Personalized
Horoscope

ਸਿੰਘ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਸਿੰਘ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਸਿੰਘ ਸਾਲਾਨਾ ਰਾਸ਼ੀਫਲ 2025

Read in English - Leo Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਸਿੰਘ ਰਾਸ਼ੀ ਨੂੰ ਪੰਜਵਾਂ ਸਥਾਨ ਪ੍ਰਾਪਤ ਹੈ ਅਤੇ ਇਹ ਅਗਨੀ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਗ੍ਰਹਾਂ ਦਾ ਰਾਜਾ ਸੂਰਜ ਦੇਵਤਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤੀ ਮਹਾਰਾਜ ਦਸਵੇਂ ਘਰ ਵਿੱਚ ਸਥਿਤ ਹੋਣਗੇ ਅਤੇ ਮਈ 2025 ਤੋਂ ਗੁਰੂ ਦੇਵ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ। ਇਹ ਤੁਹਾਨੂੰ ਕਾਰਜਾਂ ਵਿੱਚ ਚੰਗੇ ਨਤੀਜੇ ਦੇਣਗੇ। ਨਾਲ ਹੀ ਰਾਹੂ ਤੁਹਾਡੇ ਸੱਤਵੇਂ ਘਰ ਵਿੱਚ ਬੈਠਾ ਹੋਵੇਗਾ, ਜਦੋਂ ਕਿ ਕੇਤੂ ਗ੍ਰਹ ਤੁਹਾਡੇ ਪਹਿਲੇ ਘਰ ਵਿੱਚ ਸਥਿਤ ਹੋਵੇਗਾ। ਇਹਨਾਂ ਦੋਹਾਂ ਗ੍ਰਹਾਂ ਦੀ ਸਥਿਤੀ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਅਜਿਹੇ ਵਿੱਚ ਇਹ ਸਾਲ ਭਰ ਤੁਹਾਨੂੰ ਨਕਾਰਾਤਮਕ ਨਤੀਜੇ ਦੇਣ ਦਾ ਕੰਮ ਕਰ ਸਕਦੇ ਹਨ।

ਸਾਲ 2025 ਵਿੱਚ ਮਾਰਚ ਮਹੀਨੇ ਤੱਕ ਸ਼ਨੀ ਦੇਵ ਤੁਹਾਡੇ ਛੇਵੇਂ ਅਤੇ ਸੱਤਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਸੱਤਵੇਂ ਘਰ ਵਿੱਚ ਮੌਜੂਦ ਹੋਣਗੇ, ਪਰ ਅਪ੍ਰੈਲ ਤੋਂ ਇਹ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰ ਜਾਣਗੇ। ਇਸ ਦੇ ਉਲਟ ਗੁਰੂ ਗ੍ਰਹਿ ਮਈ ਤੋਂ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੋਣਗੇ। ਅਜਿਹੇ ਵਿੱਚ ਬ੍ਰਹਸਪਤੀ ਦੇਵ ਦੀ ਸਥਿਤੀ ਨੂੰ ਤੁਹਾਡੇ ਲਈ ਅਨੁਕੂਲ ਕਿਹਾ ਜਾਵੇਗਾ ਅਤੇ ਉਹ ਤੁਹਾਨੂੰ ਸ਼ੁਭ ਫਲ਼ ਪ੍ਰਦਾਨ ਕਰਨਗੇ।

ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਜਦੋਂ ਮਈ ਤੋਂ ਬਾਅਦ ਗੁਰੂ ਗ੍ਰਹਿ ਗੋਚਰ ਕਰਕੇ ਮਜ਼ਬੂਤ ਸਥਿਤੀ ਵਿੱਚ ਹੋਣਗੇ, ਉਹ ਸਮਾਂ ਕਰੀਅਰ ਨਾਲ ਜੁੜਿਆ ਕੋਈ ਵੀ ਵੱਡਾ ਫੈਸਲਾ ਜਿਵੇਂ ਕਿ ਨੌਕਰੀ ਵਿੱਚ ਪਰਿਵਰਤਨ ਜਾਂ ਨਵੇਂ ਵਪਾਰ ਦੀ ਸ਼ੁਰੂਆਤ ਆਦਿ, ਲੈਣ ਲਈ ਚੰਗਾ ਸਾਬਿਤ ਹੋਵੇਗਾ। ਜਿਹੜੇ ਜਾਤਕ ਕੋਈ ਵੱਡਾ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਇਸ ਅਵਧੀ ਦੇ ਦੌਰਾਨ ਕਰ ਸਕਦੇ ਹਨ, ਕਿਉਂਕਿ ਇਸ ਵਿੱਚ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ।

