Personalized
Horoscope

ਕਰਕ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਕਰਕ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਕਰਕ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਕਰਕ ਸਾਲਾਨਾ ਰਾਸ਼ੀਫਲ 2025

Read in English - Cancer Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਕਰਕ ਰਾਸ਼ੀ ਨੂੰ ਚੌਥਾ ਸਥਾਨ ਪ੍ਰਾਪਤ ਹੈ, ਜੋ ਕਿ ਜਲ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਚੰਦਰ ਦੇਵ ਹੈ। ਅਜਿਹੇ ਵਿੱਚ ਸਾਲ 2025 ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆ ਸਕਦਾ ਹੈ, ਕਿਉਂਕਿ ਸ਼ਨੀ ਮਹਾਰਾਜ ਤੁਹਾਡੇ ਸੱਤਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਅੱਠਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਇਸ ਘਰ ਵਿੱਚ ਸ਼ਨੀ ਦੇਵ ਦੀ ਮੌਜੂਦਗੀ ਢਈਆ ਨੂੰ ਦਰਸਾਉਂਦੀ ਹੈ। ਇਸ ਦੇ ਨਤੀਜੇ ਵੱਜੋਂ ਜਾਤਕਾਂ ਨੂੰ ਕਾਰਜਾਂ ਵਿੱਚ ਰੁਕਾਵਟਾਂ ਅਤੇ ਦੇਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਵਿੱਚ ਅਪ੍ਰੈਲ ਤੱਕ ਗੁਰੂ ਗ੍ਰਹਿ ਤੁਹਾਡੇ ਨੌਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਗਿਆਰ੍ਹਵੇਂ ਘਰ ਵਿੱਚ ਰਹਿਣਗੇ ਅਤੇ ਅਜਿਹੇ ਵਿੱਚ ਇਹ ਤੁਹਾਨੂੰ ਕਾਰਜਾਂ ਦੇ ਸਕਾਰਾਤਮਕ ਨਤੀਜੇ ਅਤੇ ਜੀਵਨ ਵਿੱਚ ਖੁਸ਼ਹਾਲੀ ਪ੍ਰਦਾਨ ਕਰਨਗੇ। ਪਰ ਤੁਹਾਡੀ ਰਾਸ਼ੀ ਦੇ ਅੱਠਵੇਂ ਘਰ ਵਿੱਚ ਸ਼ਨੀ ਦੇਵ ਮੌਜੂਦ ਹੋਣਗੇ, ਜੋ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਕਰ ਸਕਦੇ ਹਨ। ਨਾਲ ਹੀ ਤੁਹਾਡੇ ਪ੍ਰੇਮ ਜੀਵਨ ਅਤੇ ਕਰੀਅਰ ਨੂੰ ਵੀ ਕਮਜ਼ੋਰ ਬਣਾ ਸਕਦੇ ਹਨ। ਹਾਲਾਂਕਿ ਮਈ ਤੋਂ ਬ੍ਰਹਸਪਤੀ ਮਹਾਰਾਜ ਤੁਹਾਡੀ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ, ਜਿਸ ਕਾਰਨ ਅਧਿਆਤਮਿਕ ਗਤੀਵਿਧੀਆਂ ਨਾਲ ਲਗਾਵ ਤੁਹਾਨੂੰ ਰਾਹਤ ਦੇਣ ਦਾ ਕੰਮ ਕਰੇਗਾ।

ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਅੱਠਵੇਂ ਘਰ ਅਤੇ ਕੇਤੂ ਦੂਜੇ ਘਰ ਵਿੱਚ ਮੌਜੂਦ ਹੋਣਗੇ। ਅਜਿਹੇ ਵਿੱਚ ਇਸ ਸਾਲ ਇਹ ਤੁਹਾਡੀ ਤਰੱਕੀ ਦੀ ਗਤੀ ਨੂੰ ਹੌਲ਼ੀ ਕਰਕੇ ਤੁਹਾਨੂੰ ਅਸਫਲਤਾ ਪ੍ਰਦਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਰਾਹੂ ਅਤੇ ਕੇਤੂ ਦੀ ਇਹ ਸਥਿਤੀ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ, ਜਿਸ ਕਾਰਨ ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਨਜ਼ਰ ਆ ਸਕਦੀ ਹੈ। ਕਰੀਅਰ ਅਤੇ ਰਿਸ਼ਤਿਆਂ ਵਿੱਚ ਤੁਹਾਨੂੰ ਮਾਣ-ਸਨਮਾਣ ਵਿੱਚ ਕਮੀ ਆਓਣ ਦੀ ਸੰਭਾਵਨਾ ਹੈ।

ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਨੂੰ ਨਿਵੇਸ਼ ਜਾਂ ਰਿਸ਼ਤੇ ਨਾਲ ਜੁੜਿਆ ਕੋਈ ਵੱਡਾ ਫੈਸਲਾ ਲੈਂਦੇ ਸਮੇਂ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹਨਾਂ ਲੋਕਾਂ ਨੂੰ ਰਿਸ਼ਤਿਆਂ ਵਿੱਚ ਵੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਇਹਨਾਂ ਦੀ ਆਪਣੇ ਜੀਵਨਸਾਥੀ ਦੇ ਨਾਲ ਬਹਿਸ ਵੀ ਹੋ ਸਕਦੀ ਹੈ।

ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਸ਼ਨੀ ਮਹਾਰਾਜ ਤੁਹਾਡੇ ਸੱਤਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਕਿ ਇਸ ਸਾਲ ਦੇ ਦੌਰਾਨ 13 ਜੁਲਾਈ ਤੋਂ 28 ਨਵੰਬਰ ਦੀ ਅਵਧੀ ਵਿੱਚ ਵੱਕਰੀ ਰਹੇਗਾ। ਇਸ ਦੇ ਨਤੀਜੇ ਵੱਜੋਂ ਇਸ ਸਮੇਂ ਤੁਸੀਂ ਕਰੀਅਰ ਨੂੰ ਲੈ ਕੇ ਨਿਰਾਸ਼ ਮਹਿਸੂਸ ਕਰ ਸਕਦੇ ਹੋ ਅਤੇ ਰਿਸ਼ਤੇ ਵਿੱਚ ਆਪਸੀ ਤਾਲਮੇਲ ਦੀ ਕਮੀ ਨਜ਼ਰ ਆ ਸਕਦੀ ਹੈ। ਸੰਭਾਵਨਾ ਹੈ ਕਿ ਇਸ ਦੌਰਾਨ ਕੰਮ ਵਿੱਚ ਕੀਤੀ ਗਈ ਸਖਤ ਮਿਹਨਤ ਦੇ ਲਈ ਤੁਹਾਨੂੰ ਪ੍ਰਸ਼ੰਸਾ ਨਾ ਮਿਲੇ ਅਤੇ ਇਹ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਸੱਤਵੇਂ ਘਰ ਦਾ ਸੁਆਮੀ ਹੈ। ਇਸ ਲਈ ਇਹ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਲ ਹੀ ਤੁਹਾਨੂੰ ਉਹਨਾਂ ਦੇ ਨਾਲ ਸਮੱਸਿਆਵਾਂ ਨਾਲ ਵੀ ਜੂਝਣਾ ਪੈ ਸਕਦਾ ਹੈ। ਇਸ ਅਵਧੀ ਵਿੱਚ ਜੀਵਨਸਾਥੀ ਦੇ ਨਾਲ ਰਿਸ਼ਤੇ ਨੂੰ ਮਧੁਰ ਬਣਾ ਕੇ ਰੱਖਣ ਲਈ ਤੁਹਾਨੂੰ ਧੀਰਜ ਰੱਖਣਾ ਪਵੇਗਾ, ਕਿਉਂਕਿ ਇਹ ਤੁਹਾਡੇ ਰਿਸ਼ਤੇ ਦੇ ਲਈ ਬਹੁਤ ਜ਼ਰੂਰੀ ਹੋਵੇਗਾ।

