Personalized
Horoscope

ਮੀਨ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ਮੀਨ ਸਾਲਾਨਾ ਰਾਸ਼ੀਫਲ 2025 ਖਾਸ ਤੌਰ ‘ਤੇ ਮੀਨ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਮੀਨ ਸਾਲਾਨਾ ਰਾਸ਼ੀਫਲ 2025

Read in English - Pisces Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਮੀਨ ਰਾਸ਼ੀ ਨੂੰ ਬਾਰ੍ਹਵਾਂ ਸਥਾਨ ਪ੍ਰਾਪਤ ਹੈ ਅਤੇ ਇਹ ਰਾਸ਼ੀ ਚੱਕਰ ਦੀ ਆਖ਼ਰੀ ਰਾਸ਼ੀ ਹੈ। ਪ੍ਰਕਿਰਤਿਕ ਸੁਭਾਅ ਤੋਂ ਇਹ ਜਲ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦੇ ਅਧਿਪਤੀ ਦੇਵ ਬ੍ਰਹਸਪਤੀ ਮਹਾਰਾਜ ਹਨ ਅਤੇ ਇਹਨਾਂ ਦਾ ਸਬੰਧ ਅਧਿਆਤਮਿਕਤਾ ਨਾਲ਼ ਹੈ। ਸਾਲ 2025 ਤੁਹਾਨੂੰ ਕਰੀਅਰ, ਪ੍ਰੇਮ ਅਤੇ ਆਰਥਿਕ ਜੀਵਨ ਆਦਿ ਵਿੱਚ ਔਸਤ ਨਤੀਜੇ ਪ੍ਰਦਾਨ ਕਰ ਸਕਦਾ ਹੈ, ਕਿਉਂਕਿ ਇਸ ਸਾਲ ਹੋਣ ਵਾਲਾ ਸ਼ਨੀ ਅਤੇ ਬ੍ਰਹਸਪਤੀ ਗ੍ਰਹਿ ਦਾ ਗੋਚਰ ਅਨੁਕੂਲ ਨਹੀਂ ਕਿਹਾ ਜਾ ਸਕਦਾ। ਮਈ 2025 ਤੋਂ ਬਾਅਦ ਤੋਂ ਛਾਇਆ ਗ੍ਰਹਿ ਰਾਹੂ ਬਾਰ੍ਹਵੇਂ ਘਰ ਅਤੇ ਕੇਤੂ ਛੇਵੇਂ ਘਰ ਵਿੱਚ ਬਿਰਾਜਮਾਨ ਹੋਣਗੇ। ਇਹਨਾਂ ਦੋਵਾਂ ਗ੍ਰਹਾਂ ਦੀ ਇਹ ਸਥਿਤੀ ਤੁਹਾਨੂੰ ਸਕਾਰਾਤਮਕ ਨਤੀਜੇ ਦੇਣ ਦਾ ਕੰਮ ਕਰੇਗੀ। ਹਾਲਾਂਕਿ ਮਈ ਤੋਂ ਬਾਅਦ ਬ੍ਰਹਸਪਤੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਬੈਠੇ ਹੋਣਗੇ ਅਤੇ ਇਸ ਘਰ ਵਿੱਚ ਮੌਜੂਦ ਬ੍ਰਹਸਪਤੀ ਪਰਿਵਾਰ ਵਿੱਚ ਸਮੱਸਿਆਵਾਂ ਪੈਦਾ ਕਰਨ ਦਾ ਕੰਮ ਕਰ ਸਕਦੇ ਹਨ। ਅਜਿਹੇ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਮਾਰਚ ਤੋਂ ਬਾਅਦ ਸ਼ਨੀ ਦੇਵ ਗੋਚਰ ਕਰਕੇ ਤੁਹਾਡੇ ਪਹਿਲੇ ਘਰ ਵਿੱਚ ਸਥਿਤ ਹੋਣਗੇ। ਇਸ ਦੇ ਨਤੀਜੇ ਵੱਜੋਂ, ਤੁਹਾਡੇ ਖਰਚੇ ਵਧ ਸਕਦੇ ਹਨ, ਜਿਸ ਕਾਰਨ ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ।

