ਮਾਈ ਕੁੰਡਲੀ ਦਾ ਇਹ ਲੇਖ਼ ‘ਮਿਥੁਨ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਮਿਥੁਨ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ 2025 ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।
Read in English - Gemini Yearly Horoscope 2025
ਵੈਦਿਕ ਜੋਤਿਸ਼ ਦੇ ਅਨੁਸਾਰ ਰਾਸ਼ੀ ਚੱਕਰ ਵਿੱਚ ਮਿਥੁਨ ਰਾਸ਼ੀ ਨੂੰ ਤੀਜਾ ਸਥਾਨ ਪ੍ਰਾਪਤ ਹੈ, ਜੋ ਕਿ ਵਾਯੂ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਬੁੱਧ ਗ੍ਰਹਿ ਹੈ ਅਤੇ ਇਹੀ ਕਾਰਨ ਹੈ ਕਿ ਮਿਥੁਨ ਰਾਸ਼ੀ ਦੇ ਜਾਤਕ ਬੁੱਧੀਮਾਨ, ਕੁਸ਼ਲ ਅਤੇ ਵਿਸ਼ਲੇਸ਼ਣਾਤਮਕ ਗੁਣਾਂ ਨਾਲ ਪੂਰਣ ਹੁੰਦੇ ਹਨ।
ਇਸ ਰਾਸ਼ੀ ਦੇ ਅੰਤਰਗਤ ਜੰਮੇ ਜਾਤਕਾਂ ਦਾ ਸੁਭਾਅ ਦੁਹਰਾ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਦੇ-ਕਦੇ ਇਹ ਜਾਤਕ ਸਮੱਸਿਆਵਾਂ ਦੇ ਨਤੀਜੇ ਜਾਣੇ ਬਿਨਾਂ ਹੀ ਜਲਦੀ ਫੈਸਲਾ ਕਰ ਲੈਂਦੇ ਹਨ, ਜਿਸ ਕਾਰਨ ਇਹ ਆਪਣੀਆਂ ਮੁਸ਼ਕਿਲਾਂ ਨੂੰ ਵਧਾ ਲੈਂਦੇ ਹਨ।
हिंदी में पढ़ें - मिथुन वार्षिक राशिफल 2025
ਸਾਲ 2025 ਵਿੱਚ ਲਾਭਕਾਰੀ ਗ੍ਰਹਿ ਦੇ ਰੂਪ ਵਿੱਚ ਗੁਰੂ ਗ੍ਰਹਿ 15 ਮਈ ਨੂੰ ਬ੍ਰਿਸ਼ਭ ਰਾਸ਼ੀ ਤੋਂ ਮਿਥੁਨ ਰਾਸ਼ੀ ਵਿੱਚ ਗੋਚਰ ਕਰੇਗਾ। ਹਾਲਾਂਕਿ ਇਸ ਗੋਚਰ ਨੂੰ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹਨਾਂ ਦਾ ਗੋਚਰ ਤੁਹਾਡੀ ਚੰਦਰ ਰਾਸ਼ੀ ਦੇ ਪਹਿਲੇ ਘਰ ਵਿੱਚ ਹੋਵੇਗਾ। ਕੁੰਡਲੀ ਵਿੱਚ ਪਹਿਲਾ/ਲਗਨ ਘਰ ਸਵੈ ਦਾ ਹੁੰਦਾ ਹੈ। ਇਸ ਸਾਲ ਹੋਣ ਵਾਲ਼ਾ ਸ਼ਨੀ ਦਾ ਗੋਚਰ ਵੀ ਤੁਹਾਡੇ ਲਈ ਔਸਤ ਨਤੀਜੇ ਹੀ ਲੈ ਕੇ ਆਵੇਗਾ, ਜੋ ਕਿ ਮੀਨ ਰਾਸ਼ੀ ਵਿੱਚ ਗੋਚਰ ਕਰ ਕੇ 29 ਮਾਰਚ ਤੱਕ ਤੁਹਾਡੀ ਰਾਸ਼ੀ ਦੇ ਦਸਵੇਂ ਘਰ ਵਿੱਚ ਮੌਜੂਦ ਹੋਵੇਗਾ। ਨਾਲ ਹੀ 18 ਮਈ ਤੋਂ ਰਾਹੂ ਤੁਹਾਡੇ ਨੌਵੇਂ ਘਰ ਵਿੱਚ ਅਤੇ ਕੇਤੂ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰ ਜਾਵੇਗਾ। ਇਸ ਘਰ ਵਿੱਚ ਬੈਠ ਕੇ ਇਹ ਦੋਵੇਂ ਗ੍ਰਹਿ ਤੁਹਾਨੂੰ ਸਕਾਰਾਤਮਕ ਨਤੀਜੇ ਪ੍ਰਦਾਨ ਕਰਨਗੇ। ਤੁਹਾਡੀ ਰਾਸ਼ੀ ਵਿੱਚ ਬ੍ਰਹਸਪਤੀ ਮਹਾਰਾਜ ਦੀ ਮੌਜੂਦਗੀ ਤੁਹਾਡੀ ਪ੍ਰੀਖਿਆ ਲੈਣ ਦਾ ਕੰਮ ਕਰ ਸਕਦੀ ਹੈ। ਸ਼ਨੀ ਦੀ ਦਸਵੇਂ ਘਰ ਵਿੱਚ ਮੌਜੂਦਗੀ ਨੂੰ ਤੁਹਾਡੇ ਲਈ ਚੰਗਾ ਕਿਹਾ ਜਾਵੇਗਾ।
ਚੱਲੋ, ਹੁਣ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ‘ਮਿਥੁਨ ਸਾਲਾਨਾ ਰਾਸ਼ੀਫਲ 2025’ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।
ਸਾਲਾਨਾ ਰਾਸ਼ੀਫਲ 2025 ਭਵਿੱਖਬਾਣੀ ਕਰਦਾ ਹੈ ਕਿ ਮਿਥੁਨ ਰਾਸ਼ੀ ਵਾਲਿਆਂ ਦਾ ਕਰੀਅਰ ਸਾਲ 2025 ਵਿੱਚ ਤਰੱਕੀ ਦੇ ਰਸਤੇ ਉੱਤੇ ਅੱਗੇ ਵਧੇਗਾ, ਕਿਉਂਕਿ ਸ਼ਨੀ ਮਹਾਰਾਜ ਤੁਹਾਡੇ ਅੱਠਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ। ਦੱਸ ਦੇਈਏ ਕਿ ਸ਼ਨੀ ਦੇਵ ਤੁਹਾਡੇ ਦਸਵੇਂ ਘਰ ਵਿੱਚ ਸਥਿਤ ਹੋਵੇਗਾ, ਜੋ ਕਿ ਪੇਸ਼ੇਵਰ ਜੀਵਨ ਦਾ ਘਰ ਹੈ। ਹਾਲਾਂਕਿ ਦਸਵੇਂ ਘਰ ਵਿੱਚ ਬਿਰਾਜਮਾਨ ਸ਼ਨੀ ਦੀ ਸਥਿਤੀ ਚੰਗੀ ਰਹੇਗੀ ਅਤੇ ਅਜਿਹੇ ਵਿੱਚ ਇਹ ਤੁਹਾਨੂੰ ਕਾਰਜ ਖੇਤਰ ਵਿੱਚ ਬਿਹਤਰੀਨ ਮੌਕੇ ਪ੍ਰਦਾਨ ਕਰੇਗਾ, ਪਰ ਉਹ ਚੁਣੌਤੀਆਂ ਨਾਲ ਭਰੇ ਹੋਏ ਹੋਣਗੇ। ਇਸ ਤਰ੍ਹਾਂ ਦੇ ਮੌਕੇ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਓਣਗੇ। ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਪਰਿਵਰਤਨ ਜਾਂ ਫੇਰ ਨੌਕਰੀ ਵਿੱਚ ਤਬਾਦਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਗੁਰੂ ਗ੍ਰਹਿ ਦੀ ਤੁਹਾਡੀ ਚੰਦਰ ਰਾਸ਼ੀ ਵਿੱਚ ਸਥਿਤੀ ਹੋਵੇਗੀ।
ਇਸ ਅਵਧੀ ਦੇ ਦੌਰਾਨ ਇਹ ਜਾਤਕ ਆਪਣੀ ਨੌਕਰੀ ਵਿੱਚ ਕਾਫੀ ਰੁੱਝੇ ਹੋਏ ਨਜ਼ਰ ਆ ਸਕਦੇ ਹਨ। ਸੰਭਵ ਹੈ ਕਿ ਨੌਕਰੀ ਵਿੱਚ ਪਰਿਵਰਤਨ ਦਾ ਵਿਚਾਰ ਇਹਨਾਂ ਨੂੰ ਪਸੰਦ ਨਾ ਆਵੇ ਅਤੇ ਅਜਿਹੇ ਵਿੱਚ ਇਹ ਚਿੰਤਾ ਵਿੱਚ ਦਿੱਖ ਸਕਦੇ ਹਨ। ਇਸ ਦੌਰਾਨ ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਵਿੱਚ ਆਪਣੇ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਪ੍ਰਸ਼ੰਸਾ ਨਾ ਮਿਲਣ ਦੀ ਸੰਭਾਵਨਾ ਹੈ, ਜਿਸ ਕਾਰਨ ਉਹ ਥੋੜਾ ਜਿਹਾ ਨਿਰਾਸ਼ ਵੀ ਹੋ ਸਕਦੇ ਹਨ। ਪਰ ਅਗਸਤ 2025 ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਸੁੱਖ ਦਾ ਸਾਂਹ ਲੈ ਕੇ ਆਵੇਗਾ, ਕਿਉਂਕਿ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਾਹਰ ਨਿੱਕਲ ਸਕੋਗੇ।
ਤੁਹਾਡੀ ਰਾਸ਼ੀ ਵਿੱਚ ਬੈਠ ਕੇ ਗੁਰੂ ਗ੍ਰਹਿ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ, ਸੱਤਵੇਂ ਅਤੇ ਨੌਵੇਂ ਘਰ ਉੱਤੇ ਪੈ ਰਹੀ ਹੋਵੇਗੀ। ਅਜਿਹੇ ਵਿੱਚ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਆਨਸਾਈਟ ਨੌਕਰੀ ਦੇ ਮੌਕੇ ਮਿਲਣਗੇ। ‘ਮਿਥੁਨ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਤਰ੍ਹਾਂ ਦੇ ਮੌਕੇ ਪ੍ਰਾਪਤ ਕਰਕੇ ਤੁਸੀਂ ਸੰਤੁਸ਼ਟ ਦਿਖੋਗੇ ਅਤੇ ਆਪਣੇ ਕੰਮ ਵਿੱਚ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਵੀ ਕਰ ਸਕੋਗੇ।
ਸਾਲਾਨਾ ਰਾਸ਼ੀਫਲ 2025 ਭਵਿੱਖਬਾਣੀ ਕਰਦਾ ਹੈ ਕਿ ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲਿਆਂ ਦੇ ਆਰਥਿਕ ਜੀਵਨ ਵਿੱਚ ਮਈ ਤੋਂ ਬਾਅਦ ਧਨ ਦਾ ਪ੍ਰਵਾਹ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਉਲਟ ਤੁਹਾਨੂੰ ਬਹੁਤ ਜ਼ਿਆਦਾ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਗੁਰੂ ਗ੍ਰਹਿ ਸੱਤਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਪਹਿਲੇ ਘਰ ਵਿੱਚ ਬੈਠਾ ਹੋਵੇਗਾ, ਜਿਸ ਨੂੰ ਅਸ਼ੁਭ ਮੰਨਿਆ ਗਿਆ ਹੈ। ਇਸ ਦੇ ਕਾਰਨ ਤੁਹਾਨੂੰ ਪੈਸੇ ਦੀ ਕਮੀ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ।
