੈ, ਕਿਉਂਕਿ ਮਈ ਤੋਂ ਬਾਅਦ ਤੋਂ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ। ਹਾਲਾਂਕਿ ਮਈ ਤੋਂ ਪਹਿਲਾਂ ਇਹ ਪੰਜਵੇਂ ਘਰ ਵਿੱਚ ਬੈਠ ਕੇ ਤੁਹਾਨੂੰ ਸਕਾਰਾਤਮਕ ਨਤੀਜੇ ਦੇਣ ਦਾ ਕੰਮ ਕਰੇਗਾ।
ਸ਼ਨੀ ਦੇਵ ਫਰਵਰੀ ਦੇ ਅੰਤ ਤੱਕ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ। ਇਸ ਦੀ ਇਹ ਸਥਿਤੀ ਘਰ-ਪਰਿਵਾਰ ਵਿੱਚ ਸਮੱਸਿਆਵਾਂ ਪੈਦਾ ਕਰਨ ਦਾ ਕੰਮ ਕਰ ਸਕਦੀ ਹੈ। ਪਰ ਮਾਰਚ ਦੇ ਅੰਤ ਵਿੱਚ ਗੋਚਰ ਕਰਕੇ ਇਹ ਤੁਹਾਡੇ ਤੀਜੇ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਅਜਿਹੇ ਵਿੱਚ ਇਹ ਤੁਹਾਨੂੰ ਜੀਵਨ ਵਿੱਚ ਕੋਈ ਵੱਡੀ ਸਫਲਤਾ ਦੇ ਸਕਦਾ ਹੈ। ਨਾਲ ਹੀ ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਦੂਜੇ ਘਰ ਅਤੇ ਕੇਤੂ ਅੱਠਵੇਂ ਘਰ ਵਿੱਚ ਬੈਠਾ ਹੋਵੇਗਾ ਅਤੇ ਇਹਨਾਂ ਦੀ ਇਸ ਸਥਿਤੀ ਨੂੰ ਮਕਰ ਰਾਸ਼ੀ ਵਾਲਿਆਂ ਦੇ ਲਈ ਅਨੁਕੂਲ ਨਹੀਂ ਕਿਹਾ ਜਾਵੇਗਾ।
हिंदी में पढ़ें - मकर वार्षिक राशिफल 2025
ਮਕਰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਇਹਨਾਂ ਜਾਤਕਾਂ ਨੂੰ ਮਿਲੇ-ਜੁਲੇ ਜਾਂ ਚੰਗੇ-ਬੁਰੇ ਦੋਵੇਂ ਤਰ੍ਹਾਂ ਦੇ ਨਤੀਜੇ ਦੇ ਸਕਦਾ ਹੈ, ਕਿਉਂਕਿ ਇਸ ਸਾਲ ਫਰਵਰੀ ਵਿੱਚ ਸ਼ਨੀ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਗੁਰੂ ਗ੍ਰਹਿ ਮਈ ਵਿੱਚ ਗੋਚਰ ਕਰਨ ਤੋਂ ਬਾਅਦ ਤੁਹਾਡੇ ਛੇਵੇਂ ਘਰ ਵਿੱਚ ਚਲੇ ਜਾਣਗੇ ਅਤੇ ਇਸ ਘਰ ਵਿੱਚ ਬ੍ਰਹਸਪਤੀ ਮਹਾਰਾਜ ਦੀ ਮੌਜੂਦਗੀ ਨੂੰ ਅਨੁਕੂਲ ਨਹੀਂ ਮੰਨਿਆ ਜਾਂਦਾ। ਰਾਹੂ ਅਤੇ ਕੇਤੂ 18 ਮਈ ਤੋਂ ਤੁਹਾਡੇ ਦੂਜੇ ਅਤੇ ਅੱਠਵੇਂ ਘਰ ਵਿੱਚ ਬਿਰਾਜਮਾਨ ਹੋਣਗੇ। ਕੁੱਲ ਮਿਲਾ ਕੇ ਸਾਲ ਦਾ ਦੂਜਾ ਭਾਗ ਤੁਹਾਡੇ ਲਈ ਥੋੜਾ ਬਿਹਤਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਹਾਡੀ ਰਾਸ਼ੀ ਦਾ ਸੁਆਮੀ ਗ੍ਰਹਿ ਸ਼ਨੀ ਤੀਜੇ ਘਰ ਵਿੱਚ ਸਥਿਤ ਹੋਵੇਗਾ।
ਇਹ ਰਾਸ਼ੀਫਲ ਸਧਾਰਣ ਭਵਿੱਖਬਾਣੀ ਹੈ, ਪਰ ਕੁੰਡਲੀ ਦੇ ਆਧਾਰ ਉੱਤੇ ਮਕਰ ਰਾਸ਼ੀ ਦੇ ਜਾਤਕਾਂ ਨੂੰ ਮਿਲਣ ਵਾਲ਼ੇ ਨਤੀਜਿਆਂ ਵਿਚ ਭਿੰਨਤਾ ਦੇਖਣ ਨੂੰ ਮਿਲ ਸਕਦੀ ਹੈ।
ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਮਕਰ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਲ 2025 ਵਿੱਚ ਮਕਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।
ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।
ਮਕਰ ਸਾਲਾਨਾ ਰਾਸ਼ੀਫਲ ਦੇ ਅਨੁਸਾਰ ਸਾਲ 2025 ਵਿੱਚ ਮਾਰਚ ਤੋਂ ਬਾਅਦ ਦਾ ਸਮਾਂ ਕਰੀਅਰ ਦੇ ਖੇਤਰ ਵਿੱਚ ਖੂਬ ਸਫਲਤਾ ਲੈ ਕੇ ਆਵੇਗਾ, ਕਿਉਂਕਿ ਸ਼ਨੀ ਦੇਵ ਤੁਹਾਡੇ ਤੀਜੇ ਘਰ ਵਿੱਚ ਮੌਜੂਦ ਹੋਵੇਗਾ। ਸ਼ਨੀ ਗ੍ਰਹਿ ਦਾ ਇਹ ਗੋਚਰ ਤੁਹਾਡੇ ਕਰੀਅਰ ਦੇ ਲਈ ਬਹੁਤ ਸ਼ੁਭ ਰਹੇਗਾ ਅਤੇ ਇਸ ਅਵਧੀ ਵਿੱਚ ਤੁਸੀਂ ਖੂਬ ਕਾਮਯਾਬੀ ਪ੍ਰਾਪਤ ਕਰੋਗੇ। ਮਾਰਚ ਤੋਂ ਕਾਰਜ ਖੇਤਰ ਵਿੱਚ ਕੀਤੀ ਗਈ ਮਿਹਨਤ ਦੇ ਲਈ ਤੁਹਾਨੂੰ ਪ੍ਰਸ਼ੰਸਾ ਮਿਲੇਗੀ।
ਪਰ ਅਪ੍ਰੈਲ ਤੋਂ ਬਾਅਦ ਜਦੋਂ ਗੁਰੂ ਗ੍ਰਹਿ ਆਪਣਾ ਰਾਸ਼ੀ ਪਰਿਵਰਤਨ ਕਰਕੇ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਣਗੇ, ਉਦੋਂ ਇਹ ਅਵਧੀ ਤੁਹਾਡੇ ਕਰੀਅਰ ਦੇ ਲਈ ਥੋੜੀ ਮੁਸ਼ਕਿਲ ਰਹਿ ਸਕਦੀ ਹੈ। ਅਜਿਹੇ ਵਿੱਚ ਤੁਹਾਡੀ ਨੌਕਰੀ ਵਿੱਚ ਪਰਿਵਰਤਨ ਜਾਂ ਤਬਾਦਲੇ ਦੀ ਸੰਭਾਵਨਾ ਬਣੇਗੀ।
‘ਮਕਰ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਰਾਹੂ ਦੀ ਦੂਜੇ ਘਰ ਵਿੱਚ ਅਤੇ ਕੇਤੂ ਦੀ ਅੱਠਵੇਂ ਘਰ ਵਿੱਚ ਮੌਜੂਦਗੀ ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਔਸਤ ਨਤੀਜੇ ਦੇ ਸਕਦੀ ਹੈ। ਤੁਹਾਡੇ ਅੱਠਵੇਂ ਘਰ ਵਿੱਚ ਬੈਠਾ ਕੇਤੂ ਨੌਕਰੀ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਲਈ ਮਾਰਚ ਤੋਂ ਬਾਅਦ ਦੀ ਅਵਧੀ ਤਰੱਕੀ ਲੈ ਕੇ ਆਵੇਗੀ। ਇਸ ਦੌਰਾਨ ਤੁਸੀਂ ਬਿਜ਼ਨਸ ਉੱਤੇ ਆਪਣੀ ਪਕੜ ਬਣਾ ਕੇ ਰੱਖਣ ਦੇ ਕਾਬਲ ਹੋਵੋਗੇ ਅਤੇ ਤੁਸੀਂ ਇਕੱਠੇ ਕਈ ਨਵੇਂ ਵਪਾਰ ਸ਼ੁਰੂ ਕਰ ਸਕਦੇ ਹੋ, ਜਿਨਾਂ ਨਾਲ ਤੁਹਾਨੂੰ ਚੰਗੇ ਲਾਭ ਦੀ ਪ੍ਰਾਪਤੀ ਹੋਵੇਗੀ। ਦੱਸ ਦੇਈਏ ਕਿ 13 ਜੁਲਾਈ ਤੋਂ 28 ਨਵੰਬਰ ਤੱਕ ਸ਼ਨੀ ਗ੍ਰਹਿ ਵੱਕਰੀ ਸਥਿਤੀ ਵਿੱਚ ਹੋਵੇਗਾ ਅਤੇ ਇਸ ਦੇ ਨਤੀਜੇ ਵੱਜੋਂ ਕਰੀਅਰ ਅਤੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਘੱਟ ਹੋ ਸਕਦੀ ਹੈ।
