ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਆਰਟੀਕਲ ‘ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਤੋਂ ਤੁਹਾਨੂੰ ਸਾਲ 2025 ਦੇ ਲਈ ਸਭ 12 ਰਾਸ਼ੀਆਂ ਦੇ ਜਾਤਕਾਂ ਦੇ ਜੀਵਨ ਦੇ ਭਿੰਨ-ਭਿੰਨ ਪੱਖਾਂ ਬਾਰੇ ਵਿਸਥਾਰਪੂਰਵਕ ਭਵਿੱਖਬਾਣੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਆਰਟੀਕਲ ਵਿੱਚ ਤੁਹਾਨੂੰ ਕਰੀਅਰ, ਵਿੱਤ, ਪ੍ਰੇਮ ਜੀਵਨ, ਕਾਰੋਬਾਰ, ਸਿਹਤ, ਪਰਿਵਾਰ ਆਦਿ ਨਾਲ ਜੁੜੀ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਸਲਾਨਾ ਰਾਸ਼ੀਫਲ ਤੁਹਾਨੂੰ ਨਵੇਂ ਸਾਲ ਵਿੱਚ ਚੰਗੇ-ਬੁਰੇ ਨਤੀਜੇ ਜਾਣਨ ਵਿੱਚ ਸਹਾਇਤਾ ਕਰੇਗਾ। ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਅਵਧੀ ਦੇ ਦੌਰਾਨ ਪ੍ਰਮੁੱਖ ਚਾਰ ਗ੍ਰਹਿ ਸ਼ਨੀ, ਬ੍ਰਹਸਪਤੀ, ਰਾਹੂ ਅਤੇ ਕੇਤੂ ਆਦਿ 12 ਰਾਸ਼ੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਣਗੇ।


ਸਾਲ 2025 ਦਾ ਸੁਆਮੀ ਗ੍ਰਹਿ ਮੰਗਲ ਹੈ ਅਤੇ ਇਹ ਅੰਕ 9 ਦੇ ਤਹਿਤ ਆਉਂਦਾ ਹੈ। ਇਹ ਗ੍ਰਹਿ ਸਪਸ਼ਟਤਾ ਅਤੇ ਅਨੁਸ਼ਾਸਨ ਦੀ ਪ੍ਰਤੀਨਿਧਤਾ ਕਰਦਾ ਹੈ। ਦੱਸ ਦੇਈਏ ਕਿ ਆਉਣ ਵਾਲੇ ਨਵੇਂ ਸਾਲ ਵਿੱਚ 29 ਮਾਰਚ ਨੂੰ ਸ਼ਨੀ ਮਹਾਰਾਜ ਦੀ ਸਥਿਤੀ ਵਿੱਚ ਪਰਿਵਰਤਨ ਦੇਖਣ ਨੂੰ ਮਿਲੇਗਾ, ਜਦੋਂ ਕਿ 18 ਮਈ ਨੂੰ ਰਾਹੂ ਦਾ ਗੋਚਰ ਕੁੰਭ ਰਾਸ਼ੀ ਵਿੱਚ ਹੋਵੇਗਾ ਅਤੇ ਕੇਤੂ 18 ਮਈ ਨੂੰ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।

Read in English - Yearly Horoscope 2025

ਹਾਲਾਂਕਿ ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ ਇਸ ਸਾਲ ਦੇ ਦੌਰਾਨ ਜਿਨਾਂ ਰਾਸ਼ੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਦੀ ਪ੍ਰਾਪਤੀ ਹੋਵੇਗੀ, ਉਹਨਾਂ ਵਿੱਚ ਮੇਖ਼ ਰਾਸ਼ੀ, ਤੁਲਾ ਰਾਸ਼ੀ, ਬ੍ਰਿਸ਼ਚਕ ਰਾਸ਼ੀ, ਮਿਥੁਨ ਰਾਸ਼ੀ ਅਤੇ ਮੀਨ ਰਾਸ਼ੀ ਆਦਿ ਦੇ ਨਾਂ ਸ਼ਾਮਿਲ ਹਨ, ਕਿਉਂਕਿ ਇਹਨਾਂ ਉੱਤੇ ਸ਼ੁਭ ਗ੍ਰਹਿ ਬ੍ਰਹਸਪਤੀ ਦੀ ਅਤੇ ਸ਼ਨੀ ਮਹਾਰਾਜ ਦੀ ਕਿਰਪਾ ਬਣੀ ਰਹੇਗੀ। ਇਸ ਸਾਲ ਮਕਰ ਰਾਸ਼ੀ ਵਾਲਿਆਂ ਨੂੰ ਸਾੜ੍ਹਸਤੀ ਦੇ ਅਸ਼ੁਭ ਪ੍ਰਭਾਵ ਤੋਂ ਮੁਕਤੀ ਮਿਲ ਜਾਵੇਗੀ, ਕਿਉਂਕਿ ਸਾਲ 2025 ਵਿੱਚ ਸ਼ਨੀ ਦੀ ਸਾੜ੍ਹਸਤੀ ਦਾ ਅੰਤ ਹੋ ਜਾਵੇਗਾ।

ਐਸਟ੍ਰੋਵਾਰਤਾ ਸਾਡੇ ਜੋਤਸ਼ੀਆਂ ਨਾਲ ਫੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