हिंदी में पढ़ें - मीन वार्षिक राशिफल 2025

ਮੀਨ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਮਾਰਚ ਤੋਂ ਸ਼ਨੀ ਮੀਨ ਰਾਸ਼ੀ ਵਾਲ਼ਿਆਂ ਦੀ ਕੁੰਡਲੀ ਦੇ ਪਹਿਲੇ ਘਰ ਵਿੱਚ ਬੈਠਾ ਹੋਵੇਗਾ ਅਤੇ ਅਜਿਹੇ ਵਿੱਚ ਇਹ ਸ਼ਨੀ ਸਾੜ੍ਹਸਤੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗਾ। ਇਸ ਅਵਧੀ ਵਿੱਚ ਤੁਹਾਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ। ਹਾਲਾਂਕਿ ਚੌਥੇ ਘਰ ਵਿੱਚ ਹੋਣ ਦੇ ਬਾਵਜੂਦ ਤੁਹਾਡੇ ਰਾਸ਼ੀ ਸੁਆਮੀ ਬ੍ਰਹਸਪਤੀ ਦੀ ਦ੍ਰਿਸ਼ਟੀ ਸਾੜ੍ਹਸਤੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਤੁਹਾਡੀ ਰੱਖਿਆ ਕਰੇਗੀ।

ਇਹ ਰਾਸ਼ੀਫਲ ਸਧਾਰਣ ਭਵਿੱਖਬਾਣੀ ਹੈ, ਪਰ ਕੁੰਡਲੀ ਦੇ ਆਧਾਰ ਉੱਤੇ ਮੀਨ ਰਾਸ਼ੀ ਦੇ ਜਾਤਕਾਂ ਨੂੰ ਮਿਲਣ ਵਾਲ਼ੇ ਨਤੀਜਿਆਂ ਵਿਚ ਭਿੰਨਤਾ ਦੇਖਣ ਨੂੰ ਮਿਲ ਸਕਦੀ ਹੈ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ਮੀਨ ਸਾਲਾਨਾ ਰਾਸ਼ੀਫਲ 2025 ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਮੀਨ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਕਰੀਅਰ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਫਰਵਰੀ ਤੱਕ ਸ਼ਨੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਸਥਿਤ ਹੋਵੇਗਾ। ਹਾਲਾਂਕਿ ਮਾਰਚ ਤੋਂ ਬਾਅਦ ਇਹ ਗੋਚਰ ਕਰਕੇ ਤੁਹਾਡੇ ਪਹਿਲੇ ਘਰ ਵਿੱਚ ਰਹੇਗਾ ਅਤੇ ਸ਼ਨੀ ਦੇਵ ਦੀ ਇਹ ਸਥਿਤੀ ਤੁਹਾਡੇ ਧੀਰਜ ਦੀ ਪ੍ਰੀਖਿਆ ਲੈ ਸਕਦੀ ਹੈ। ਇਹਨਾਂ ਜਾਤਕਾ ਨੂੰ ਕਰੀਅਰ ਵਿੱਚ ਸਮੱਸਿਆਵਾਂ ਅਤੇ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਵਿੱਚੋਂ ਕੁਝ ਜਾਤਕ ਇਸ ਅਵਧੀ ਦੇ ਦੌਰਾਨ ਆਪਣੇ ਕਰੀਅਰ ਵਿੱਚ ਪਰਿਵਰਤਨ ਕਰ ਸਕਦੇ ਹਨ ਜਾਂ ਫੇਰ ਵਿਦੇਸ਼ ਵਿੱਚ ਨੌਕਰੀ ਕਰਨ ਲਈ ਜਾ ਸਕਦੇ ਹਨ। ਮੀਨ ਰਾਸ਼ੀ ਦੇ ਜਾਤਕ ਸੰਤੁਸ਼ਟੀ ਦੀ ਕਮੀ ਦੇ ਕਾਰਨ ਨੌਕਰੀ ਬਦਲਦੇ ਹੋਏ ਨਜ਼ਰ ਆ ਸਕਦੇ ਹਨ।