ਮਕਰ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰਦਾ ਹੈ ਕਿ ਸਾਲ 2025 ਵਿੱਚ ਮਾਰਚ ਤੋਂ ਬਾਅਦ ਤੋਂ ਮਕਰ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਚੰਗੀ ਰਹੇਗੀ, ਕਿਉਂਕਿ ਸ਼ਨੀ ਗ੍ਰਹਿ ਤੁਹਾਡੇ ਤੀਜੇ ਘਰ ਵਿੱਚ ਬਿਰਾਜਮਾਨ ਹੋਵੇਗਾ। ਪਰ ਫਰਵਰੀ ਤੱਕ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਨੂੰ ਬਹੁਤ ਸਾਵਧਾਨੀ ਨਾਲ਼ ਸੰਭਾਲਣਾ ਪਵੇਗਾ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਪਰ ਰਾਹੂ ਦੂਜੇ ਘਰ ਵਿੱਚ ਅਤੇ ਕੇਤੂ ਅੱਠਵੇਂ ਘਰ ਵਿੱਚ ਬੈਠ ਕੇ ਪੈਸਾ ਕਮਾਓਣ ਦੇ ਰਸਤੇ ਵਿੱਚ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਅਪ੍ਰੈਲ ਤੱਕ ਜਦੋਂ ਗੁਰੂ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਣਗੇ, ਤਾਂ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਬਣੀ ਰਹੇਗੀ। ਪਰ ਮਈ ਤੋਂ ਬਾਅਦ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ। ਉਸ ਸਮੇਂ ਤੁਹਾਡੇ ਖਰਚਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਤੁਹਾਡੀ ਬੱਚਤ ਕਰਨ ਦੀ ਖਮਤਾ ਘੱਟ ਹੋ ਸਕਦੀ ਹੈ।
ਹਾਲਾਂਕਿ ਸਾਲ ਦੇ ਦੂਜੇ ਭਾਗ ਵਿੱਚ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਕਾਫੀ ਸਾਵਧਾਨ ਰਹਿਣਾ ਪਵੇਗਾ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪਰ ‘ਮਕਰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਮਈ ਤੋਂ ਬਾਅਦ ਤੁਸੀਂ ਜਾਇਦਾਦ ਖਰੀਦਣ ਦੀ ਦਿਸ਼ਾ ਵਿੱਚ ਕਦਮ ਵਧਾ ਸਕਦੇ ਹੋ, ਕਿਉਂਕਿ ਬ੍ਰਹਸਪਤੀ ਦੇਵ ਤੁਹਾਡੇ ਛੇਵੇਂ ਘਰ ਵਿੱਚ ਗੋਚਰ ਕਰਨਗੇ।
ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ ।
ਮਕਰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਦੇ ਸ਼ੁਰੂਆਤੀ ਚਾਰ ਮਹੀਨੇ ਅਰਥਾਤ ਅਪ੍ਰੈਲ ਤੱਕ ਦਾ ਸਮਾਂ ਮਕਰ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਚੰਗਾ ਰਹੇਗਾ, ਕਿਉਂਕਿ ਵਿੱਦਿਆ ਦੇ ਕਾਰਕ ਗ੍ਰਹਿ ਬ੍ਰਹਸਪਤੀ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਬੈਠੇ ਹੋਣਗੇ। ਇਸ ਸਾਲ ਦੇ ਮਈ ਮਹੀਨੇ ਵਿੱਚ ਹੋਣ ਵਾਲਾ ਗੁਰੂ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ, ਜਿਸ ਕਾਰਨ ਤੁਹਾਡੀ ਇਕਾਗਰਤਾ ਘੱਟ ਹੋ ਸਕਦੀ ਹੈ। ਪੜ੍ਹਾਈ ਵਿੱਚ ਤੁਹਾਡਾ ਪ੍ਰਦਰਸ਼ਨ ਤੁਹਾਡੀ ਉਮੀਦ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਪਰ ਮਾਰਚ ਤੋਂ ਤੁਹਾਡੇ ਤੀਜੇ ਘਰ ਵਿੱਚ ਮੌਜੂਦ ਸ਼ਨੀ ਪੜ੍ਹਾਈ ਦੇ ਖੇਤਰ ਵਿੱਚ ਤੁਹਾਨੂੰ ਤਰੱਕੀ ਦੇ ਰਸਤੇ ਉੱਤੇ ਲੈ ਕੇ ਜਾਵੇਗਾ ਅਤੇ ਤੁਹਾਨੂੰ ਦੂਜਿਆਂ ਤੋਂ ਅੱਗੇ ਰੱਖਣ ਦਾ ਕੰਮ ਕਰੇਗਾ। ਜਿਹੜੇ ਜਾਤਕ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਇੱਛੁਕ ਹਨ, ਉਹਨਾਂ ਦੇ ਲਈ ਮਈ ਤੋਂ ਪਹਿਲਾਂ ਦੀ ਅਵਧੀ ਅਨੁਕੂਲ ਰਹੇਗੀ। ਇਸ ਦੌਰਾਨ ਤੁਹਾਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਵੀ ਮੌਕੇ ਮਿਲਣਗੇ। ਇਸ ਲਈ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ ਚੱਲੋ।
ਸਾਲ 2025 ਵਿੱਚ ਰਾਹੂ ਅਤੇ ਕੇਤੂ ਤੁਹਾਡਾ ਸਹਿਯੋਗ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਅਜਿਹੇ ਵਿੱਚ ਮਈ ਤੋਂ ਬਾਅਦ ਤੁਹਾਨੂੰ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ‘ਮਕਰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਅਵਧੀ ਵਿੱਚ ਗੁਰੂ ਤੁਹਾਡੇ ਛੇਵੇਂ ਘਰ ਵਿੱਚ ਹੋਣਗੇ। ਤੁਹਾਡੇ ਵਿੱਚ ਆਤਮਵਿਸ਼ਵਾਸ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹੋ।