हिंदी में पढ़ें - वार्षिक राशिफल 2025

ਮੇਖ਼ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਨਵੇਂ ਸਾਲ ਵਿੱਚ ਮੇਖ਼ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਮਹਾਰਾਜ ਮਾਰਚ ਦੇ ਮਹੀਨੇ ਤੱਕ ਅਨੁਕੂਲ ਰਹਿਣਗੇ। ਇਸ ਤੋਂ ਬਾਅਦ ਇਸ ਰਾਸ਼ੀ ਵਾਲਿਆਂ ਦੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਕਰੀਅਰ, ਆਰਥਿਕ ਜੀਵਨ ਅਤੇ ਪ੍ਰੇਮ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋ ਸਕਦੇ ਹਨ। ਇਸ ਸਾਲ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਨੂੰ ਪੈਸਾ ਕਮਾਉਣ ਦੇ ਮੌਕੇ ਅਤੇ ਕਰੀਅਰ ਦੇ ਖੇਤਰ ਵਿੱਚ ਸੁਨਹਿਰੇ ਮੌਕੇ ਪ੍ਰਦਾਨ ਕਰੇਗਾ। ਨਿੱਜੀ ਜੀਵਨ ਵਿੱਚ ਵੀ ਰਿਸ਼ਤਿਆਂ ਵਿੱਚ ਆਪਸੀ ਤਾਲਮੇਲ ਬਣਿਆ ਰਹੇਗਾ।

ਮਾਰਚ ਵਿੱਚ ਮੇਖ਼ ਰਾਸ਼ੀ ਵਾਲਿਆਂ ਦੇ ਲਈ ਸ਼ੁਰੂ ਹੋਣ ਵਾਲੀ ਸਾੜ੍ਹਸਤੀ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇ ਸਕਦੀ ਹੈ। ਆਮ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਲਾਭ ਤਾਂ ਮਿਲੇਗਾ, ਪਰ ਖਰਚੇ ਵੀ ਬਣੇ ਰਹਿਣਗੇ। ਹਾਲਾਂਕਿ ਅਗਸਤ ਤੋਂ ਬਾਅਦ ਦੀ ਅਵਧੀ ਦੇ ਦੌਰਾਨ ਤੁਹਾਨੂੰ ਖੂਬ ਧਨ ਦੀ ਪ੍ਰਾਪਤੀ ਹੋਵੇਗੀ। ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਡੇ ਜੀਵਨ ਵਿੱਚ ਸਫਲਤਾ ਅਤੇ ਧਨ-ਸਮ੍ਰਿੱਧੀ ਲੈ ਕੇ ਆਉਣ ਦਾ ਕੰਮ ਕਰੇਗੀ।

ਵਿਸਥਾਰ ਸਹਿਤ ਪੜ੍ਹੋ: ਮੇਖ਼ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਕਹਿ ਰਿਹਾ ਹੈ ਕਿ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਨਵੇਂ ਸਾਲ ਵਿੱਚ ਸ਼ਨੀ ਦੇਵ ਮਾਰਚ ਮਹੀਨੇ ਤੱਕ ਸਕਾਰਾਤਮਕ ਨਤੀਜੇ ਪ੍ਰਦਾਨ ਕਰੇਗਾ, ਕਿਉਂਕਿ ਸ਼ਨੀ ਤੁਹਾਡੇ ਤੁਹਾਡੀ ਚੰਦਰ ਰਾਸ਼ੀ ਤੋਂ ਗਿਆਰ੍ਹਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਅਜਿਹੇ ਵਿੱਚ ਇਹਨਾਂ ਜਾਤਕਾ ਨੂੰ ਕਰੀਅਰ, ਆਰਥਿਕ ਜੀਵਨ ਅਤੇ ਪ੍ਰੇਮ ਜੀਵਨ ਵਿੱਚ ਸ਼ੁਭ ਨਤੀਜੇ ਪ੍ਰਾਪਤ ਹੋਣਗੇ। ਨਵੇਂ ਸਾਲ ਵਿੱਚ ਹੋਣ ਵਾਲਾ ਗੁਰੂ ਦਾ ਗੋਚਰ ਤੁਹਾਡੇ ਲਈ ਅਨੁਕੂਲ ਰਹੇਗਾ, ਕਿਉਂਕਿ ਇਹ ਤੁਹਾਨੂੰ ਅੱਛਾ-ਖਾਸਾ ਧਨ ਅਤੇ ਕਰੀਅਰ ਦੇ ਖੇਤਰ ਵਿੱਚ ਨਵੇਂ ਮੌਕੇ ਦਿਲਵਾਓਣ ਦਾ ਕੰਮ ਕਰੇਗਾ।

ਕਰੀਅਰ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਨੌਕਰੀ ਵਿੱਚ ਖੂਬ ਸਫਲਤਾ ਅਤੇ ਧਨ-ਸਮ੍ਰਿੱਧੀ ਦੀ ਪ੍ਰਾਪਤੀ ਹੋਵੇਗੀ। ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜਦੋਂ ਸ਼ਨੀ ਮਹਾਰਾਜ 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਵੱਕਰੀ ਸਥਿਤੀ ਵਿੱਚ ਹੋਵੇਗਾ, ਉਸ ਦੌਰਾਨ ਤੁਹਾਨੂੰ ਨੌਕਰੀ ਦੇ ਸਬੰਧ ਵਿੱਚ ਨਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਨਾਲ ਹੀ ਤੁਹਾਡੇ ਲਈ ਪੈਸਾ ਕਮਾਓਣਾ ਵੀ ਆਸਾਨ ਨਹੀਂ ਹੋਵੇਗਾ। ਕੁੱਲ ਮਿਲਾ ਕੇ ਨਵਾਂ ਸਾਲ ਤੁਹਾਡੇ ਜੀਵਨ ਦੇ ਹਰ ਖੇਤਰ ਦੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ।