ਲਾਭਕਾਰੀ ਗ੍ਰਹਿ ਬ੍ਰਹਸਪਤੀ ਸਾਲ 2025 ਵਿੱਚ ਚੰਗੀ ਸਥਿਤੀ ਵਿੱਚ ਹੋਣਗੇ, ਕਿਉਂਕਿ ਇਸ ਸਮੇਂ ਉਹ ਤੁਹਾਡੇ ਚੌਥੇ ਘਰ ਵਿੱਚ ਮੌਜੂਦ ਹੋਣਗੇ। ਇਸ ਦੇ ਨਤੀਜੇ ਵੱਜੋਂ, ਇਹ ਅਵਧੀ ਤੁਹਾਡੇ ਕਰੀਅਰ ਦੇ ਲਈ ਸ਼ੁਭ ਰਹੇਗੀ। ਮੀਨ ਸਾਲਾਨਾ ਰਾਸ਼ੀਫਲ 2025 ਦੱਸ ਰਿਹਾ ਹੈ ਕਿ ਕਰੀਅਰ ਦਾ ਕਾਰਕ ਗ੍ਰਹਿ ਸ਼ਨੀ ਮਹਾਰਾਜ ਪ੍ਰਤੀਕੂਲ ਸਥਿਤੀ ਵਿੱਚ ਹੋਵੇਗਾ, ਜੋ ਕਿ ਸਾਲ 2025 ਵਿੱਚ ਤੁਹਾਡੇ ਬਾਰ੍ਹਵੇਂ ਅਤੇ ਪਹਿਲੇ ਘਰ ਵਿੱਚ ਮੌਜੂਦ ਹੋਵੇਗਾ ਅਤੇ ਤੁਹਾਨੂੰ ਸਾੜ੍ਹਸਤੀ ਦਾ ਪ੍ਰਭਾਵ ਦਿੰਦਾ ਰਹੇਗਾ। ਇਸ ਤੋਂ ਇਲਾਵਾ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਹਰ ਕਦਮ ਸੋਚ-ਸਮਝ ਕੇ ਰੱਖਣਾ ਪਵੇਗਾ, ਕਿਉਂਕਿ 13 ਜੁਲਾਈ ਤੋਂ 28 ਨਵੰਬਰ ਤੱਕ ਸ਼ਨੀ ਦੇਵ ਵੱਕਰੀ ਸਥਿਤੀ ਵਿੱਚ ਰਹੇਗਾ। ਇਹ ਸਮਾਂ ਤੁਹਾਡੇ ਕਰੀਅਰ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਮੀਨ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ 2025 ਆਰਥਿਕ ਦ੍ਰਿਸ਼ਟੀ ਤੋਂ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ ਮੁਸ਼ਕਿਲ ਰਹਿ ਸਕਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਖਰਚੇ ਵਧਦੇ ਜਾਣ ਦੀ ਸੰਭਾਵਨਾ ਹੈ।

ਸ਼ਨੀ ਗ੍ਰਹਿ ਦੇ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਮਾਰਚ ਤੋਂ ਬਾਅਦ ਹੋਣ ਵਾਲਾ ਸ਼ਨੀ ਦੇਵ ਦਾ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਛਾਇਆ ਗ੍ਰਹਿ ਰਾਹੂ ਅਤੇ ਕੇਤੂ ਤੁਹਾਡੇ ਬਾਰ੍ਹਵੇਂ ਅਤੇ ਛੇਵੇਂ ਘਰ ਵਿੱਚ ਬੈਠੇ ਹੋਣਗੇ ਅਤੇ ਅਜਿਹੇ ਵਿੱਚ ਇਹ ਤੁਹਾਨੂੰ ਆਰਥਿਕ ਜੀਵਨ ਵਿੱਚ ਸਕਾਰਾਤਮਕ ਨਤੀਜੇ ਦੇਣ ਦਾ ਕੰਮ ਕਰਨਗੇ।

ਬਾਰ੍ਹਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਤੁਹਾਨੂੰ ਅਣਕਿਆਸੇ ਰੂਪ ਤੋਂ ਧਨ ਅਤੇ ਲਾਭ ਦੋਵੇਂ ਪ੍ਰਦਾਨ ਕਰੇਗੀ। ਬ੍ਰਹਸਪਤੀ ਗ੍ਰਹਿ ਅਪ੍ਰੈਲ ਦੇ ਮਹੀਨੇ ਤੱਕ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ ਅਤੇ ਇਹ ਤੁਹਾਡੇ ਕਮਾਏ ਹੋਏ ਪੈਸੇ ਨੂੰ ਖਰਚ ਕਰਵਾ ਸਕਦਾ ਹੈ। ਪਰ ਮੀਨ ਸਾਲਾਨਾ ਰਾਸ਼ੀਫਲ 2025 ਕਹਿ ਰਿਹਾ ਹੈ ਕਿ ਮਈ ਤੋਂ ਬਾਅਦ ਹੋਣ ਵਾਲਾ ਬ੍ਰਹਸਪਤੀ ਮਹਾਰਾਜ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ, ਜਿਸ ਕਾਰਨ ਪੈਸੇ ਦਾ ਪ੍ਰਵਾਹ ਸੌਖਾ ਰਹੇਗਾ।

ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਭਾਵੇਂ ਤੁਸੀਂ ਲਾਭ ਕਮਾਓਣ ਦੇ ਕਾਬਲ ਹੋ, ਤੁਸੀਂ ਉਸ ਤੋਂ ਬੱਚਤ ਨਹੀਂ ਕਰ ਸਕੋਗੇ। ਨਾਲ ਹੀ ਤੁਹਾਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਮੀਨ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਦਿਆ ਦੀ ਦ੍ਰਿਸ਼ਟੀ ਤੋਂ ਮੀਨ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਭਰਿਆ ਹੋਇਆ ਹੋ ਸਕਦਾ ਹੈ। ਅਜਿਹਾ ਇਸ ਲਈ ਹੋਵੇਗਾ, ਕਿਉਂਕਿ ਫਰਵਰੀ ਤੱਕ ਸ਼ਨੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹੇਗਾ ਅਤੇ ਪੂਰਾ ਸਾਲ ਤੁਹਾਨੂੰ ਸਾੜ੍ਹਸਤੀ ਦਾ ਪ੍ਰਭਾਵ ਦਿੰਦਾ ਰਹੇਗਾ। ਹਾਲਾਂਕਿ ਮਾਰਚ ਤੋਂ ਬਾਅਦ ਇਹ ਤੁਹਾਡੇ ਲਈ ਪਹਿਲੇ/ਲਗਨ ਘਰ ਵਿੱਚ ਗੋਚਰ ਕਰੇਗਾ। ਅਪ੍ਰੈਲ ਤੱਕ ਬ੍ਰਹਸਪਤੀ ਗ੍ਰਹਿ ਅਸ਼ੁਭ ਸਥਿਤੀ ਵਿੱਚ ਰਹੇਗਾ ਅਤੇ ਇਸ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਚੌਥੇ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਇਸ ਅਵਧੀ ਦੇ ਦੌਰਾਨ ਗੁਰੂ ਵਿੱਦਿਆ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਤੁਹਾਨੂੰ ਪੜ੍ਹਾਈ-ਲਿਖਾਈ ਵਿੱਚ ਸਕਾਰਾਤਮਕ ਨਤੀਜੇ ਪ੍ਰਦਾਨ ਕਰਨਗੇ। ਪਰ ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਤੁਹਾਡੇ ਪਹਿਲੇ ਘਰ ਵਿੱਚ ਬੈਠ ਕੇ ਪੜ੍ਹਾਈ ਦੀ ਰਫਤਾਰ ਨੂੰ ਘੱਟ ਕਰ ਸਕਦਾ ਹੈ ਅਤੇ ਤੁਹਾਡੀ ਇਕਾਗਰਤਾ ਦੀ ਖਮਤਾ ਨੂੰ ਕਮਜ਼ੋਰ ਕਰ ਸਕਦਾ ਹੈ। ਰਾਹੂ ਤੁਹਾਡੇ ਬਾਰ੍ਹਵੇਂ ਘਰ ਵਿੱਚ ਰਹਿ ਕੇ ਤੁਹਾਨੂੰ ਬੇਚੈਨ ਕਰ ਸਕਦਾ ਹੈ ਅਤੇ ਅਜਿਹੇ ਵਿੱਚ ਤੁਹਾਡੇ ਵਿੱਚ ਇਕਾਗਰਤਾ ਦੀ ਕਮੀ ਨਜ਼ਰ ਆ ਸਕਦੀ ਹੈ ਜਾਂ ਫੇਰ ਤੁਸੀਂ ਜੋ ਵੀ ਪੜ੍ਹੋਗੇ, ਉਹ ਭੁੱਲ ਸਕਦੇ ਹੋ।