ਮਕਰ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਮਕਰ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਮਾਰਚ ਤੋਂ ਬਾਅਦ ਚੰਗਾ ਰਹੇਗਾ, ਕਿਉਂਕਿ ਇਸ ਅਵਧੀ ਵਿੱਚ ਸ਼ਨੀ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰ ਜਾਵੇਗਾ। ਮਈ ਤੋਂ ਬਾਅਦ ਗੁਰੂ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਣਗੇ, ਜੋ ਕਿ ਤੁਹਾਨੂੰ ਸਕਾਰਾਤਮਕ ਨਤੀਜੇ ਦੇਣ ਵਿੱਚ ਪਿੱਛੇ ਰਹਿ ਸਕਦੇ ਹਨ। ਪਰਿਵਾਰ ਵਿੱਚ ਤੁਹਾਨੂੰ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਆਪਸੀ ਸਮਝ ਦੀ ਕਮੀ ਅਤੇ ਗਲਤਫਹਿਮੀ ਹੋ ਸਕਦੀ ਹੈ। ਗੁਰੂ ਦੇਵ ਦੀ ਨਕਾਰਾਤਮਕ ਸਥਿਤੀ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਦੇ ਨਾਲ ਤਾਲਮੇਲ ਬਿਠਾਉਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੋਵੇਗਾ। ਨਾਲ ਹੀ ਮਕਰ ਰਾਸ਼ੀ ਦੇ ਜਾਤਕਾਂ ਦੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ, ਜੋ ਕਿ ਤੁਹਾਡੇ ਪਰਿਵਾਰ ਦੇ ਲਈ ਚੰਗੀ ਨਹੀਂ ਕਹੀ ਜਾ ਸਕਦੀ। ‘ਮਕਰ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਦੂਜੇ ਘਰ ਅਤੇ ਅੱਠਵੇਂ ਘਰ ਵਿੱਚ ਬੈਠੇ ਰਾਹੂ ਅਤੇ ਕੇਤੂ ਤੁਹਾਡੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਰ ਸ਼ਨੀ ਦੀ ਤੀਜੇ ਘਰ ਵਿੱਚ ਮੌਜੂਦਗੀ ਤੁਹਾਡੇ ਪਰਿਵਾਰ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਬਣਾ ਕੇ ਰੱਖੇਗੀ।
ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।
ਮਕਰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਮਹੀਨੇ ਤੱਕ ਮਕਰ ਰਾਸ਼ੀ ਵਾਲਿਆਂ ਦਾ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਸ਼ਾਨਦਾਰ ਰਹੇਗਾ, ਕਿਉਂਕਿ ਬ੍ਰਹਸਪਤੀ ਦੇਵ ਤੁਹਾਡੇ ਪੰਜਵੇਂ ਘਰ ਵਿੱਚ ਹੋਣਗੇ। ਇਸ ਦੇ ਨਤੀਜੇ ਵੱਜੋਂ, ਇਹਨਾਂ ਜਾਤਕਾਂ ਦਾ ਪ੍ਰੇਮ ਜੀਵਨ ਪਿਆਰ ਨਾਲ ਭਰਿਆ ਰਹੇਗਾ ਅਤੇ ਤੁਸੀਂ ਰਿਸ਼ਤੇ ਵਿੱਚ ਵੀ ਸਫਲਤਾ ਹਾਸਲ ਕਰ ਸਕੋਗੇ। ਪਰ ਮਾਰਚ ਤੋਂ ਸ਼ਨੀ ਗ੍ਰਹਿ ਤੁਹਾਡੇ ਤੀਜੇ ਘਰ ਵਿੱਚ ਬਿਰਾਜਮਾਨ ਹੋਵੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਸਮੱਸਿਆਵਾਂ ਤੋਂ ਬਾਅਦ ਸਫਲਤਾ ਦੀ ਪ੍ਰਾਪਤੀ ਹੋਵੇਗੀ। ਦੂਜੇ ਅਤੇ ਅੱਠਵੇਂ ਘਰ ਵਿੱਚ ਸਥਿਤ ਰਾਹੂ ਅਤੇ ਕੇਤੂ ਵੀ ਤੁਹਾਡੀਆਂ ਪਰੇਸ਼ਾਨੀਆਂ ਨੂੰ ਵਧਾਓਣ ਦਾ ਕੰਮ ਕਰਨਗੇ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਪ੍ਰੇਮ ਜੀਵਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਚ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚੋਂ ਪ੍ਰੇਮ ਅਤੇ ਤਾਲਮੇਲ ਨੂੰ ਘੱਟ ਕਰ ਸਕਦਾ ਹੈ।
ਮਕਰ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮਈ ਦੇ ਮਹੀਨੇ ਤੋਂ ਤੁਹਾਨੂੰ ਆਪਣੀ ਸਿਹਤ ਦੀ ਨਿਯਮਿਤ ਰੂਪ ਨਾਲ ਜਾਂਚ ਕਰਵਾਓਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਅਵਧੀ ਦੇ ਦੌਰਾਨ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਸਥਿਤ ਹੋਣਗੇ। ਇਹਨਾਂ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਮਾਰਚ ਤੋਂ ਬਾਅਦ ਤੋਂ ਸ਼ਨੀ ਦੀ ਤੀਜੇ ਘਰ ਵਿੱਚ ਮੌਜੂਦਗੀ ਸਿਹਤ ਦੇ ਮਾਮਲੇ ਵਿੱਚ ਤੁਹਾਡਾ ਸਹਿਯੋਗ ਕਰੇਗੀ। ਪਰ ‘ਮਕਰ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਦੂਜੇ ਅਤੇ ਅੱਠਵੇਂ ਘਰ ਵਿੱਚ ਰਾਹੂ ਅਤੇ ਕੇਤੂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !
ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਕੀ ਸਾਲ 2025 ਮਕਰ ਰਾਸ਼ੀ ਵਾਲ਼ਿਆਂ ਦੇ ਲਈ ਚੰਗਾ ਰਹੇਗਾ?
ਕਰੀਅਰ ਦੀ ਦ੍ਰਿਸ਼ਟੀ ਤੋਂ ਮਕਰ ਰਾਸ਼ੀ ਵਾਲ਼ਿਆਂ ਨੂੰ 2025 ਵਿੱਚ ਸ਼ੁਭ ਨਤੀਜੇ ਮਿਲਣਗੇ।
ਮਕਰ ਰਾਸ਼ੀ ਦੀ ਦੁਸ਼ਮਣ ਰਾਸ਼ੀ ਕਿਹੜੀ ਹੈ?
ਤੁਲਾ ਰਾਸ਼ੀ ਨੂੰ ਮਕਰ ਰਾਸ਼ੀ ਵਾਲ਼ਿਆਂ ਦਾ ਦੁਸ਼ਮਣ ਮੰਨਿਆ ਜਾਂਦਾ ਹੈ।
2025 ਵਿੱਚ ਮਕਰ ਰਾਸ਼ੀ ਦੀ ਸਿਹਤ ਕਿਹੋ-ਜਿਹੀ ਰਹੇਗੀ?
ਮਈ 2025 ਤੋਂ ਬਾਅਦ ਮਕਰ ਰਾਸ਼ੀ ਵਾਲ਼ਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਮਕਰ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?
ਮਕਰ ਰਾਸ਼ੀ ਵਾਲ਼ਿਆਂ ਦੇ ਲਈ ਹਨੂੰਮਾਨ ਜੀ ਅਤੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਨਾ ਸ਼ੁਭ ਹੁੰਦਾ ਹੈ।