ਵਿਸਥਾਰ ਸਹਿਤ ਪੜ੍ਹੋ: ਬ੍ਰਿਸ਼ਭ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਮਿਥੁਨ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਨਵੇਂ ਸਾਲ ਵਿੱਚ ਮਾਰਚ ਮਹੀਨੇ ਤੱਕ ਸ਼ਨੀ ਦੀ ਸਥਿਤੀ ਨੂੰ ਅਨੁਕੂਲ ਕਿਹਾ ਜਾਵੇਗਾ, ਕਿਉਂਕਿ ਇਹ ਤੁਹਾਡੀ ਚੰਦਰ ਰਾਸ਼ੀ ਤੋਂ ਦਸਵੇਂ ਘਰ ਵਿੱਚ ਮੌਜੂਦ ਹੋਣਗੇ। ਸ਼ਨੀ ਮਹਾਰਾਜ ਦੀ ਇਹ ਸਥਿਤੀ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਸ਼ੁਭ ਫਲ ਪ੍ਰਦਾਨ ਕਰੇਗੀ ਅਤੇ ਅਜਿਹੇ ਵਿੱਚ ਤੁਸੀਂ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰਨ ਦੇ ਨਾਲ-ਨਾਲ ਸੰਤੁਸ਼ਟੀ ਵੀ ਪ੍ਰਾਪਤ ਕਰ ਸਕੋਗੇ। ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਇਹਨਾਂ ਜਾਤਕਾਂ ਨੂੰ ਵਿਦੇਸ਼ ਤੋਂ ਕਰੀਅਰ ਦੇ ਸਬੰਧ ਵਿੱਚ ਨਵੇਂ ਮੌਕਿਆਂ ਦੀ ਪ੍ਰਾਪਤੀ ਹੋਵੇਗੀ ਅਤੇ ਇਸ ਤਰ੍ਹਾਂ ਦੇ ਮੌਕੇ ਤੁਹਾਡੇ ਲਈ ਫਲਦਾਇਕ ਸਾਬਤ ਹੋਣਗੇ।

ਹਾਲਾਂਕਿ ਜਦੋਂ ਸ਼ਨੀ ਦੇਵ 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਵੱਕਰੀ ਸਥਿਤੀ ਵਿੱਚ ਰਹੇਗਾ, ਉਸ ਅਵਧੀ ਦੇ ਦੌਰਾਨ ਤੁਹਾਡੀ ਕਿਸਮਤ ਕਮਜ਼ੋਰ ਪੈ ਸਕਦੀ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਸੰਭਵ ਹੈ ਕਿ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲੇ ਅਤੇ ਅਜਿਹੇ ਵਿੱਚ ਧਨ ਲਾਭ ਵਿੱਚ ਕਮੀ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਨਵੇਂ ਸਾਲ ਵਿੱਚ ਸ਼ਨੀ ਦੇਵ ਤੁਹਾਡੇ ਦਸਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਇਸ ਲਈ ਇਹ ਤੁਹਾਡੇ ਕਰੀਅਰ ਵਿੱਚ ਵਿਕਾਸ ਅਤੇ ਤਰੱਕੀ ਦੋਵੇਂ ਲੈ ਕੇ ਆਵੇਗਾ।

ਵਿਸਥਾਰ ਸਹਿਤ ਪੜ੍ਹੋ: ਮਿਥੁਨ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਕਰਕ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਕਰਕ ਰਾਸ਼ੀ ਵਾਲਿਆਂ ਦੀ ਕੁੰਡਲੀ ਵਿੱਚ ਸ਼ਨੀ ਗ੍ਰਹਿ ਮਾਰਚ ਦੇ ਮਹੀਨੇ ਤੋਂ ਤੁਹਾਡੀ ਚੰਦਰ ਰਾਸ਼ੀ ਦੇ ਨੌਵੇਂ ਘਰ ਵਿੱਚ ਮੌਜੂਦ ਹੋਵੇਗਾ। ਇਸ ਘਰ ਵਿੱਚ ਬੈਠੇ ਸ਼ਨੀ ਨੂੰ ਤੁਹਾਡੇ ਲਈ ਚੰਗਾ ਕਿਹਾ ਜਾਵੇਗਾ, ਕਿਉਂਕਿ ਇਹ ਤੁਹਾਨੂੰ ਕਰੀਅਰ, ਆਰਥਿਕ ਜੀਵਨ ਅਤੇ ਰਿਸ਼ਤਿਆਂ ਦੇ ਸੰਬੰਧ ਵਿੱਚ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ।

ਜੇਕਰ ਗੱਲ ਕਰੀਏ ਆਰਥਿਕ ਜੀਵਨ ਬਾਰੇ, ਤਾਂ ਇਸ ਦੇ ਲਈ ਸਾਨੂੰ ਬ੍ਰਹਸਪਤੀ ਗ੍ਰਹਿ ਦੀ ਸਥਿਤੀ ਨੂੰ ਦੇਖਣਾ ਪਵੇਗਾ। ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਬ੍ਰਹਸਪਤੀ ਮਹਾਰਾਜ 9 ਜੂਨ ਤੋਂ ਲੈ ਕੇ 9 ਜੁਲਾਈ ਦੇ ਦੌਰਾਨ ਅਸਤ ਸਥਿਤੀ ਵਿੱਚ ਰਹੇਗਾ। ਇਸ ਦੇ ਨਤੀਜੇ ਵਜੋਂ ਤੁਹਾਡੇ ਕੋਲ ਆਉਣ ਵਾਲੇ ਧਨ ਦਾ ਪ੍ਰਵਾਹ ਜ਼ਿਆਦਾ ਚੰਗਾ ਰਹਿਣ ਨਾ ਰਹਿਣ ਦਾ ਅਨੁਮਾਨ ਹੈ ਅਤੇ ਖਰਚਿਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਤੁਹਾਡੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਪ੍ਰੇਮ ਦਾ ਕਾਰਕ ਗ੍ਰਹਿ ਸ਼ੁੱਕਰ 18 ਮਾਰਚ ਤੋਂ 28 ਮਾਰਚ ਦੀ ਅਵਧੀ ਵਿੱਚ ਅਸਤ ਹੋ ਜਾਵੇਗਾ। ਇਸ ਤੋਂ ਇਲਾਵਾ ਇਸ ਦੌਰਾਨ ਤੁਹਾਡੀ ਸਿਹਤ ਵੀ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਡੀ ਚੰਦਰ ਰਾਸ਼ੀ ਦੇ ਲਈ ਸ਼ੁੱਕਰ ਗ੍ਰਹਿ ਚੌਥੇ ਘਰ ਦਾ ਸੁਆਮੀ ਹੈ ਅਤੇ ਇਸ ਘਰ ਦਾ ਸਬੰਧ ਸੁੱਖ-ਸੁਵਿਧਾਵਾਂ ਨਾਲ ਹੁੰਦਾ ਹੈ। ਹਾਲਾਂਕਿ ਸ਼ੁੱਕਰ ਦੇਵ ਨੂੰ ਤੁਹਾਡੀ ਚੰਦਰ ਰਾਸ਼ੀ ਦੇ ਲਈ ਅਸ਼ੁਭ ਮੰਨਿਆ ਗਿਆ ਹੈ। ਇਸ ਲਈ ਤੁਹਾਨੂੰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿਸਥਾਰ ਸਹਿਤ ਪੜ੍ਹੋ: ਕਰਕ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਿੰਘ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਦੇ ਅਨੁਸਾਰ ਸਿੰਘ ਰਾਸ਼ੀ ਵਾਲਿਆਂ ਦੇ ਲਈ ਨਵੇਂ ਸਾਲ ਦੇ ਮਾਰਚ ਮਹੀਨੇ ਤੋਂ ਸ਼ਨੀ ਦੀ ਸਥਿਤੀ ਨੂੰ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਸ਼ਨੀਦੇਵ ਤੁਹਾਨੂੰ ਕਰੀਅਰ, ਆਰਥਿਕ ਜੀਵਨ ਅਤੇ ਰਿਲੇਸ਼ਨਸ਼ਿਪ ਦੇ ਮਾਮਲੇ ਵਿੱਚ ਸ਼ੁਭ ਨਤੀਜੇ ਦੇਣ ਵਿੱਚ ਪਿੱਛੇ ਰਹਿ ਸਕਦਾ ਹੈ। ਨਾਲ ਹੀ, ਇਸ ਸਾਲ ਹੋਣ ਵਾਲ਼ਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਧਨ ਅਤੇ ਕਿਸਮਤ ਆਦਿ ਦੇ ਲਈ ਕਮਜ਼ੋਰ ਰਹਿ ਸਕਦਾ ਹੈ।