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਮੀਨ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਮੀਨ ਰਾਸ਼ੀ ਦੇ ਜਾਤਕਾਂ ਦਾ ਪਰਿਵਾਰਕ ਜੀਵਨ ਖੁਸ਼ਹਾਲ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ ਵਿੱਚ ਘਰ-ਪਰਿਵਾਰ ਵਿੱਚ ਅਤੇ ਮੈਂਬਰਾਂ ਦੇ ਨਾਲ ਉੱਚ ਕਦਰਾਂ-ਕੀਮਤਾਂ ਬਣਾ ਕੇ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਸਾਲ 2025 ਵਿੱਚ ਸ਼ਨੀ ਦੇਵ ਬਾਰ੍ਹਵੇਂ ਅਤੇ ਪਹਿਲੇ ਘਰ ਵਿੱਚ ਅਸ਼ੁਭ ਸਥਿਤੀ ਵਿੱਚ ਹੋਵੇਗਾ ਅਤੇ ਤੁਹਾਨੂੰ ਸ਼ਨੀ ਸਾੜ੍ਹਸਤੀ ਦੇ ਨਕਾਰਾਤਮਕ ਪ੍ਰਭਾਵ ਦੇਣ ਦਾ ਕੰਮ ਕਰੇਗਾ। ਮੀਨ ਸਾਲਾਨਾ ਰਾਸ਼ੀਫਲ 2025 ਕਹਿੰਦਾ ਹੈ ਕਿ ਬ੍ਰਹਸਪਤੀ ਇਸ ਸਾਲ ਤੁਹਾਡੇ ਤੀਜੇ ਅਤੇ ਚੌਥੇ ਘਰ ਵਿੱਚ ਅਸ਼ੁਭ ਸਥਿਤੀ ਵਿੱਚ ਹੋਵੇਗਾ। ਅਜਿਹੇ ਵਿੱਚ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਨੂੰ ਗਲਤ ਸਮਝ ਸਕਦੇ ਹਨ, ਜਿਸ ਨਾਲ ਘਰ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਮਈ ਤੋਂ ਬਾਅਦ ਤੁਹਾਨੂੰ ਪਰਿਵਾਰ ਸਮੇਤ ਸਥਾਨ-ਪਰਿਵਰਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਮੀਨ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਮੀਨ ਰਾਸ਼ੀ ਦੇ ਜਾਤਕਾਂ ਦੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਲਈ ਔਸਤ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਪ੍ਰਮੁੱਖ ਗ੍ਰਹਿ ਦੇ ਰੂਪ ਵਿੱਚ ਸ਼ਨੀ ਅਤੇ ਬ੍ਰਹਸਪਤੀ ਨਕਾਰਾਤਮਕ ਸਥਿਤੀ ਵਿੱਚ ਰਹਿਣਗੇ। ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਰਿਸ਼ਤੇ ਵਿੱਚ ਆਓਣ ਤੋਂ ਬਚੋ ਜਾਂ ਫੇਰ ਕੁਝ ਸਮੇਂ ਦੇ ਲਈ ਇਸ ਨੂੰ ਟਾਲ਼ ਦਿਓ। ਜੇਕਰ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ, ਤਾਂ ਸਾਲ 2025 ਪ੍ਰੇਮ ਅਤੇ ਵਿਆਹ ਦੀ ਦ੍ਰਿਸ਼ਟੀ ਤੋਂ ਚੰਗਾ ਨਹੀਂ ਕਿਹਾ ਜਾ ਸਕਦਾ। ਅਜਿਹੇ ਵਿੱਚ ਤੁਹਾਨੂੰ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਅਵਧੀ ਸ਼ੁਭ ਨਹੀਂ ਰਹੇਗੀ। ਲਾਭਕਾਰੀ ਗ੍ਰਹਿ ਦੇ ਰੂਪ ਵਿੱਚ ਗੁਰੂ ਤੁਹਾਡੇ ਚੌਥੇ ਘਰ ਵਿੱਚ ਰਹਿਣਗੇ ਅਤੇ ਇਹ ਸਥਿਤੀ ਸ਼ਾਦੀ-ਵਿਆਹ ਦੇ ਲਈ ਅਨੁਕੂਲ ਨਹੀਂ ਰਹੇਗੀ। ਜੇਕਰ ਤੁਸੀਂ ਸਾਲ 2025 ਵਿੱਚ ਵਿਆਹ ਕਰ ਵੀ ਲੈਂਦੇ ਹੋ, ਤਾਂ ਤੁਹਾਨੂੰ ਰਿਸ਼ਤੇ ਵਿੱਚ ਭਾਵਨਾਤਮਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੀਨ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਮੀਨ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਨੂੰ ਸਿਹਤ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਕਮਜ਼ੋਰ ਹੋ ਸਕਦੀ ਹੈ, ਜਿਸ ਦਾ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦਾ ਹੈ। ਇਸ ਪੂਰੇ ਸਾਲ ਸ਼ਨੀ ਅਤੇ ਬ੍ਰਹਸਪਤੀ ਗ੍ਰਹਿ ਪ੍ਰਤੀਕੂਲ ਸਥਿਤੀ ਵਿੱਚ ਰਹਿਣਗੇ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪੈਰਾਂ ਅਤੇ ਪਿੱਠ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਅਜਿਹੇ ਵਿੱਚ ਮੀਨ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਤੁਹਾਨੂੰ ਸਿਹਤਮੰਦ ਰਹਿਣ ਦੇ ਲਈ ਨਿਯਮਿਤ ਰੂਪ ਨਾਲ ਯੋਗ ਅਤੇ ਧਿਆਨ (ਮੈਡੀਟੇਸ਼ਨ) ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਤੁਹਾਡੀ ਸਿਹਤ ਚੰਗੀ ਬਣੀ ਰਹੇ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਮੀਨ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ।
  • ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
  • ਮੰਗਲਵਾਰ ਦੇ ਦਿਨ ਰਾਹੂ/ਕੇਤੂ ਦੇ ਲਈ ਹਵਨ ਕਰਵਾਓ।
  • ਵੀਰਵਾਰ ਦੇ ਦਿਨ ਬਜ਼ੁਰਗ ਬ੍ਰਾਹਮਣ ਨੂੰ ਭੋਜਨ ਖਿਲਾਓ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਸਾਲ 2025 ਮੀਨ ਰਾਸ਼ੀ ਵਾਲ਼ਿਆਂ ਦੇ ਲਈ ਕਿਹੋ-ਜਿਹਾ ਰਹੇਗਾ?

ਸਾਲ 2025 ਵਿੱਚ ਬ੍ਰਹਸਪਤੀ ਦੀ ਸਥਿਤੀ ਮੀਨ ਰਾਸ਼ੀ ਵਾਲ਼ਿਆਂ ਦੇ ਕਰੀਅਰ ਦੇ ਲਈ ਚੰਗੀ ਰਹੇਗੀ।

2. ਮੀਨ ਰਾਸ਼ੀ ਦੇ ਲਈ ਕਿਹੜਾ ਰਤਨ ਸ਼ੁਭ ਹੁੰਦਾ ਹੈ?

ਬ੍ਰਹਸਪਤੀ ਗ੍ਰਹਿ ਮੀਨ ਰਾਸ਼ੀ ਦਾ ਸੁਆਮੀ ਹੈ। ਇਸ ਲਈ ਪੁਖਰਾਜ ਪਹਿਨਣਾ ਤੁਹਾਡੇ ਲਈ ਲਾਭਦਾਇਕ ਰਹੇਗਾ।

3. ਸਾਲ 2025 ਵਿੱਚ ਮੀਨ ਰਾਸ਼ੀ ਵਾਲ਼ਿਆਂ ਨੂੰ ਧਨ ਕਦੋਂ ਮਿਲੇਗਾ?

ਇਸ ਸਾਲ ਰਾਹੂ-ਕੇਤੂ ਦੀ ਸਥਿਤੀ ਤੁਹਾਨੂੰ ਆਰਥਿਕ ਜੀਵਨ ਵਿੱਚ ਚੰਗੇ ਨਤੀਜੇ ਪ੍ਰਦਾਨ ਕਰੇਗੀ।

4. ਮੀਨ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?

ਮੀਨ ਰਾਸ਼ੀ ਵਾਲ਼ਿਆਂ ਨੂੰ ਭਗਵਾਨ ਵਿਸ਼ਣੂੰ ਦੀ ਪੂਜਾ ਕਰਨੀ ਚਾਹੀਦੀ ਹੈ।