ਜੇਕਰ ਗੱਲ ਕਰੀਏ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ, ਤਾਂ ਮਈ ਤੋਂ ਇਹ ਦੋਵੇਂ ਗ੍ਰਹਿ ਤੁਹਾਡੇ ਸੱਤਵੇਂ ਅਤੇ ਪਹਿਲੇ ਘਰ ਵਿੱਚ ਸਥਿਤ ਹੋਣਗੇ। ਇਸ ਸਥਿਤੀ ਦੇ ਕਾਰਨ ਸਿੰਘ ਰਾਸ਼ੀ ਦੇ ਜਾਤਕ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਆਪਸੀ ਤਾਲਮੇਲ ਬਿਠਾਓਣ ਵਿੱਚ ਪਰੇਸ਼ਾਨੀ ਅਨੁਭਵ ਕਰ ਸਕਦੇ ਹਨ ਜਾਂ ਫੇਰ ਰਿਸ਼ਤੇ ਵਿੱਚ ਪਿਆਰ ਦੀ ਕਮੀ ਨਜ਼ਰ ਆ ਸਕਦੀ ਹੈ। ਇਸ ਤੋਂ ਇਲਾਵਾ ਇਹਨਾਂ ਲੋਕਾਂ ਦੇ ਪ੍ਰੇਮ ਜੀਵਨ ਨੂੰ ਰਾਹੂ, ਕੇਤੂ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਡੇ ਦੋਵਾਂ ਦੇ ਵਿਚਕਾਰ ਈਗੋ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਚੱਲੋ ਹੁਣ ਅੱਗੇ ਵਧਦੇ ਹਾਂ ਅਤੇ ‘ਸਿੰਘ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਦੇ ਹਾਂ ਕਿ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਾਲ 2025 ਕਿਸ ਤਰ੍ਹਾਂ ਦੇ ਪਰਿਵਰਤਨ ਲੈ ਕੇ ਆਵੇਗਾ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਨੌਕਰੀ ਦੇ ਸਬੰਧ ਵਿੱਚ ਔਸਤ ਨਤੀਜੇ ਪ੍ਰਾਪਤ ਹੋਣਗੇ, ਕਿਉਂਕਿ ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਤੁਹਾਡੇ ਅੱਠਵੇਂ ਘਰ ਵਿੱਚ ਬੈਠਾ ਹੋਵੇਗਾ। ਇਸ ਘਰ ਵਿੱਚ ਬਿਰਾਜਮਾਨ ਸ਼ਨੀ ਤੁਹਾਡੀ ਨੌਕਰੀ ਵਿੱਚ ਸਮੱਸਿਆਵਾਂ ਅਤੇ ਰੁਕਾਵਟਾਂ ਦੇਣ ਦਾ ਕੰਮ ਕਰ ਸਕਦਾ ਹੈ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ ਅਤੇ ਉਹ ਕਿਸੇ ਨਵੇਂ ਵਪਾਰ ਦੀ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਹਨ, ਤਾਂ ਉਹਨਾਂ ਦੇ ਲਈ ਇਸ ਗੱਲ ਨੂੰ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ। ਨਾਲ ਹੀ ਇਸ ਦੌਰਾਨ ਤੁਸੀਂ ਕਿਸੇ ਨਵੀਂ ਸਾਂਝੇਦਾਰੀ ਵਿੱਚ ਆਓਣ ਤੋਂ ਵੀ ਬਚੋ।