ਆਰਥਿਕ ਜੀਵਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਬ੍ਰਹਸਪਤੀ ਮਹਾਰਾਜ ਦੀ ਸਥਿਤੀ ਨੂੰ ਦੇਖਾਂਗੇ, ਕਿਉਂਕਿ ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਹ 9 ਜੂਨ ਤੋਂ ਲੈ ਕੇ 9 ਜੁਲਾਈ ਦੇ ਦੌਰਾਨ ਅਸਤ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਪੈਸੇ ਦਾ ਪ੍ਰਵਾਹ ਜ਼ਿਆਦਾ ਖਾਸ ਨਾ ਰਹਿਣ ਦੀ ਸੰਭਾਵਨਾ ਹੈ। ਜੇਕਰ ਰਿਸ਼ਤਿਆਂ ਅਤੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਸ਼ੁੱਕਰ ਦੇਵ 18 ਮਾਰਚ ਤੋਂ 28 ਮਾਰਚ ਤੱਕ ਅਸਤ ਰਹੇਗਾ, ਜੋ ਕਿ ਤੁਹਾਡੇ ਤੀਜੇ ਘਰ ਦਾ ਸੁਆਮੀ ਹੈ ਅਤੇ ਇਸ ਘਰ ਦਾ ਸਬੰਧ ਬੋਲ-ਬਾਣੀ ਅਤੇ ਸੰਚਾਰ ਕੁਸ਼ਲਤਾ ਨਾਲ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਆਪਣੇ ਸਾਥੀ ਦੇ ਨਾਲ ਮਧੁਰ ਰਿਸ਼ਤੇ ਬਣਾ ਕੇ ਰੱਖਣ ਵਿੱਚ ਮੁਸ਼ਕਿਲ ਹੋ ਸਕਦੀ ਹੈ, ਜਿਸ ਕਾਰਨ ਤੁਹਾਡੇ ਦੋਵਾਂ ਦੇ ਵਿਚਕਾਰ ਗੱਲਬਾਤ ਵਿੱਚ ਕਮੀ ਹੋ ਸਕਦੀ ਹੈ।

ਵਿਸਥਾਰ ਸਹਿਤ ਪੜ੍ਹੋ: ਸਿੰਘ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਕੰਨਿਆ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦੇਵ ਦੀ ਸਥਿਤੀ ਮਾਰਚ ਤੱਕ ਚੰਗੀ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਇਹ ਤੁਹਾਡੇ ਸੱਤਵੇਂ ਘਰ ਵਿੱਚ, ਗੁਰੂ ਗ੍ਰਹਿ ਤੁਹਾਡੇ ਦਸਵੇਂ ਘਰ ਵਿੱਚ, ਰਾਹੂ ਤੁਹਾਡੇ ਛੇਵੇਂ ਘਰ ਵਿੱਚ ਅਤੇ ਕੇਤੂ ਬਾਰ੍ਹਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਅਜਿਹੇ ਵਿੱਚ ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਸੱਤਵੇਂ ਘਰ ਵਿੱਚ ਮੌਜੂਦ ਸ਼ਨੀ ਤੁਹਾਡੇ ਕੰਮ ਅਤੇ ਰੁਜ਼ਗਾਰ ਦੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਿਸ ਕਾਰਨ ਤੁਹਾਨੂੰ ਔਸਤ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਮਿਲਣ ਵਾਲੇ ਨਤੀਜੇ ਤੁਹਾਡੀ ਉਮੀਦ ਤੋਂ ਕਮਜ਼ੋਰ ਹੋ ਸਕਦੇ ਹਨ।