ਅਪ੍ਰੈਲ ਤੱਕ ਨੌਵੇਂ ਘਰ ਵਿੱਚ ਬੈਠੇ ਬ੍ਰਹਸਪਤੀ ਦੇਵ ਦੀ ਸਥਿਤੀ ਤੁਹਾਡੇ ਲਈ ਅਨੁਕੂਲ ਕਹੀ ਜਾਵੇਗੀ। ਅਜਿਹੇ ਵਿੱਚ ਸਾਲ ਦੇ ਪਹਿਲੇ ਭਾਗ ਵਿੱਚ ਤੁਸੀਂ ਗੁਰੂ ਗ੍ਰਹਿ ਤੋਂ ਸ਼ੁਭ ਫਲ਼ ਪ੍ਰਾਪਤ ਕਰ ਸਕਦੇ ਹੋ।

ਆਓ ‘ਕਰਕ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਇਸ ਨਵੇਂ ਸਾਲ ਵਿੱਚ ਕੀ ਛੁਪਿਆ ਹੋਇਆ ਹੈ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਕਰਕ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਦੇ ਲਈ ਅਪ੍ਰੈਲ ਤੱਕ ਦਾ ਸਮਾਂ ਅਨੁਕੂਲ ਰਹੇਗਾ। ਇਸ ਅਵਧੀ ਵਿੱਚ ਤੁਹਾਡਾ ਕਰੀਅਰ ਤਰੱਕੀ ਦੇ ਰਸਤੇ ਉੱਤੇ ਅੱਗੇ ਵਧੇਗਾ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਨੁਕੂਲ ਸਥਿਤੀ ਵਿੱਚ ਹੋਵੇਗਾ। ਪਰ ਕਰੀਅਰ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਸ਼ਨੀਦੇਵ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ, ਜੋ ਤੁਹਾਨੂੰ ਤਣਾਅ ਅਤੇ ਦਬਾਅ ਦੇਣ ਦਾ ਕੰਮ ਕਰ ਸਕਦਾ ਹੈ।

ਹੋ ਸਕਦਾ ਹੈ ਕਿ ਨਵੇਂ ਸਾਲ ਯਾਨੀ ਕਿ ਸਾਲ 2025 ਵਿੱਚ ਕਾਰਜ ਖੇਤਰ ਵਿੱਚ ਤੁਸੀਂ ਖੂਬ ਮਿਹਨਤ ਕਰੋ, ਪਰ ਫੇਰ ਵੀ ਤੁਹਾਨੂੰ ਪਹਿਚਾਣ ਨਾ ਮਿਲੇ। ਨਾਲ ਹੀ ਤੁਸੀਂ ਤਰੱਕੀ ਪ੍ਰਾਪਤ ਕਰਨ ਵਿੱਚ ਵੀ ਪਿੱਛੇ ਰਹਿ ਸਕਦੇ ਹੋ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਲਾਭ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ ਜਾਂ ਫੇਰ ਮੁਨਾਫਾ ਉਹਨਾਂ ਦੀ ਉਮੀਦ ਤੋਂ ਘੱਟ ਹੋ ਸਕਦਾ ਹੈ। ‘ਕਰਕ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਇਸ ਸਮੇਂ ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਨੌਕਰੀ ਵਿੱਚ ਪਰਿਵਰਤਨ ਜਾਂ ਨਵੀਂ ਨੌਕਰੀ ਦੀ ਸ਼ੁਰੂਆਤ ਵਰਗੇ ਵੱਡੇ ਫੈਸਲੇ ਲੈਣ ਤੋਂ ਬਚਣਾ ਪਵੇਗਾ। ਇਸੇ ਤਰ੍ਹਾਂ ਵਪਾਰ ਕਰਨ ਵਾਲੇ ਜਾਤਕਾਂ ਨੂੰ ਵੀ ਲਾਭ ਪ੍ਰਾਪਤੀ ਦੀਆਂ ਉਮੀਦਾਂ ਨੂੰ ਸੀਮਿਤ ਕਰਨਾ ਪਵੇਗਾ। ਨਾਲ ਹੀ ਇਹਨਾਂ ਜਾਤਕਾਂ ਨੂੰ ਆਪਣੇ ਟੀਚੇ ਪੂਰੇ ਕਰਨ ਦੇ ਰਸਤੇ ਵਿੱਚ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲ ਸਕਦੀ ਹੈ।