ਸਿੰਘ ਰਾਸ਼ੀ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ ਅਤੇ ਨੌਕਰੀ ਦੇ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਹਨ, ਤਾਂ ਮਈ ਤੋਂ ਬਾਅਦ ਦਾ ਸਮਾਂ ਉਹਨਾਂ ਦੇ ਲਈ ਕੁਝ ਬਿਹਤਰੀਨ ਮੌਕੇ ਲੈ ਕੇ ਆ ਸਕਦਾ ਹੈ, ਕਿਉਂਕਿ ਗੁਰੂ ਗ੍ਰਹਿ ਉਹਨਾਂ ਦੀ ਚੰਦਰ ਰਾਸ਼ੀ ਦੇ ਗਿਆਰਵੇਂ ਘਰ ਵਿੱਚ ਮੌਜੂਦ ਹੋਣਗੇ। ਇੱਥੇ ਬੈਠ ਕੇ ਗੁਰੂ ਦੇਵ ਉਹਨਾਂ ਦੀ ਕਿਸਮਤ ਨੂੰ ਮਜ਼ਬੂਤ ਬਣਾਓਣਗੇ। ਸ਼ਨੀ ਦੇ ਅੱਠਵੇਂ ਘਰ ਵਿੱਚ ਹੋਣ ਦੇ ਕਾਰਨ ਤੁਹਾਨੂੰ ਸੀਨੀਅਰ ਅਧਿਕਾਰੀਆਂ ਦੇ ਨਾਲ ਰਿਸ਼ਤਿਆਂ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੂਜੇ ਪਾਸੇ ਤੁਹਾਡੇ ਸੱਤਵੇਂ ਘਰ ਵਿੱਚ ਰਾਹੂ ਅਤੇ ਪਹਿਲੇ ਘਰ ਵਿੱਚ ਕੇਤੂ ਦੀ ਮੌਜੂਦਗੀ ਨੌਕਰੀ ਵਿੱਚ ਦਬਾਅ ਵਧਾਓਣ ਦਾ ਕੰਮ ਕਰ ਸਕਦੀ ਹੈ। ਸੰਭਵ ਹੈ ਕਿ ਤੁਹਾਡੇ ਕੰਮ ਦੇ ਲਈ ਸੀਨੀਅਰ ਅਧਿਕਾਰੀਆਂ ਦੁਆਰਾ ਤੁਹਾਨੂੰ ਪਹਿਚਾਣ ਨਾ ਮਿਲੇ। ‘ਸਿੰਘ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜੇਕਰ ਤੁਸੀਂ ਕਾਰੋਬਾਰੀ ਹੋ ਅਤੇ ਕੋਈ ਨਵਾਂ ਵਪਾਰ ਸ਼ੁਰੂ ਕਰਨ ਦਾ ਮਨ ਬਣਾ ਰਹੇ ਹੋ, ਤਾਂ ਤੁਹਾਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਸਿੰਘ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਔਸਤ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਨਾਲ ਹੀ ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਖਰਚੇ ਆ ਸਕਦੇ ਹਨ।

ਹਾਲਾਂਕਿ ਮਈ ਤੋਂ ਬਾਅਦ ਦਾ ਸਮਾਂ ਪੈਸੇ ਨਾਲ ਜੁੜੇ ਮਾਮਲਿਆਂ ਦੇ ਲਈ ਚੰਗਾ ਕਿਹਾ ਜਾ ਸਕਦਾ ਹੈ। ਇਸ ਦੌਰਾਨ ਤੁਸੀਂ ਕਾਫੀ ਮਾਤਰਾ ਵਿੱਚ ਪੈਸੇ ਦੀ ਬੱਚਤ ਵੀ ਕਰ ਸਕੋਗੇ। ਇਹ ਜਾਤਕ ਆਰਥਿਕ ਜੀਵਨ ਵਿੱਚ ਨਿਵੇਸ਼ ਨਾਲ ਸਬੰਧਤ ਫੈਸਲੇ ਬਹੁਤ ਸੋਚ-ਸਮਝ ਕੇ ਕਰਦੇ ਹੋਏ ਨਜ਼ਰ ਆਓਣਗੇ, ਜਿਸ ਨਾਲ ਇਹਨਾਂ ਨੂੰ ਚੰਗਾ ਮੁਨਾਫਾ ਪ੍ਰਾਪਤ ਹੋਵੇਗਾ।