ਸ਼ਨੀ ਮਹਾਰਾਜ 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਆਪਣੀ ਵੱਕਰੀ ਸਥਿਤੀ ਵਿੱਚ ਰਹੇਗਾ ਅਤੇ ਅਜਿਹੇ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ। ਤੁਹਾਡੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਸਾਨੂੰ ਬ੍ਰਹਸਪਤੀ ਗ੍ਰਹਿ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਪਵੇਗਾ। ਦੱਸ ਦੇਈਏ ਕਿ ਬ੍ਰਹਸਪਤੀ 9 ਜੂਨ ਤੋਂ 9 ਜੁਲਾਈ ਦੇ ਦੌਰਾਨ ਅਸਤ ਰਹੇਗਾ। ਇਸ ਲਈ ਤੁਹਾਨੂੰ ਪ੍ਰਾਪਤ ਹੋਣ ਵਾਲੇ ਪੈਸੇ ਦੇ ਰਸਤੇ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਹਾਲਾਂਕਿ ਨੌਵੇਂ ਘਰ ਵਿੱਚ ਗੁਰੂ ਦਾ ਗੋਚਰ ਤੁਹਾਡੇ ਲਈ ਚੰਗਾ ਰਹੇਗਾ।

ਵਿਸਥਾਰ ਸਹਿਤ ਪੜ੍ਹੋ: ਕੰਨਿਆ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਤੁਲਾ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਨਵੇਂ ਸਾਲ ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਮਾਰਚ ਦੇ ਮਹੀਨੇ ਤੋਂ ਸ਼ਨੀ ਗ੍ਰਹਿ ਸ਼ੁਭ ਫਲ ਪ੍ਰਦਾਨ ਕਰੇਗਾ, ਕਿਉਂਕਿ ਇਹ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਵੇਗਾ। ਸ਼ਨੀ ਦੇ ਇਸ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਕਰੀਅਰ, ਆਰਥਿਕ ਅਤੇ ਪ੍ਰੇਮ ਜੀਵਨ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਨੂੰ ਕਾਰਜਾਂ ਵਿੱਚ ਔਸਤ ਰੂਪ ਨਾਲ ਸਫਲਤਾ ਪ੍ਰਦਾਨ ਕਰੇਗੀ। ਤੁਹਾਡੇ ਆਰਥਿਕ ਜੀਵਨ ਦੇ ਲਈ ਸਾਨੂੰ ਬ੍ਰਹਸਪਤੀ ਗ੍ਰਹਿ ਦੀ ਸਥਿਤੀ ਦੇਖਣੀ ਪਵੇਗੀ, ਜੋ ਕਿ 9 ਜੂਨ ਤੋਂ 9 ਜੁਲਾਈ ਤੱਕ ਅਸਤ ਰਹੇਗਾ। ਇਸ ਲਈ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਾਲ ਹੀ ਨਵੰਬਰ ਤੋਂ ਦਸੰਬਰ ਦੇ ਮਹੀਨੇ ਵਿੱਚ ਗੁਰੂ ਗ੍ਰਹਿ ਵੱਕਰੀ ਹੋ ਜਾਵੇਗਾ। ਅਜਿਹੇ ਵਿੱਚ ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਖਰਚੇ ਆ ਸਕਦੇ ਹਨ ਅਤੇ ਧਨ ਲਾਭ ਘੱਟ ਰਹਿਣ ਦੀ ਸੰਭਾਵਨਾ ਹੈ। ਪ੍ਰੇਮ ਜੀਵਨ ਅਤੇ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਸਾਲਾਨਾ ਰਾਸ਼ੀਫਲ ਦੇ ਅਨੁਸਾਰ, 18 ਮਾਰਚ ਤੋਂ 28 ਮਾਰਚ ਦੇ ਦੌਰਾਨ ਸ਼ੁੱਕਰ ਅਸਤ ਹੋ ਜਾਵੇਗਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਪ੍ਰੇਮ ਜੀਵਨ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਸ਼ੁੱਕਰ ਦੇਵ ਤੁਹਾਡੀ ਰਾਸ਼ੀ ਦਾ ਸੁਆਮੀ ਵੀ ਹੈ, ਜੋ ਕਿ ਲਗਨ ਘਰ ਦੀ ਪ੍ਰਤੀਨਿਧਤਾ ਕਰਦਾ ਹੈ। ਹੁਣ ਇਸ ਦੇ ਅਸਤ ਸਥਿਤੀ ਵਿੱਚ ਹੋਣ ਦੇ ਕਾਰਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿਸਥਾਰ ਸਹਿਤ ਪੜ੍ਹੋ: ਤੁਲਾ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਨਵੇਂ ਸਾਲ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਮਾਰਚ ਮਹੀਨੇ ਤੋਂ ਸਕਾਰਾਤਮਕ ਨਤੀਜੇ ਦੇਣ ਵਿੱਚ ਪਿੱਛੇ ਰਹਿ ਸਕਦਾ ਹੈ, ਕਿਉਂਕਿ ਇਹ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਕਰੀਅਰ, ਆਰਥਿਕ ਅਤੇ ਪ੍ਰੇਮ ਜੀਵਨ ਵਿੱਚ ਅਨੁਕੂਲ ਨਤੀਜੇ ਨਾ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਾਲ ਹੋਣ ਵਾਲਾ ਬ੍ਰਹਸਪਤੀ ਦਾ ਗੋਚਰ ਤੁਹਾਨੂੰ ਚੰਗੀ ਮਾਤਰਾ ਵਿੱਚ ਧਨ ਅਤੇ ਖੁਸ਼ਹਾਲੀ ਦੇਵੇਗਾ ਅਤੇ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ। ਇਹ ਜਾਤਕ ਜੋ ਵੀ ਕੋਸ਼ਿਸ਼ਾਂ ਕਰਨਗੇ, ਉਹਨਾਂ ਵਿੱਚ ਇਹਨਾਂ ਨੂੰ ਸਫਲਤਾ ਮਿਲੇਗੀ। ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਨਵੇਂ ਸਾਲ ਵਿੱਚ ਪ੍ਰਮੁੱਖ ਗ੍ਰਹਿਆਂ ਦੇ ਰੂਪ ਵਿੱਚ ਰਾਹੂ ਅਤੇ ਕੇਤੂ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਰਹੇਗੀ।