ਇਸ ਦੌਰਾਨ ਤੁਹਾਨੂੰ ਆਰਥਿਕ ਜੀਵਨ ਵਿੱਚ ਉਤਾਰ-ਚੜ੍ਹਾਅ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਡੇ ਲਾਭ ਅਤੇ ਖਰਚਿਆਂ ਦੇ ਵਿੱਚ ਅਸੰਤੁਲਨ ਪੈਦਾ ਹੋ ਸਕਦਾ ਹੈ ਅਤੇ ਇਸ ਨੂੰ ਸੰਭਾਲ ਸਕਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ।
ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਜ਼ਰੂਰੀ ਹੋਵੇਗਾ ਕਿ ਤੁਸੀਂ ਨਿਵੇਸ਼ ਵਰਗੇ ਵੱਡੇ ਫੈਸਲੇ ਲੈਣ ਤੋਂ ਬਚੋ, ਨਹੀਂ ਤਾਂ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਛਾਇਆ ਗ੍ਰਹਿ ਦੇ ਰੂਪ ਵਿੱਚ 18 ਮਈ ਤੋਂ ਰਾਹੂ ਤੁਹਾਡੇ ਤੀਜੇ ਅਤੇ ਕੇਤੂ ਤੁਹਾਡੇ ਨੌਵੇਂ ਘਰ ਵਿੱਚ ਸਥਿਤ ਹੋਣਗੇ ਅਤੇ ਇਹਨਾਂ ਦੀ ਸਥਿਤੀ ਤੁਹਾਡੇ ਲਈ ਸ਼ੁਭ ਰਹੇਗੀ।
‘ਮਿਥੁਨ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਹ ਲੋਕ ਸਾਲ 2025 ਦੇ ਅੰਤ ਵਿੱਚ ਕੋਈ ਵੱਡਾ ਨਿਵੇਸ਼ ਕਰਨ ਦੀ ਯੋਜਨਾ ਬਣਾਉਂਦੇ ਹੋਏ ਦਿਖਣਗੇ, ਜਿਸ ਨਾਲ ਇਹਨਾਂ ਨੂੰ ਚੰਗਾ ਮੁਨਾਫਾ ਮਿਲ ਸਕੇਗਾ।
ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ ।
ਸਾਲਾਨਾ ਰਾਸ਼ੀਫਲ 2025 ਭਵਿੱਖਬਾਣੀ ਕਰਦਾ ਹੈ ਕਿ ਪੜ੍ਹਾਈ ਦੀ ਦ੍ਰਿਸ਼ਟੀ ਤੋਂ ਮਿਥੁਨ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਸਾਲ 2025 ਨੂੰ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਮਈ ਤੋਂ ਬਾਅਦ ਤੋਂ ਗੁਰੂ ਗ੍ਰਹਿ ਆਪਣੀ ਰਾਸ਼ੀ ਦੇ ਲਗਨ ਘਰ ਵਿੱਚ ਸਥਿਤ ਹੋਣਗੇ।
ਮਾਰਚ ਤੋਂ ਬਾਅਦ ਪੜ੍ਹਾਈ ਤੋਂ ਤੁਹਾਡਾ ਮਨ ਹਟ ਸਕਦਾ ਹੈ, ਕਿਉਂਕਿ ਸ਼ਨੀ ਦੇਵ ਦੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ ਉੱਤੇ ਹੋਵੇਗੀ। ਕੁੰਡਲੀ ਵਿੱਚ ਚੌਥਾ ਘਰ ਵਿੱਦਿਆ ਦਾ ਹੁੰਦਾ ਹੈ। ਅਜਿਹੇ ਵਿੱਚ ਪੜ੍ਹਾਈ ਦੇ ਸਬੰਧ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਹੌਲ਼ੀ ਹੋ ਸਕਦੀ ਹੈ ਜਾਂ ਫੇਰ ਤੁਹਾਡੀ ਇਕਾਗਰਤਾ ਕਮਜ਼ੋਰ ਹੋਣ ਦੀ ਸੰਭਾਵਨਾ ਹੈ।