ਦੂਜੇ ਪਾਸੇ ਤੁਹਾਡੇ ਸੱਤਵੇਂ ਘਰ ਵਿੱਚ ਰਾਹੂ ਅਤੇ ਪਹਿਲੇ ਘਰ ਵਿੱਚ ਕੇਤੂ ਸਥਿਤ ਹੋਣਗੇ। ਅਜਿਹੇ ਵਿੱਚ ‘ਸਿੰਘ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਹ ਤੁਹਾਡੇ ਜੀਵਨ ਵਿੱਚ ਬੇਕਾਰ ਦੇ ਖਰਚੇ ਲੈ ਕੇ ਆ ਸਕਦੇ ਹਨ, ਜਿਸ ਕਾਰਨ ਤੁਸੀਂ ਪਰੇਸ਼ਾਨ ਹੋ ਸਕਦੇ ਹੋ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਿੰਘ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਸਾਲ 2025 ਨੂੰ ਵਿੱਦਿਆ ਦੀ ਦ੍ਰਿਸ਼ਟੀ ਤੋਂ ਕਾਫੀ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਤੁਹਾਡੀ ਰਾਸ਼ੀ ਦੇ ਦਸਵੇਂ ਘਰ ਵਿੱਚ ਗੁਰੂ ਗ੍ਰਹਿ ਮੌਜੂਦ ਹੋਣਗੇ। ਅਜਿਹੇ ਵਿੱਚ ਇਹ ਸਮਾਂ ਤੁਹਾਡੇ ਲਈ ਥੋੜਾ ਨਾਜ਼ੁਕ ਹੋ ਸਕਦਾ ਹੈ। ਹਾਲਾਂਕਿ ਮਈ ਵਿੱਚ ਬ੍ਰਹਸਪਤੀ ਦੇਵ ਗੋਚਰ ਕਰਕੇ ਗਿਆਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ, ਤਾਂ ਉਹ ਸਮਾਂ ਪੜ੍ਹਾਈ ਦੇ ਸਬੰਧ ਵਿੱਚ ਤਰੱਕੀ ਲੈ ਕੇ ਆਵੇਗਾ। ਅਜਿਹੇ ਵਿੱਚ ਤੁਹਾਨੂੰ ਪੜ੍ਹਾਈ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਮਈ ਤੋਂ ਬਾਅਦ ਦੀ ਅਵਧੀ ਵਿੱਚ ਤੁਸੀਂ ਉੱਚ-ਵਿੱਦਿਆ ਦੀ ਸ਼ੁਰੂਆਤ ਕਰ ਸਕਦੇ ਹੋ, ਜਾਂ ਫੇਰ ਜਿਹੜੇ ਵਿਦਿਆਰਥੀ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਭਾਗ ਲੈ ਰਹੇ ਹਨ, ਉਹ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਸਕਦੇ ਹਨ। ਇਸ ਦੌਰਾਨ ਤੁਸੀਂ ਆਪਣੀਆਂ ਯੋਗਤਾਵਾਂ ਅਤੇ ਖਮਤਾ ਨੂੰ ਸਾਬਤ ਕਰਨ ਦੇ ਕਾਬਲ ਬਣੋਗੇ।