ਸ਼ਨੀ ਦੇਵ 13 ਜੁਲਾਈ ਤੋਂ ਲੈ ਕੇ 28 ਨਵੰਬਰ ਤੱਕ ਆਪਣੀ ਵੱਕਰੀ ਸਥਿਤੀ ਵਿੱਚ ਰਹੇਗਾ। ਇਸ ਦੇ ਨਤੀਜੇ ਵਜੋਂ ਤੁਹਾਨੂੰ ਤਰੱਕੀ ਦੇ ਰਸਤੇ ਵਿੱਚ ਉੱਤਮ ਨਤੀਜੇ ਪ੍ਰਾਪਤ ਹੋਣਗੇ। ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਸਾਨੂੰ ਬ੍ਰਹਸਪਤੀ ਗ੍ਰਹਿ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਪਵੇਗਾ। ਇਹ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਅਸਤ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਧਨ ਪ੍ਰਾਪਤੀ ਦੇ ਰਸਤੇ ਵਿੱਚ ਥੋੜੀ ਮੁਸ਼ਕਿਲ ਆ ਸਕਦੀ ਹੈ। ਨਵੰਬਰ ਤੋਂ ਲੈ ਕੇ ਦਸੰਬਰ ਦੇ ਦੌਰਾਨ ਗੁਰੂ ਵੱਕਰੀ ਹੋ ਜਾਵੇਗਾ। ਇਸ ਲਈ ਇਸ ਅਵਧੀ ਦੇ ਦੌਰਾਨ ਤੁਹਾਡੇ ਖਰਚੇ ਵੱਧ ਸਕਦੇ ਹਨ। ਪ੍ਰੇਮ ਜੀਵਨ ਅਤੇ ਰਿਲੇਸ਼ਨਸ਼ਿਪ ਨੂੰ ਦੇਖੀਏ ਤਾਂ 18 ਮਾਰਚ ਤੋਂ 28 ਮਾਰਚ ਦੇ ਦੌਰਾਨ ਜਦੋਂ ਸ਼ੁੱਕਰ ਅਸਤ ਰਹੇਗਾ, ਉਸ ਸਮੇਂ ਤੁਹਾਡੇ ਲਈ ਸਾਥੀ ਦੇ ਨਾਲ ਰਿਸ਼ਤੇ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖਣਾ ਆਸਾਨ ਨਹੀਂ ਹੋਵੇਗਾ, ਕਿਉਂਕਿ ਇਹ ਤੁਹਾਡੇ ਸੱਤਵੇਂ ਘਰ ਦਾ ਸੁਆਮੀ ਹੈ।

ਵਿਸਥਾਰ ਸਹਿਤ ਪੜ੍ਹੋ: ਬ੍ਰਿਸ਼ਚਕ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਧਨੂੰ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਕਹਿ ਰਿਹਾ ਹੈ ਕਿ ਨਵੇਂ ਸਾਲ ਵਿੱਚ ਧਨੂੰ ਰਾਸ਼ੀ ਵਾਲਿਆਂ ਦੇ ਲਈ ਮਾਰਚ ਮਹੀਨੇ ਤੋਂ ਸ਼ਨੀ ਦੀ ਸਥਿਤੀ ਨੂੰ ਅਨੁਕੂਲ ਨਹੀਂ ਕਿਹਾ ਜਾਵੇਗਾ, ਕਿਉਂਕਿ ਇਹ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਵੇਗਾ। ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸ਼ਨੀ ਦੇਵ ਦੀ ਇਸ ਸਥਿਤੀ ਨੂੰ ਸ਼ਨੀ ਢਈਆ ਕਿਹਾ ਜਾਂਦਾ ਹੈ। ਅਜਿਹੇ ਵਿੱਚ ਤੁਹਾਨੂੰ ਕਰੀਅਰ ਆਰਥਿਕ ਜੀਵਨ ਤੋਂ ਲੈ ਕੇ ਰਿਲੇਸ਼ਨਸ਼ਿਪ ਆਦਿ ਵਿੱਚ ਚੰਗੇ ਨਤੀਜੇ ਨਾ ਮਿਲਣ ਦੀ ਸੰਭਾਵਨਾ ਹੈ।

ਹਾਲਾਂਕਿ ਇਸ ਸਾਲ ਗੁਰੂ ਗ੍ਰਹਿ ਦਾ ਗੋਚਰ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਦੇ ਲਈ ਚੰਗਾ ਰਹੇਗਾ। ਪਰ ਇਸ ਤੋਂ ਬਾਅਦ ਆਰਥਿਕ ਜੀਵਨ ਕਮਜ਼ੋਰ ਰਹਿ ਸਕਦਾ ਹੈ। ਸੰਭਵ ਹੈ ਕਿ ਕਿਸਮਤ ਤੁਹਾਡਾ ਸਾਥ ਨਾ ਦੇਵੇ। ਹਾਲਾਂਕਿ ਨਵੇਂ ਸਾਲ ਵਿੱਚ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਡੇ ਜੀਵਨ ਵਿੱਚ ਸਫਲਤਾ ਅਤੇ ਖੁਸ਼ਹਾਲੀ ਲਿਆਵੇਗੀ। ਆਰਥਿਕ ਜੀਵਨ ਦੇ ਲਈ ਸਾਨੂੰ ਬ੍ਰਹਸਪਤੀ ਦੀ ਸਥਿਤੀ ਦੇਖਣੀ ਪਵੇਗੀ ਜੋ ਕਿ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਅਸਤ ਰਹੇਗਾ। ਗੁਰੂ ਗ੍ਰਹਿ ਦੀ ਨਕਾਰਾਤਮਕ ਸਥਿਤੀ ਦੇ ਕਾਰਨ ਤੁਹਾਡੇ ਖਰਚੇ ਵੱਧ ਸਕਦੇ ਹਨ ਅਤੇ ਤੁਹਾਡੇ ਲਈ ਇਹਨਾਂ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਦੱਸ ਦੇਈਏ ਕਿ ਸ਼ੁੱਕਰ ਤੁਹਾਡੀ ਚੰਦਰ ਰਾਸ਼ੀ ਦੇ ਛੇਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਅਜਿਹੇ ਵਿੱਚ ਤੁਹਾਡੇ ਸਾਥੀ ਦੇ ਨਾਲ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ।