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਦੇ ਅਪ੍ਰੈਲ ਮਹੀਨੇ ਤੱਕ ਕਰਕ ਰਾਸ਼ੀ ਵਾਲਿਆਂ ਦਾ ਆਰਥਿਕ ਜੀਵਨ ਚੰਗਾ ਰਹੇਗਾ। ਇਸ ਦੌਰਾਨ ਤੁਹਾਨੂੰ ਕਾਫੀ ਮਾਤਰਾ ਵਿੱਚ ਧਨ ਪ੍ਰਾਪਤ ਹੋਵੇਗਾ ਅਤੇ ਅਜਿਹੇ ਵਿੱਚ ਤੁਸੀਂ ਬੱਚਤ ਵੀ ਕਰ ਸਕੋਗੇ। ਪਰ ਆਰਥਿਕ ਜੀਵਨ ਵਿੱਚ ਵਾਧਾ ਤੁਹਾਨੂੰ ਤੁਰੰਤ ਨਹੀਂ ਮਿਲੇਗਾ ਅਤੇ ਇਹ ਤੁਹਾਡੇ ਕੋਲ਼ ਹੌਲ਼ੀ ਗਤੀ ਨਾਲ ਆਵੇਗਾ। ਅਜਿਹਾ ਇਸ ਲਈ ਹੋਵੇਗਾ, ਕਿਉਂਕਿ ਤੁਹਾਡੇ ਅੱਠਵੇਂ ਘਰ ਵਿੱਚ ਸ਼ਨੀ ਮੌਜੂਦ ਹੋਵੇਗਾ।

ਹਾਲਾਂਕਿ ਸ਼ਨੀ ਮਹਾਰਾਜ ਦੀ ਇਹ ਸਥਿਤੀ ਇਸ ਸਾਲ ਤੁਹਾਡੇ ਖਰਚਿਆਂ ਨੂੰ ਵਧਾਓਣ ਦਾ ਕੰਮ ਵੀ ਕਰ ਸਕਦੀ ਹੈ। ਅਜਿਹੇ ਵਿੱਚ ਇਹ ਤੁਹਾਡੀਆਂ ਸੁੱਖ-ਸੁਵਿਧਾਵਾਂ ਨੂੰ ਘੱਟ ਕਰ ਸਕਦੀ ਹੈ। ‘ਕਰਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਮਈ ਤੋਂ ਬਾਅਦ ਦਾ ਸਮਾਂ ਸਥਿਤੀ ਵਿੱਚ ਸੁਧਾਰ ਲੈ ਕੇ ਆਵੇਗਾ। ਮਈ ਤੋਂ ਕੇਤੂ ਤੁਹਾਡੇ ਦੂਜੇ ਘਰ ਵਿੱਚ ਅਤੇ ਰਾਹੂ ਅੱਠਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਇਹ ਤੁਹਾਡੇ ਧਨ ਅਤੇ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਸਕਦਾ ਹੈ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਮਹੀਨੇ ਤੱਕ ਦਾ ਸਮਾਂ ਪੜ੍ਹਾਈ ਦੀ ਦ੍ਰਿਸ਼ਟੀ ਤੋਂ ਚੰਗਾ ਰਹੇਗਾ ਅਤੇ ਤੁਹਾਡਾ ਪ੍ਰਦਰਸ਼ਨ ਪੜ੍ਹਾਈ ਵਿੱਚ ਬਿਹਤਰ ਰਹੇਗਾ, ਕਿਉਂਕਿ ਗਿਆਨ ਦਾ ਗ੍ਰਹਿ ਬ੍ਰਹਸਪਤੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਗੁਰੂ ਗ੍ਰਹਿ ਦੇ ਅਸ਼ੀਰਵਾਦ ਨਾਲ ਪੜ੍ਹਾਈ ਵਿੱਚ ਤੁਹਾਡੀ ਸਥਿਤੀ ਸ਼ਾਨਦਾਰ ਰਹੇਗੀ ਅਤੇ ਤੁਸੀਂ ਖੂਬ ਸਫਲਤਾ ਹਾਸਿਲ ਕਰ ਸਕਦੇ ਹੋ।

ਪਰ ਅੱਠਵੇਂ ਘਰ ਵਿੱਚ ਸ਼ਨੀ ਮਹਾਰਾਜ ਦੇ ਬਿਰਾਜਮਾਨ ਹੋਣ ਦੇ ਕਾਰਨ ਤੁਹਾਨੂੰ ਪੜ੍ਹਾਈ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤੁਹਾਡੀ ਇਕਾਗਰਤਾ ਕਮਜ਼ੋਰ ਹੋ ਸਕਦੀ ਹੈ।

ਇਸ ਘਰ ਵਿੱਚ ਬੈਠਾ ਸ਼ਨੀ ਗ੍ਰਹਿ ਪੜ੍ਹਾਈ ਤੋਂ ਤੁਹਾਡਾ ਧਿਆਨ ਹਟਵਾ ਸਕਦਾ ਹੈ, ਜਿਸ ਨਾਲ ਤੁਸੀਂ ਦੁਖੀ ਮਹਿਸੂਸ ਕਰ ਸਕਦੇ ਹੋ। ਜੇਕਰ ਤੁਸੀਂ ਉੱਚ-ਵਿੱਦਿਆ ਨਾਲ ਜੁੜੇ ਵੱਡੇ ਫੈਸਲੇ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਅਪ੍ਰੈਲ ਦੇ ਦੌਰਾਨ ਇਸ ਦਿਸ਼ਾ ਵਿੱਚ ਆਪਣੇ ਕਦਮ ਵਧਾ ਸਕਦੇ ਹੋ। ਪਰ ਮਈ ਤੋਂ ਬਾਅਦ ਦੀ ਅਵਧੀ ਵਿੱਚ ਤੁਹਾਨੂੰ ਪੜ੍ਹਾਈ ਨਾਲ ਸਬੰਧਤ ਫੈਸਲੇ ਲੈਣ ਤੋਂ ਬਚਣਾ ਪਵੇਗਾ, ਨਹੀਂ ਤਾਂ ਇਹ ਤੁਹਾਨੂੰ ਨਿਰਾਸ਼ ਕਰ ਸਕਦੇ ਹਨ।

ਪੜ੍ਹਾਈ ਦਾ ਕਾਰਕ ਗ੍ਰਹਿ ਬੁੱਧ 6 ਜੂਨ ਤੋਂ 22 ਜੂਨ ਅਤੇ 15 ਸਤੰਬਰ ਤੋਂ 3 ਅਕਤੂਬਰ ਦੀ ਅਵਧੀ ਦੇ ਦੌਰਾਨ ਤੁਹਾਨੂੰ ਪੜ੍ਹਾਈ ਦੇ ਖੇਤਰ ਵਿੱਚ ਸਕਾਰਾਤਮਕ ਨਤੀਜੇ ਪ੍ਰਦਾਨ ਕਰੇਗਾ। ਅਜਿਹੇ ਵਿੱਚ ਤੁਸੀਂ ਸਫਲਤਾ ਪ੍ਰਾਪਤ ਕਰ ਸਕੋਗੇ। ਜਦੋਂ ਉੱਚ-ਵਿੱਦਿਆ ਦੀ ਗੱਲ ਆਉਂਦੀ ਹੈ ਤਾਂ ‘ਕਰਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਸੀਂ ਇਸ ਅਵਧੀ ਦਾ ਇਸਤੇਮਾਲ ਆਪਣੀ ਬੁੱਧੀ ਨੂੰ ਤੇਜ਼ ਬਣਾਉਣ ਦੇ ਲਈ ਕਰ ਸਕਦੇ ਹੋ। ਜੇਕਰ ਤੁਸੀਂ ਉੱਚ-ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਦਿਸ਼ਾ ਵਿੱਚ ਕਦਮ ਅੱਗੇ ਵਧਾ ਸਕਦੇ ਹੋ ਅਤੇ ਅਜਿਹੇ ਵਿੱਚ ਤੁਹਾਡਾ ਪ੍ਰਦਰਸ਼ਨ ਵੀ ਚੰਗਾ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਸੀਂ ਆਪਣੀਆਂ ਖਮਤਾਵਾਂ ਨੂੰ ਜਾਣਨ ਦੇ ਕਾਬਲ ਬਣੋਗੇ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਸਾਲ 2025 ਵਿੱਚ ਮਈ ਮਹੀਨੇ ਤੋਂ ਬਾਅਦ ਦੇ ਸਮੇਂ ਨੂੰ ਕਰਕ ਰਾਸ਼ੀ ਵਾਲਿਆਂ ਦੇ ਪਰਿਵਾਰਕ ਜੀਵਨ ਦੇ ਲਈ ਜ਼ਿਆਦਾ ਚੰਗਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗੁਰੂ ਗ੍ਰਹਿ ਤੁਹਾਡੀ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ। ਨਾਲ ਹੀ ਸ਼ਨੀ ਦੇਵ ਮਾਰਚ ਤੱਕ ਤੁਹਾਡੇ ਅੱਠਵੇਂ ਘਰ ਵਿੱਚ ਬੈਠਾ ਹੋਵੇਗਾ, ਜੋ ਕਿ ਪਰਿਵਾਰਕ ਜੀਵਨ ਵਿੱਚ ਸਮੱਸਿਆਵਾਂ ਨੂੰ ਜਨਮ ਦੇਣ ਦਾ ਕੰਮ ਕਰ ਸਕਦਾ ਹੈ।