ਇਸ ਸਾਲ ਦੇ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਇਸ ਮਾਰਚ ਤੋਂ ਤੁਹਾਡੀ ਰਾਸ਼ੀ ਦੇ ਅੱਠਵੇਂ ਘਰ ਵਿੱਚ ਸ਼ਨੀ ਦੇਵ ਬਿਰਾਜਮਾਨ ਹੋਣਗੇ, ਜਿਸ ਦੇ ਨਤੀਜੇ ਵੱਜੋਂ ਤੁਹਾਨੂੰ ਪੜ੍ਹਾਈ ਦੇ ਖੇਤਰ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੜ੍ਹਾਈ-ਲਿਖਾਈ ਤੋਂ ਤੁਹਾਡਾ ਧਿਆਨ ਹਟ ਸਕਦਾ ਹੈ। ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ-ਕੇਤੂ ਤੁਹਾਡੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ। ‘ਸਿੰਘ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਅਜਿਹੇ ਵਿੱਚ ਪੜ੍ਹਾਈ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਹੌਲ਼ੀ ਹੋ ਸਕਦੀ ਹੈ। ਇਸ ਦਾ ਅਸਰ ਤੁਹਾਡੇ ਪ੍ਰਦਰਸ਼ਨ ਉੱਤੇ ਵੀ ਪੈ ਸਕਦਾ ਹੈ। ਹਾਲਾਂਕਿ ਇਸ ਅਵਧੀ ਵਿੱਚ ਬ੍ਰਹਸਪਤੀ ਤੁਹਾਡੀ ਮੱਦਦ ਕਰਨਗੇ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਮਈ ਮਹੀਨੇ ਤੋਂ ਬਾਅਦ ਸਿੰਘ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਜੀਵਨ ਵਿੱਚ ਚੰਗੇ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਇਸ ਦੌਰਾਨ ਤੁਸੀਂ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋਗੇ ਅਤੇ ਉਹਨਾਂ ਦੇ ਨਾਲ ਤੁਸੀਂ ਕਿਤੇ ਬਾਹਰ ਘੁੰਮਣ-ਫਿਰਣ ਵੀ ਜਾ ਸਕਦੇ ਹੋ। ਅਜਿਹੇ ਵਿੱਚ ਤੁਸੀਂ ਇਸ ਅਵਧੀ ਦਾ ਆਨੰਦ ਲੈਂਦੇ ਹੋਏ ਦਿਖੋਗੇ। ਇਹ ਸਭ ਇਸ ਲਈ ਸੰਭਵ ਹੋ ਸਕੇਗਾ, ਕਿਉਂਕਿ ਮਈ 2025 ਤੋਂ ਬਾਅਦ ਗੁਰੂ ਗ੍ਰਹਿ ਦੀ ਸਥਿਤੀ ਸ਼ੁਭ ਰਹੇਗੀ।

ਇਸ ਅਵਧੀ ਦਾ ਆਨੰਦ ਲੈਣ ਦੇ ਨਾਲ-ਨਾਲ ਤੁਸੀਂ ਆਪਣੇ ਜੀਵਨ ਵਿੱਚ ਉੱਚ ਕਦਰਾਂ-ਕੀਮਤਾਂ ਸਥਾਪਿਤ ਕਰਨ ਦੇ ਕਾਬਲ ਵੀ ਬਣੋਗੇ।

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਗੁਰੂ ਮਹਾਰਾਜ ਦੀ ਅਨੁਕੂਲ ਸਥਿਤੀ ਹੋਵੇਗੀ, ਪਰ ਸ਼ਨੀ ਦੇਵ ਤੁਹਾਡੀ ਚੰਦਰ ਰਾਸ਼ੀ ਦੇ ਅੱਠਵੇਂ ਘਰ ਵਿੱਚ ਬੈਠੇ ਹੋਣਗੇ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪਰਿਵਾਰਕ ਜੀਵਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਕਮੀ ਹੋ ਸਕਦੀ ਹੈ।

ਇਸ ਤੋਂ ਇਲਾਵਾ ‘ਸਿੰਘ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਰਾਹੂ ਦੀ ਪਹਿਲੇ ਘਰ ਵਿੱਚ ਅਤੇ ਕੇਤੂ ਦੀ ਸੱਤਵੇਂ ਘਰ ਵਿੱਚ ਮੌਜੂਦਗੀ ਘਰ-ਪਰਿਵਾਰ ਤੋਂ ਪ੍ਰੇਮ ਅਤੇ ਤਾਲਮੇਲ ਨੂੰ ਘੱਟ ਕਰ ਸਕਦੀ ਹੈ। ਨਾਲ ਹੀ ਇਸ ਦਾ ਅਸਰ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਰਿਸ਼ਤੇ ਉੱਤੇ ਵੀ ਪੈ ਸਕਦਾ ਹੈ।