ਵਿਸਥਾਰ ਸਹਿਤ ਪੜ੍ਹੋ: ਧਨੂੰ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਮਕਰ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਨਵੇਂ ਸਾਲ ਵਿੱਚ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਾਰਚ ਤੋਂ ਅਨੁਕੂਲ ਸਥਿਤੀ ਵਿੱਚ ਹੋਵੇਗਾ, ਕਿਉਂਕਿ ਇਹ ਤੁਹਾਡੇ ਤੀਜੇ ਘਰ ਵਿੱਚ ਬਿਰਾਜਮਾਨ ਹੋ ਜਾਵੇਗਾ। ਅਜਿਹੇ ਵਿੱਚ ਸ਼ਨੀ ਤੁਹਾਨੂੰ ਕਰੀਅਰ ਦੇ ਪੱਖ ਤੋਂ ਤਰੱਕੀ ਦੇ ਰਸਤੇ ਉੱਤੇ ਲੈ ਕੇ ਜਾਵੇਗਾ। ਇਸ ਸਾਲ ਹੋਣ ਵਾਲਾ ਬ੍ਰਹਸਪਤੀ ਦਾ ਗੋਚਰ ਤੁਹਾਨੂੰ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਸਫਲਤਾ ਦਿਲਵਾਏਗਾ। ਨਾਲ ਹੀ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਵੀ ਤੁਹਾਡੇ ਜੀਵਨ ਵਿੱਚ ਸੁੱਖ-ਸਮ੍ਰਿੱਧੀ ਲੈ ਕੇ ਆਉਣਗੇ।

ਹਾਲਾਂਕਿ ਆਰਥਿਕ ਜੀਵਨ ਦੇ ਲਈ ਸਾਨੂੰ ਬ੍ਰਹਸਪਤੀ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਪਵੇਗਾ, ਜੋ ਕਿ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਅਸਤ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਧਨ ਦਾ ਪ੍ਰਵਾਹ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰ ਗ੍ਰਹਿ ਨੂੰ ਸੁੱਖ ਅਤੇ ਖੁਸ਼ਹਾਲੀ ਦਾ ਗ੍ਰਹਿ ਮੰਨਿਆ ਗਿਆ ਹੈ ਅਤੇ ਇਹ ਤੁਹਾਡੇ ਜੀਵਨ ਵਿੱਚ ਲਗਜ਼ਰੀ ਅਤੇ ਭੋਗ ਵਿਲਾਸ ਦਾ ਆਨੰਦ ਲੈਣ ਦੇ ਲਈ ਤੁਹਾਡੀ ਕਿਸਮਤ ਨੂੰ ਮਜ਼ਬੂਤ ਬਣਾਉਂਦਾ ਹੈ। ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਹਾਡੀ ਕੁੰਡਲੀ ਵਿੱਚ ਸ਼ੁੱਕਰ ਤੁਹਾਡੇ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਹ 29 ਜੂਨ ਤੋਂ 26 ਜੁਲਾਈ ਦੇ ਦੌਰਾਨ ਤੁਹਾਡੇ ਪੰਜਵੇਂ ਘਰ ਵਿੱਚ ਮਜ਼ਬੂਤ ਸਥਿਤੀ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਖੂਬ ਧਨ ਮਿਲੇਗਾ ਤੇ ਤੁਸੀਂ ਰਿਸ਼ਤਿਆਂ ਵਿੱਚ ਵੀ ਅੱਗੇ ਵਧੋਗੇ।

ਵਿਸਥਾਰ ਸਹਿਤ ਪੜ੍ਹੋ: ਮਕਰ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਕੁੰਭ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਮਾਰਚ ਦੇ ਮਹੀਨੇ ਵਿੱਚ ਔਸਤ ਨਤੀਜੇ ਦੇਵੇਗਾ, ਕਿਉਂਕਿ ਇਹ ਤੁਹਾਡੇ ਦੂਜੇ ਘਰ ਦਾ ਸੁਆਮੀ ਹੈ। ਨਾਲ ਹੀ ਗੁਰੂ ਮਹਾਰਾਜ ਦਾ ਗੋਚਰ ਵੀ ਇਸ ਸਾਲ ਤੁਹਾਨੂੰ ਔਸਤ ਨਤੀਜੇ ਦੇਵੇਗਾ, ਜੋ ਕਿ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੈ। ਇਸ ਸਾਲ ਦੇ ਦੌਰਾਨ ਰਾਹੂ ਅਤੇ ਕੇਤੂ ਦੀ ਸ਼ੁਭ ਸਥਿਤੀ ਤੁਹਾਡੇ ਜੀਵਨ ਵਿੱਚ ਖੂਬ ਸਫਲਤਾ ਅਤੇ ਸਮ੍ਰਿੱਧੀ ਲੈ ਕੇ ਆਵੇਗੀ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਸਾਨੂੰ ਬ੍ਰਹਸਪਤੀ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਪਵੇਗਾ, ਕਿਉਂਕਿ ਇਹ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਅਸਤ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਪੈਸਾ ਕਮਾਉਣ ਦੇ ਰਸਤੇ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਹਾਲਾਂਕਿ ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਹਾਡੀ ਰਾਸ਼ੀ ਦੇ ਲਈ ਸ਼ੁੱਕਰ ਨੂੰ ਚੰਗਾ ਗ੍ਰਹਿ ਕਿਹਾ ਜਾਵੇਗਾ, ਜੋ ਕਿ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ। ਨਾਲ ਹੀ ਇਹ ਤੁਹਾਡੇ ਚੌਥੇ ਘਰ ਦੇ ਸੁਆਮੀ ਦੇ ਰੂਪ ਵਿੱਚ 29 ਜੂਨ ਤੋਂ ਲੈ ਕੇ 26 ਜੁਲਾਈ ਤੱਕ ਪੰਜਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਰਿਸ਼ਤਿਆਂ ਅਤੇ ਪ੍ਰੇਮ ਜੀਵਨ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਤੁਸੀਂ ਸਿੰਗਲ ਹੋ ਤਾਂ ਇਸ ਦੌਰਾਨ ਤੁਸੀਂ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਸਕਦੇ ਹੋ।