ਇਸ ਤੋਂ ਉਲਟ ਅਪ੍ਰੈਲ ਤੋਂ ਸ਼ਨੀਦੇਵ ਤੁਹਾਡੇ ਨੌਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ। ਅਜਿਹੇ ਵਿੱਚ ਪਰਿਵਾਰਕ ਜੀਵਨ ਵਿੱਚ ਮਿਲਣ ਵਾਲੇ ਨਤੀਜੇ ਔਸਤ ਰਹਿ ਸਕਦੇ ਹਨ। ਛਾਇਆ ਗ੍ਰਹਿ ਦੇ ਰੂਪ ਵਿੱਚ ਕੇਤੂ ਤੁਹਾਡੇ ਦੂਜੇ ਘਰ ਅਤੇ ਰਾਹੂ ਤੁਹਾਡੇ ਅੱਠਵੇਂ ਘਰ ਵਿੱਚ ਸਥਿਤ ਹੋਵੇਗਾ। ਇਹ ਤੁਹਾਡੇ ਪਰਿਵਾਰ ਵਿੱਚ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ, ਜਿਸ ਕਾਰਨ ਤੁਹਾਡੀ ਘਰ ਦੇ ਮੈਂਬਰਾਂ ਨਾਲ ਬੇਕਾਰ ਦੀ ਬਹਿਸ ਹੋ ਸਕਦੀ ਹੈ। ਇਹਨਾਂ ਜਾਤਕਾਂ ਨੂੰ ਪਰਿਵਾਰ ਵਿੱਚ ਖੁਸ਼ੀਆਂ ਬਣਾ ਕੇ ਰੱਖਣ ਦੇ ਲਈ ਆਪਸੀ ਤਾਲਮੇਲ ਬਣਾਓਣਾ ਪਵੇਗਾ।

ਦੂਜੇ ਪਾਸੇ ਬ੍ਰਹਸਪਤੀ ਗ੍ਰਹਿ ਦਾ ਗੋਚਰ ਮਿਥੁਨ ਰਾਸ਼ੀ ਵਿੱਚ ਹੋਣ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਦੇ ਨਾਲ ਤੁਹਾਨੂੰ ਈਗੋ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਈ ਦੇ ਮਹੀਨੇ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰਦੇ ਸਮੇਂ ਤੁਹਾਡੀ ਬਾਣੀ ਵਿੱਚ ਘਮੰਡ ਦੀ ਝਲਕ ਦੇਖਣ ਨੂੰ ਮਿਲ ਸਕਦੀ ਹੈ।

‘ਕਰਕ ਸਾਲਾਨਾ ਰਾਸ਼ੀਫਲ 2025’ ਕਹਿੰਦਾ ਹੈ ਕਿ ਕਰਕ ਰਾਸ਼ੀ ਵਾਲਿਆਂ ਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਾਨੂੰਨੀ ਵਿਵਾਦ ਵਿੱਚ ਜੂਝਣਾ ਪੈ ਸਕਦਾ ਹੈ, ਜਿਸ ਦਾ ਅਸਰ ਤੁਹਾਡੇ ਉੱਤੇ ਨਜ਼ਰ ਆ ਸਕਦਾ ਹੈ। ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਨੂੰ ਪਰਿਵਾਰ ਉੱਤੇ ਪੈਸਾ ਖਰਚਣ ਲਈ ਮਜਬੂਰ ਕਰ ਸਕਦੀ ਹੈ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਸਾਲਾਨਾ ਰਾਸ਼ੀਫਲ ਕਹਿ ਰਿਹਾ ਹੈ ਕਿ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਦਾ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਥੋੜਾ ਮੁਸ਼ਕਿਲ ਰਹਿ ਸਕਦਾ ਹੈ, ਕਿਉਂਕਿ ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਇਹਨਾਂ ਲਈ ਅਨੁਕੂਲ ਨਾ ਰਹਿਣ ਦਾ ਅਨੁਮਾਨ ਹੈ। ਇਸ ਗੋਚਰ ਦੇ ਦੌਰਾਨ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਬੈਠੇ ਹੋਣਗੇ।

ਨਾਲ ਹੀ ਸ਼ਨੀ ਦੇਵ ਮਾਰਚ ਤੱਕ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ ਅਤੇ ਉਸ ਤੋਂ ਬਾਅਦ ਉਹ ਤੁਹਾਡੇ ਨੌਵੇਂ ਘਰ ਵਿੱਚ ਵੀ ਪ੍ਰਵੇਸ਼ ਕਰ ਜਾਵੇਗਾ। ਅਜਿਹੇ ਵਿੱਚ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਤਾਲਮੇਲ ਦੀ ਕਮੀ ਰਹਿ ਸਕਦੀ ਹੈ।

ਛਾਇਆ ਗ੍ਰਹਿ ਦੇ ਨਾਮ ਨਾਲ ਪ੍ਰਸਿੱਧ ਰਾਹੂ ਤੁਹਾਡੇ ਦੂਜੇ ਘਰ ਅਤੇ ਕੇਤੂ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਹ ਤੁਹਾਡੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਦੇ ਸਕਦਾ ਹੈ। ਕਰਕ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਇਹ ਅਵਧੀ ਚੰਗੀ ਨਹੀਂ ਕਹੀ ਜਾ ਸਕਦੀ। ਇਸ ਲਈ ਅਜਿਹਾ ਕਰਨ ਤੋਂ ਬਚੋ।

ਪ੍ਰੇਮ ਅਤੇ ਵਿਆਹ ਦਾ ਕਾਰਕ ਗ੍ਰਹਿ ਸ਼ੁੱਕਰ 29 ਜੂਨ ਤੋਂ 26 ਜੁਲਾਈ ਅਤੇ 2 ਨਵੰਬਰ ਤੋਂ 26 ਨਵੰਬਰ ਤੱਕ ਦੀ ਅਵਧੀ ਵਿੱਚ ਚੰਗੀ ਸਥਿਤੀ ਵਿੱਚ ਹੋਵੇਗਾ। ‘ਕਰਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਹ ਸਮਾਂ ਪ੍ਰੇਮ ਅਤੇ ਵਿਆਹ ਦੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ।

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਨੂੰ ਕਰਕ ਰਾਸ਼ੀ ਵਾਲਿਆਂ ਦੀ ਸਿਹਤ ਦੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗੁਰੂ ਦੇਵ ਤੁਹਾਡੇ ਬਾਰ੍ਹਵੇਂ ਘਰ ਵਿੱਚ ਸਥਿਤ ਹੋਣਗੇ। ਨਾਲ ਹੀ ਰਾਹੂ ਅੱਠਵੇਂ ਘਰ ਵਿੱਚ ਹੋਵੇਗਾ, ਜਦੋਂ ਕਿ ਕੇਤੂ ਦੂਜੇ ਘਰ ਵਿੱਚ ਬਿਰਾਜਮਾਨ ਹੋਵੇਗਾ।

ਗ੍ਰਹਾਂ ਦੀ ਇਸ ਸਥਿਤੀ ਦੇ ਕਾਰਨ ਇਹਨਾਂ ਜਾਤਕਾਂ ਨੂੰ ਗਰਦਨ ਅਤੇ ਪੈਰਾਂ ਵਿੱਚ ਦਰਦ ਅਤੇ ਤੰਤਰਿਕਾ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਸਿਹਤ ਸਬੰਧੀ ਇਹਨਾਂ ਸਭ ਸਮੱਸਿਆਵਾਂ ਦੇ ਕਾਰਨ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਕਮਜ਼ੋਰ ਹੋ ਸਕਦੀ ਹੈ ਅਤੇ ਇਹ ਪੂਰਾ ਸਾਲ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਹਨਾਂ ਜਾਤਕਾ ਨੂੰ ਆਪਣੇ ਖੂਨ ਦੀ ਜਾਂਚ ਕਰਵਾਓਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਨਿਯਮਿਤ ਰੂਪ ਨਾਲ ਕਸਰਤ ਕਰਦੇ ਰਹੋ, ਨਹੀਂ ਤਾਂ ਭਵਿੱਖ ਵਿੱਚ ਤੁਹਾਨੂੰ ਮੋਟਾਪੇ ਦੀ ਸਮੱਸਿਆ ਘੇਰ ਸਕਦੀ ਹੈ।

‘ਕਰਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਸਾਲ ਤੁਹਾਡੀ ਰਾਸ਼ੀ ਦੇ ਦੂਜੇ ਘਰ ਵਿੱਚ ਰਾਹੂ ਦੇ ਬੈਠੇ ਹੋਣ ਦੇ ਕਾਰਨ ਤੁਹਾਨੂੰ ਅੱਖਾਂ ਨਾਲ ਜੁੜੇ ਰੋਗ ਵੀ ਪਰੇਸ਼ਾਨ ਕਰ ਸਕਦੇ ਹਨ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਕਰਕ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ ਅਤੇ ਮੰਗਲਵਾਰ ਦੇ ਦਿਨ ਇਸ ਦਾ ਪਾਠ ਕਰਨਾ ਖਾਸ ਤੌਰ ‘ਤੇ ਫਲਦਾਇਕ ਰਹੇਗਾ।
  • ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
  • ਹਰ ਰੋਜ਼ 44 ਵਾਰ “ॐ ਮੰਦਾਯ ਨਮਹ:” ਦਾ ਜਾਪ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਸਾਲ 2025 ਕਰਕ ਰਾਸ਼ੀ ਵਾਲ਼ਿਆਂ ਦੇ ਲਈ ਕਿਹੋ-ਜਿਹਾ ਰਹੇਗਾ?

ਇਹ ਸਾਲ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਜ਼ਿਆਦਾਤਰ ਅਨੁਕੂਲ ਨਤੀਜੇ ਲੈ ਕੇ ਆਵੇਗਾ।

ਕਰਕ ਰਾਸ਼ੀ ਵਾਲ਼ਿਆਂ ਦੇ ਲਈ ਕਿਹੜਾ ਅੰਕ ਭਾਗਸ਼ਾਲੀ ਹੁੰਦਾ ਹੈ?

ਕਰਕ ਰਾਸ਼ੀ ਵਾਲ਼ਿਆਂ ਦੇ ਲਈ 2 ਅਤੇ 7 ਅੰਕ ਭਾਗਸ਼ਾਲੀ ਸਾਬਿਤ ਹੁੰਦੇ ਹਨ।

ਕਰਕ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?

ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਚੰਦਰਮਾ ਹੈ ਅਤੇ ਇਹਨਾਂ ਜਾਤਕਾਂ ਨੂੰ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਹੈ।

ਕਰਕ ਰਾਸ਼ੀ ਵਿੱਚ ਕਿਹੜਾ ਗ੍ਰਹਿ ਕਮਜ਼ੋਰ ਹੁੰਦਾ ਹੈ?

ਕਰਕ ਰਾਸ਼ੀ ਦੇ ਜਾਤਕਾਂ ਨੂੰ ਬੁੱਧ ਗ੍ਰਹਿ ਹਮੇਸ਼ਾ ਦੁੱਖ ਦਿੰਦਾ ਹੈ, ਖਾਸ ਤੌਰ ‘ਤੇ ਸਿਹਤ ਦੇ ਮਾਮਲੇ ਵਿੱਚ।