ਹਾਲਾਂਕਿ ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਲਈ ਚੰਗਾ ਰਹੇਗਾ ਅਤੇ ਅਜਿਹੇ ਵਿੱਚ ਪਰਿਵਾਰ ਵਿੱਚ ਖੁਸ਼ੀਆਂ ਵੱਧ ਸਕਦੀਆਂ ਹਨ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਅਪ੍ਰੈਲ ਮਹੀਨੇ ਤੱਕ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਨੂੰ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ। ਪਰ ਮਈ ਤੋਂ ਬਾਅਦ ਦਾ ਸਮਾਂ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਸ਼ੁਭ ਫਲ ਲੈ ਕੇ ਆਵੇਗਾ। ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ, ਤਾਂ ਇਹ ਅਵਧੀ ਤੁਹਾਨੂੰ ਸਫਲਤਾ ਦਿਲਵਾਓਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਨਾਲ ਹੀ ਜਿਹੜੇ ਜਾਤਕ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦੀ ਤਿਆਰੀ ਕਰ ਰਹੇ ਹਨ, ਉਹਨਾਂ ਦੇ ਲਈ ਮਈ ਤੋਂ ਬਾਅਦ ਦਾ ਸਮਾਂ ਚੰਗਾ ਰਹੇਗਾ।

ਇਸ ਦੇ ਉਲਟ ਸ਼ਨੀ ਦੇਵ ਅੱਠਵੇਂ ਘਰ ਵਿੱਚ ਬੈਠ ਕੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਦੀ ਪ੍ਰੀਖਿਆ ਲੈਂਦੇ ਹੋਏ ਦਿਖਣਗੇ। ਅਜਿਹੇ ਵਿੱਚ ਤੁਹਾਡੀ ਸਾਥੀ ਦੇ ਨਾਲ ਬਹਿਸ ਜਾਂ ਵਿਵਾਦ ਹੋਣ ਦੀ ਸੰਭਾਵਨਾ ਹੈ। ਸਿੰਘ ਸਾਲਾਨਾ ਰਾਸ਼ੀਫਲ 2025 ਕਹਿ ਰਿਹਾ ਹੈ ਕਿ ਤੁਹਾਡੀ ਰਾਸ਼ੀ ਦੇ ਪਹਿਲੇ ਘਰ ਵਿੱਚ ਰਾਹੂ ਅਤੇ ਸੱਤਵੇਂ ਘਰ ਵਿੱਚ ਕੇਤੂ ਦੀ ਸਥਿਤੀ ਸਮੱਸਿਆਵਾਂ ਨੂੰ ਵਧਾਓਣ ਦਾ ਕੰਮ ਕਰ ਸਕਦੀ ਹੈ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਸਾਥੀ ਦੇ ਨਾਲ ਰਿਸ਼ਤੇ ਵਿੱਚ ਭਾਵਨਾਤਮਕ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਮਤਭੇਦ ਦਾ ਕਾਰਨ ਬਣ ਸਕਦਾ ਹੈ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖਣ ਦੇ ਲਈ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ‘ਸਿੰਘ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਸ਼ੁੱਕਰ ਦੇਵ ਨੂੰ ਪ੍ਰੇਮ ਅਤੇ ਵਿਆਹ ਦੇ ਘਰ ਦਾ ਕਾਰਕ ਕਿਹਾ ਜਾਂਦਾ ਹੈ, ਜੋ ਤੁਹਾਡੇ ਲਈ 29 ਜੂਨ ਤੋਂ 26 ਜੁਲਾਈ ਅਤੇ 2 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਦੀ ਅਵਧੀ ਦੇ ਦੌਰਾਨ ਫਲਦਾਇਕ ਰਹੇਗਾ। ਨਾਲ ਹੀ ਇਹ ਤੁਹਾਨੂੰ ਪ੍ਰੇਮ ਅਤੇ ਵਿਆਹ ਦੇ ਮਾਮਲੇ ਵਿੱਚ ਸ਼ੁਭ ਫਲ ਪ੍ਰਦਾਨ ਕਰੇਗਾ।