ਵਿਸਥਾਰ ਸਹਿਤ ਪੜ੍ਹੋ: ਕੁੰਭ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਮੀਨ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਨਵੇਂ ਸਾਲ ਵਿੱਚ ਮੀਨ ਰਾਸ਼ੀ ਦੇ ਜਾਤਕਾਂ ਨੂੰ ਸ਼ਨੀ ਗ੍ਰਹਿ ਮਾਰਚ ਮਹੀਨੇ ਤੋਂ ਹੀ ਜ਼ਿਆਦਾ ਚੰਗੇ ਨਤੀਜੇ ਨਹੀਂ ਦੇ ਸਕੇਗਾ, ਕਿਉਂਕਿ ਇਹ ਤੁਹਾਡੇ ਪਹਿਲੇ/ਲਗਨ ਘਰ ਵਿੱਚ ਸਥਿਤ ਹੋਵੇਗਾ। ਅਜਿਹੇ ਵਿੱਚ ਸ਼ਨੀ ਗ੍ਰਹਿ ਕਰੀਅਰ, ਪ੍ਰੇਮ ਅਤੇ ਆਰਥਿਕ ਜੀਵਨ ਆਦਿ ਖੇਤਰਾਂ ਵਿੱਚ ਸ਼ੁਭ ਫਲ ਨਹੀਂ ਦੇ ਸਕੇਗਾ। ਇਸ ਸਾਲ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਨੂੰ ਕਾਰਜਾਂ ਵਿੱਚ ਚੰਗੀ ਸਫਲਤਾ ਪ੍ਰਦਾਨ ਨਹੀਂ ਕਰ ਸਕੇਗਾ, ਕਿਉਂਕਿ ਇਹ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਇਸ ਤੋਂ ਇਲਾਵਾ ‘ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਡੇ ਜੀਵਨ ਵਿੱਚ ਭਾਗ ਅਤੇ ਸੁੱਖ-ਸਮ੍ਰਿੱਧੀ ਲੈ ਕੇ ਆਉਣ ਦਾ ਕੰਮ ਕਰੇਗੀ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਦੇ ਲਈ ਗੁਰੂ ਗ੍ਰਹਿ ਦੀ ਸਥਿਤੀ ਨੂੰ ਧਿਆਨ ਨਾਲ ਦੇਖਣਾ ਪਵੇਗਾ, ਜੋ ਕਿ 9 ਜੂਨ ਤੋਂ ਲੈ ਕੇ 9 ਜੁਲਾਈ ਤੱਕ ਅਸਤ ਸਥਿਤੀ ਵਿੱਚ ਰਹੇਗਾ। ਅਜਿਹੇ ਵਿੱਚ ਤੁਹਾਨੂੰ ਧਨ ਨਾਲ ਜੁੜੇ ਮਾਮਲਿਆਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੁਰੂ ਦੀ ਇਸ ਸਥਿਤੀ ਦੇ ਕਾਰਨ ਤੁਸੀਂ ਚੰਗੀ ਮਾਤਰਾ ਵਿੱਚ ਧਨ-ਲਾਭ ਪ੍ਰਾਪਤ ਨਹੀਂ ਕਰ ਸਕੋਗੇ। ਪ੍ਰੇਮ ਜੀਵਨ ਅਤੇ ਰਿਲੇਸ਼ਨਸ਼ਿਪ ਦੇ ਲਈ ਸ਼ੁੱਕਰ ਨੂੰ ਤੁਹਾਡੀ ਰਾਸ਼ੀ ਦੇ ਲਈ ਸ਼ੁਭ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤੁਹਾਡੇ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਪ੍ਰੇਮ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿਸਥਾਰ ਸਹਿਤ ਪੜ੍ਹੋ: ਮੀਨ ਰਾਸ਼ੀ ਦਾ ਸਾਲਾਨਾ ਰਾਸ਼ੀਫਲ

ਆਪਣੀ ਰਾਸ਼ੀ ਅਨੁਸਾਰ ਆਪਣਾ ਸਭ ਤੋਂ ਸਟੀਕ ਅੱਜ ਦਾ ਰਾਸ਼ੀਫਲ ਪੜ੍ਹੋ।

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1.ਸਾਲ 2025 ਦਾ ਸੁਆਮੀ ਗ੍ਰਹਿ ਕਿਹੜਾ ਹੈ?

ਸਾਲ 2025 ਦਾ ਸੁਆਮੀ ਗ੍ਰਹਿ ਮੰਗਲ ਹੈ।

2. ਸਾਲ 2025 ਕਿਹੜੇ ਅੰਕ ਦੇ ਤਹਿਤ ਆਓਂਦਾ ਹੈ?

ਸਾਲ 2025 ਅੰਕ 9 ਦੇ ਤਹਿਤ ਆਓਂਦਾ ਹੈ।

3. 18 ਮਈ 2025 ਨੂੰ ਕਿਹੜੇ ਗ੍ਰਹਿ ਦਾ ਗੋਚਰ ਹੋਵੇਗਾ?

18 ਮਈ ਨੂੰ ਰਾਹੂ ਦਾ ਗੋਚਰ ਕੁੰਭ ਰਾਸ਼ੀ ਵਿੱਚ ਹੋਵੇਗਾ ਅਤੇ ਕੇਤੂ 18 ਮਈ ਨੂੰ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।