ਮਈ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਤੁਹਾਡੇ ਪੰਜਵੇਂ ਘਰ ਉੱਤੇ ਹੋਵੇਗੀ, ਉਸ ਸਮੇਂ ਤੁਸੀਂ ਪੜ੍ਹਾਈ ਦੇ ਸਬੰਧ ਵਿੱਚ ਚੰਗਾ ਕੰਮ ਕਰ ਸਕੋਗੇ।
‘ਮਿਥੁਨ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਵਿੱਦਿਆ ਦਾ ਕਾਰਕ ਗ੍ਰਹਿ ਅਤੇ ਤੁਹਾਡਾ ਰਾਸ਼ੀ ਸੁਆਮੀ ਬੁੱਧ 6 ਜੂਨ ਤੋਂ ਲੈ ਕੇ 22 ਜੂਨ ਅਤੇ 15 ਸਤੰਬਰ ਤੋਂ 3 ਅਕਤੂਬਰ ਤੱਕ ਤੁਹਾਨੂੰ ਵਿੱਦਿਆ ਦੇ ਖੇਤਰ ਵਿੱਚ ਚੰਗੇ ਨਤੀਜੇ ਦੇਵੇਗਾ। ਇਸ ਤੋਂ ਇਲਾਵਾ ਉੱਪਰ ਦੱਸੀ ਗਈ ਅਵਧੀ ਦੇ ਦੌਰਾਨ ਤੁਹਾਡੀ ਇਕਾਗਰਤਾ ਮਜ਼ਬੂਤ ਹੋਵੇਗੀ ਅਤੇ ਤੁਸੀਂ ਪੜ੍ਹਾਈ ਉੱਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਸਫਲ ਹੋੋਵੋਗੇ।
ਅਜਿਹੇ ਵਿੱਚ, ਮਿਥੁਨ ਰਾਸ਼ੀ ਵਾਲਿਆਂ ਦਾ ਪ੍ਰਦਰਸ਼ਨ ਪੜ੍ਹਾਈ ਵਿੱਚ ਬਿਹਤਰ ਹੋ ਸਕੇਗਾ ਅਤੇ ਤੁਸੀਂ ਚੰਗੇ ਤਰੀਕੇ ਨਾਲ ਪੜ੍ਹਾਈ ਕਰ ਸਕੋਗੇ। ਨਾਲ ਹੀ ਤੁਹਾਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਮੌਕੇ ਮਿਲ ਸਕਣਗੇ।
ਸਾਲਾਨਾ ਰਾਸ਼ੀਫਲ 2025 ਭਵਿੱਖਬਾਣੀ ਕਰਦਾ ਹੈ ਕਿ ਸਾਲ 2025 ਵਿੱਚ ਮਿਥੁਨ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਜੀਵਨ ਵਿੱਚ ਔਸਤ ਨਤੀਜੇ ਪ੍ਰਾਪਤ ਹੋਣਗੇ। ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਕੰਮਾਂ ਦੇ ਨਾਜ਼ੁਕ ਫਲ਼ ਮਿਲਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮਈ ਤੋਂ ਤੁਹਾਡੇ ਪਹਿਲੇ ਜਾਂ ਲਗਨ ਘਰ ਵਿੱਚ ਬੈਠੇ ਗੁਰੂ ਗ੍ਰਹਿ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਸ ਦੌਰਾਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਿੱਚ ਘਮੰਡ ਪੈਦਾ ਹੋ ਸਕਦਾ ਹੈ, ਜਿਸ ਦੇ ਕਾਰਨ ਤੁਸੀਂ ਘਰ-ਪਰਿਵਾਰ ਦਾ ਵਾਤਾਵਰਣ ਖੁਸ਼ਹਾਲ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਲਗਨ ਘਰ ਵਿੱਚ ਮੌਜੂਦ ਗੁਰੂ ਗ੍ਰਹਿ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਤਾਲਮੇਲ ਘੱਟ ਹੋ ਸਕਦਾ ਹੈ।
‘ਮਿਥੁਨ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁੱਕਰ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਇਹ 02 ਮਾਰਚ ਤੋਂ ਲੈ ਕੇ 13 ਅਪ੍ਰੈਲ ਤੱਕ ਵੱਕਰੀ ਸਥਿਤੀ ਵਿੱਚ ਰਹੇਗਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਰਿਸ਼ਤੇ ਵਿੱਚ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਾਨੂੰਨੀ ਜਾਂ ਫੇਰ ਜਾਇਦਾਦ ਨਾਲ ਜੁੜੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਸਕਦਾ ਹੈ। ਇਹਨਾਂ ਜਾਤਕਾਂ ਦੀ ਗੱਲਬਾਤ ਕਰਨ ਦੀ ਖਮਤਾ ਵੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਅਜਿਹੇ ਵਿੱਚ, ਪਰਿਵਾਰ ਦੇ ਮੈਂਬਰਾਂ ਦੇ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ। ਦੁਹਰੇ ਸੁਭਾਅ ਦੀ ਰਾਸ਼ੀ ਹੋਣ ਦੇ ਕਾਰਨ ਮਿਥੁਨ ਰਾਸ਼ੀ ਵਾਲਿਆਂ ਨੂੰ ਪਰਿਵਾਰ ਵਿੱਚ ਚੱਲ ਰਹੇ ਮਾਮਲਿਆਂ ਦੇ ਬਾਰੇ ਵਿੱਚ ਬੇਝਿਜਕ ਹੋ ਕੇ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਫੇਰ ਇਹਨਾਂ ਲੋਕਾਂ ਨੂੰ ਪਰਿਵਾਰ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।
ਸਾਲਾਨਾ ਰਾਸ਼ੀਫਲ 2025 ਭਵਿੱਖਬਾਣੀ ਕਰ ਰਿਹਾ ਹੈ ਕਿ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਲਿਹਾਜ਼ ਤੋਂ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਸਾਲ 2025 ਜ਼ਿਆਦਾ ਖਾਸ ਨਾ ਰਹਿਣ ਦਾ ਅਨੁਮਾਨ ਹੈ। ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ, ਤਾਂ ਤੁਹਾਡਾ ਆਪਣੇ ਸਾਥੀ ਦੇ ਨਾਲ ਮਤਭੇਦ ਜਾਂ ਵਿਵਾਦ ਹੋ ਸਕਦਾ ਹੈ। ਜਿਨਾਂ ਜਾਤਕਾਂ ਦਾ ਵਿਆਹ ਹੋ ਚੁੱਕਿਆ ਹੈ, ਉਹਨਾਂ ਦੇ ਰਿਸ਼ਤੇ ਤੋਂ ਖੁਸ਼ੀਆਂ ਗਾਇਬ ਹੋ ਸਕਦੀਆਂ ਹਨ।
ਹਾਲਾਂਕਿ ਜੇਕਰ ਤੁਸੀਂ ਵਿਆਹ ਕਰਵਾਓਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਰਿਸ਼ਤੇ ਵਿੱਚ ਤਣਾਅ ਪੈਦਾ ਹੋਣ ਦੀ ਸੰਭਾਵਨਾ ਹੈ ਜਾਂ ਫੇਰ ਇਸ ਸਾਲ ਤੁਹਾਡੇ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦੀ ਸੰਭਾਵਨਾ ਕਾਫੀ ਘੱਟ ਹੋ ਸਕਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮਿਥੁਨ ਦੁਹਰੇ ਸੁਭਾਅ ਦੀ ਰਾਸ਼ੀ ਹੈ ਅਤੇ ਇਸ ਕਾਰਨ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਵਿੱਚ ਪ੍ਰੇਮ ਅਤੇ ਤਾਲਮੇਲ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਅਜਿਹੇ ਵਿੱਚ ਇਹਨਾਂ ਜਾਤਕਾਂ ਦੇ ਲਈ ਜ਼ਰੂਰੀ ਹੋਵੇਗਾ ਕਿ ਇਹ ਆਪਣੇ ਘਮੰਡ ਨੂੰ ਇੱਕ ਪਾਸੇ ਰੱਖ ਕੇ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਪ੍ਰੇਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨ, ਤਾਂ ਕਿ ਇਹ ਦੋਵੇਂ ਖੁਸ਼ ਰਹਿ ਸਕਣ। ‘ਮਿਥੁਨ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਬ੍ਰਹਸਪਤੀ ਮਹਾਰਾਜ ਦੀ ਤੁਹਾਡੇ ਪੰਜਵੇਂ ਅਤੇ ਸੱਤਵੇਂ ਘਰ ਉੱਤੇ ਦ੍ਰਿਸ਼ਟੀ ਹੋਣ ਨਾਲ ਤੁਹਾਡਾ ਸਾਥੀ ਦੇ ਨਾਲ ਰਿਸ਼ਤਾ ਪ੍ਰੇਮਪੂਰਣ ਬਣਿਆ ਰਹੇਗਾ।
ਪ੍ਰੇਮ ਦਾ ਕਾਰਕ ਗ੍ਰਹਿ ਸ਼ੁੱਕਰ ਤੁਹਾਡੇ ਪੰਜਵੇਂ ਘਰ ਦਾ ਸੁਆਮੀ ਹੈ, ਜੋ ਕਿ 29 ਜੂਨ ਤੋਂ 26 ਜੁਲਾਈ ਅਤੇ ਇਸ ਤੋਂ ਬਾਅਦ 02 ਨਵੰਬਰ ਤੋਂ 26 ਨਵੰਬਰ ਦੀ ਅਵਧੀ ਵਿੱਚ ਤੁਹਾਨੂੰ ਪ੍ਰੇਮ ਜੀਵਨ ਵਿੱਚ ਸਕਾਰਾਤਮਕ ਨਤੀਜੇ ਪ੍ਰਦਾਨ ਕਰੇਗਾ। ਇਸ ਸਮੇਂ ਨੂੰ ਪ੍ਰੇਮ ਅਤੇ ਵਿਆਹ ਦੇ ਲਈ ਚੰਗਾ ਕਿਹਾ ਜਾ ਸਕਦਾ ਹੈ।
ਸਾਲਾਨਾ ਰਾਸ਼ੀਫਲ 2025 ਦੱਸ ਰਿਹਾ ਹੈ ਕਿ ਸਾਲ 2025 ਵਿੱਚ ਮਿਥੁਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਅਪ੍ਰੈਲ ਦੇ ਮਹੀਨੇ ਤਾਂ ਚੰਗੀ ਬਣੀ ਰਹੇਗੀ, ਪਰ ਅਪ੍ਰੈਲ ਤੋਂ ਬਾਅਦ ਗੁਰੂ ਅਤੇ ਸ਼ਨੀ ਦੇ ਗੋਚਰ ਤੁਹਾਡੇ ਲਈ ਅਨੁਕੂਲ ਨਹੀਂ ਰਹਿਣਗੇ। ਬ੍ਰਹਸਪਤੀ ਦੇਵ ਆਪਣੀ ਹੀ ਰਾਸ਼ੀ ਵਿੱਚ ਹੋਣਗੇ ਅਤੇ ਇਹ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੇ ਹਨ, ਜਿਸ ਕਾਰਨ ਤੁਸੀਂ ਅਸਹਿਜ ਮਹਿਸੂਸ ਕਰ ਸਕਦੇ ਹੋ। ਨਾਲ ਹੀ ਇਸ ਸਾਲ ਤੁਹਾਡੇ ਅੰਦਰ ਆਲਸ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਤੁਹਾਡੇ ਆਤਮ-ਵਿਸ਼ਵਾਸ ਵਿੱਚ ਕਮੀ ਨਜ਼ਰ ਆ ਸਕਦੀ ਹੈ। ਗੁਰੂ ਗ੍ਰਹਿ ਤੁਹਾਡੇ ਲਗਨ ਘਰ ਵਿੱਚ ਮੌਜੂਦ ਹੋਣ ਨਾਲ ਤੁਹਾਨੂੰ ਵਾਰ-ਵਾਰ ਸਰਦੀ-ਖਾਂਸੀ ਦੀ ਸਮੱਸਿਆ ਦੇਣ ਦਾ ਕੰਮ ਕਰ ਸਕਦੇ ਹਨ। ਬੁੱਧ ਤੁਹਾਡੇ ਪਹਿਲੇ ਘਰ ਦਾ ਸੁਆਮੀ ਹੈ ਅਤੇ ਇਹ ਗੁਰੂ ਗ੍ਰਹਿ ਦੇ ਪ੍ਰਤੀ ਦੁਸ਼ਮਣੀ ਦੀ ਭਾਵਨਾ ਰੱਖਦਾ ਹੈ। ‘ਮਿਥੁਨ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਅਜਿਹੇ ਵਿੱਚ ਬ੍ਰਹਸਪਤੀ ਦੇਵ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਵ ਹੋਵੇ ਤਾਂ ਆਪਣੀ ਫਿਟਨੈਸ ਨੂੰ ਬਣਾ ਕੇ ਰੱਖੋ ਤਾਂ ਹੀ ਤੁਸੀਂ ਸਿਹਤਮੰਦ ਰਹਿ ਸਕੋਗੇ।
ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !
ਆਪਣੀ ਰਾਸ਼ੀ ਅਨੁਸਾਰ ਪੜ੍ਹੋ ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
1. ਕੀ 2025 ਵਿੱਚ ਮਿਥੁਨ ਰਾਸ਼ੀ ਵਾਲਿਆਂ ਦੇ ਚੰਗੇ ਦਿਨ ਆਓਣਗੇ?
ਇਹ ਸਾਲ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਮਿਲਿਆ-ਜੁਲਿਆ ਰਹਿ ਸਕਦਾ ਹੈ।
2. ਸਾਲ 2025 ਮਿਥੁਨ ਰਾਸ਼ੀ ਦੇ ਲਈ ਕੀ ਭਵਿੱਖਬਾਣੀ ਕਰ ਰਿਹਾ ਹੈ?
ਇਹ ਸਾਲ ਮਿਥੁਨ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਾਫੀ ਪਰਿਵਰਤਨ ਲੈ ਕੇ ਆਵੇਗਾ।
3. ਮਿਥੁਨ ਰਾਸ਼ੀ ਵਾਲਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਭਗਵਾਨ ਸ਼੍ਰੀ ਗਣੇਸ਼ ਜੀ ਅਤੇ ਸ਼੍ਰੀ ਵਿਸ਼ਣੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ।
4. ਮਿਥੁਨ ਰਾਸ਼ੀ ਵਾਲਿਆਂ ਦੀ ਦੁਸ਼ਮਣ ਰਾਸ਼ੀ ਕਿਹੜੀ ਹੈ?
ਜੋਤਿਸ਼ ਵਿੱਚ ਮਿਥੁਨ ਰਾਸ਼ੀ ਦੇ ਲਈ ਕਰਕ, ਬ੍ਰਿਸ਼ਚਕ ਅਤੇ ਮਕਰ ਰਾਸ਼ੀ ਨੂੰ ਦੁਸ਼ਮਣ ਰਾਸ਼ੀ ਮੰਨਿਆ ਗਿਆ ਹੈ।