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਸਿੰਘ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਸਿੰਘ ਰਾਸ਼ੀ ਦੇ ਜਾਤਕਾਂ ਨੂੰ ਪੈਰਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜਿਸ ਦਾ ਕਾਰਨ ਸ਼ਨੀ ਗ੍ਰਹਿ ਦੀ ਅੱਠਵੇਂ ਘਰ ਵਿੱਚ ਮੌਜੂਦਗੀ ਹੋਵੇਗੀ। ਇਸ ਸਾਲ ਰਾਹੂ ਸੱਤਵੇਂ ਘਰ ਵਿੱਚ ਅਤੇ ਕੇਤੂ ਪਹਿਲੇ ਘਰ ਵਿੱਚ ਬਿਰਾਜਮਾਨ ਹੋਵੇਗਾ, ਜੋ ਕਿ ਤੁਹਾਨੂੰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇਣ ਦਾ ਕੰਮ ਕਰ ਸਕਦੇ ਹਨ।

ਸੱਤਵੇਂ ਘਰ ਵਿੱਚ ਸ਼ਨੀਦੇਵ ਦੀ ਮੌਜੂਦਗੀ ਨੂੰ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਨੂੰ ਕਮਜ਼ੋਰ ਕਰ ਸਕਦੀ ਹੈ। ਅਜਿਹੇ ਵਿੱਚ ਤੁਹਾਨੂੰ ਤਣਾਅ ਵੀ ਹੋ ਸਕਦਾ ਹੈ।

ਪਰ ‘ਸਿੰਘ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਸ਼ੁਭ ਰਹੇਗਾ। ਇਸ ਦੇ ਨਤੀਜੇ ਵੱਜੋਂ ਤੁਹਾਡੀ ਸਿਹਤ ਵਧੀਆ ਬਣੀ ਰਹੇਗੀ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਸਿੰਘ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ ਅਤੇ ਖਾਸ ਤੌਰ ‘ਤੇ ਮੰਗਲਵਾਰ ਦੇ ਦਿਨ ਇਸ ਦਾ ਪਾਠ ਕਰਨਾ ਫਲਦਾਇਕ ਰਹੇਗਾ।
  • ਹਰ ਰੋਜ਼ 44 ਵਾਰ “ॐ ਮੰਦਾਯ ਨਮਹ:” ਦਾ ਪਾਠ ਕਰੋ।
  • ਹਰ ਰੋਜ਼ ਆਦਿੱਤਿਆ ਹ੍ਰਿਦਯਮ ਸਤੋਤਰ ਦਾ 19 ਵਾਰ ਪਾਠ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਕੀ ਸਾਲ 2025 ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਚੰਗਾ ਰਹੇਗਾ?

ਸਿੰਘ ਰਾਸ਼ੀ ਵਾਲ਼ਿਆਂ ਨੂੰ ਸਾਲ 2025 ਵਿੱਚ ਕਰੀਅਰ ਦੇ ਖੇਤਰ ਵਿੱਚ ਕੁਝ ਬਿਹਤਰੀਨ ਮੌਕੇ ਪ੍ਰਾਪਤ ਹੋਣਗੇ।

ਕੀ ਸਾਲ 2025 ਵਿੱਚ ਸਿੰਘ ਰਾਸ਼ੀ ਭਾਗਸ਼ਾਲੀ ਰਹੇਗੀ?

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ ਸਾਲ 2025 ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ।

ਕੀ ਸਾਲ 2025 ਇੱਕ ਭਾਗਸ਼ਾਲੀ ਸਾਲ ਹੋਵੇਗਾ?

ਸਿੰਘ ਰਾਸ਼ੀ ਵਾਲ਼ਿਆਂ ਦੇ ਪਰਿਵਾਰਕ ਜੀਵਨ ਦੇ ਲਈ ਸਾਲ 2025 ਵਿੱਚ ਮਈ ਤੋਂ ਬਾਅਦ ਦਾ ਸਮਾਂ ਚੰਗਾ ਰਹੇਗਾ।

ਸਿੰਘ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?

ਸਿੰਘ ਰਾਸ਼ੀ ਵਾਲ਼ਿਆਂ ਨੂੰ ਸੂਰਜ ਦੇਵਤਾ ਦੇ ਨਾਲ਼-ਨਾਲ਼ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ।