Personalized
Horoscope

ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ 2025 ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025

Read in English - Taurus Yearly Horoscope 2025

ਜੋਤਿਸ਼ ਸ਼ਾਸਤਰ ਵਿੱਚ ਰਾਸ਼ੀ ਚੱਕਰ ਦੀ ਦੂਜੀ ਰਾਸ਼ੀ ਬ੍ਰਿਸ਼ਭ ਹੈ, ਜੋ ਕਿ ਪ੍ਰਿਥਵੀ ਤੱਤ ਦੀ ਰਾਸ਼ੀ ਹੈ। ਬ੍ਰਿਸ਼ਭ ਰਾਸ਼ੀ ਦਾ ਸੁਆਮੀ ਗ੍ਰਹਿ ਸ਼ੁੱਕਰ ਦੇਵ ਹੈ। ਇਸ ਲਈ ਇਸ ਰਾਸ਼ੀ ਦੇ ਜਾਤਕ ਆਮ ਤੌਰ ‘ਤੇ ਦੂਜਿਆਂ ਦਾ ਸਮਰੱਥਨ ਕਰਨ ਵਾਲ਼ੇ ਹੁੰਦੇ ਹਨ ਅਤੇ ਸੁਭਾਅ ਤੋਂ ਸਧਾਰਣ ਹੁੰਦੇ ਹਨ। ਇਹਨਾਂ ਲੋਕਾਂ ਦਾ ਝੁਕਾਅ ਐਸ਼ੋ-ਆਰਾਮ ਦੀਆਂ ਚੀਜ਼ਾਂ ਅਤੇ ਰਚਨਾਤਮਕ ਕਾਰਜਾਂ ਵੱਲ ਹੁੰਦਾ ਹੈ। ਬ੍ਰਿਸ਼ਭ ਰਾਸ਼ੀ ਦਾ ਸੁਆਮੀ ਗ੍ਰਹਿ ਸ਼ੁੱਕਰ 29 ਜੂਨ 2025 ਤੋਂ ਆਪਣੀ ਹੀ ਰਾਸ਼ੀ ਵਿੱਚ ਬਿਰਾਜਮਾਨ ਹੋਵੇਗਾ। ਇਸ ਕਾਰਣ ਇਹਨਾਂ ਜਾਤਕਾਂ ਨੂੰ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ।

ਸਾਲ 2025 ਦੇ ਦੌਰਾਨ ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਕੁੰਭ ਰਾਸ਼ੀ ਅਤੇ ਕੇਤੂ ਸਿੰਘ ਰਾਸ਼ੀ ਵਿੱਚ ਮੌਜੂਦ ਹੋਣਗੇ। ਜਿੱਥੇ ਰਾਹੂ ਕੁੰਭ ਰਾਸ਼ੀ ਵਿੱਚ ਦਸਵੇਂ ਘਰ ਵਿੱਚ ਸਥਿਤ ਹੋਵੇਗਾ, ਕੇਤੂ ਸਿੰਘ ਰਾਸ਼ੀ ਦੇ ਚੌਥੇ ਘਰ ਵਿੱਚ ਬੈਠਾ ਹੋਵੇਗਾ। ਅਜਿਹੇ ਵਿੱਚ ਇਹ ਸਾਲ ਪਿਛਲੇ ਸਾਲ ਦੇ ਮੁਕਾਬਲੇ ਤੁਹਾਨੂੰ ਔਸਤ ਰੂਪ ਵਿੱਚ ਸਫਲਤਾ ਪ੍ਰਦਾਨ ਕਰੇਗਾ। ਹਾਲਾਂਕਿ ਗੁਰੂ ਗ੍ਰਹਿ ਤੁਹਾਨੂੰ ਵਿਅਕਤੀਗਤ ਵਿਕਾਸ ਦੇ ਲਈ ਉਤਸਾਹਿਤ ਕਰੇਗਾ। ਨਾਲ਼ ਹੀ, ਇਹ ਤੁਹਾਡੀ ਦਿਲਚਸਪੀ ਯਾਤਰਾ ਵਿੱਚ ਵਧਾਓਣ ਦਾ ਕੰਮ ਵੀ ਕਰ ਸਕਦਾ ਹੈ। ਜਿਹੜੇ ਜਾਤਕ ਕਈ ਭਾਸ਼ਾਵਾਂ ਸਿੱਖ ਰਹੇ ਹਨ, ਉਹ ਭਵਿੱਖ ਵਿੱਚ ਉਹਨਾਂ ਦੇ ਲਈ ਫਾਇਦੇਮੰਦ ਸਾਬਿਤ ਹੋਣਗੀਆਂ।

ਹਾਲਾਂਕਿ ਸਾਲ 2025 ਵਿੱਚ ਰਾਹੂ ਦੀ ਕੁੰਭ ਅਤੇ ਕੇਤੂ ਦੀ ਸਿੰਘ ਰਾਸ਼ੀ ਵਿੱਚ ਮੌਜੂਦਗੀ ਤੁਹਾਡੇ ਜੀਵਨ ਵਿੱਚ ਸੁੱਖ-ਸੁਵਿਧਾਵਾਂ ਨੂੰ ਘੱਟ ਕਰ ਸਕਦੀ ਹੈ, ਜਿਸ ਕਾਰਨ ਤੁਹਾਡੇ ਐਸ਼ੋ-ਆਰਾਮ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਦੋਵੇਂ ਗ੍ਰਹਿ ਤੁਹਾਨੂੰ ਕਰੀਅਰ ਅਤੇ ਪਰਿਵਾਰਕ ਜੀਵਨ ਵਿੱਚ ਮਿਲਣ ਵਾਲੀ ਸਫਲਤਾ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।

ਚੱਲੋ, ਹੁਣ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਬ੍ਰਿਸ਼ਭ ਰਾਸ਼ੀ ਦੇ ਬਾਰੇ ਵਿੱਚ ਕੀ ਕਹਿੰਦਾ ਹੈ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਇਸ ਸਾਲ ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਮਈ ਤੋਂ ਬਾਅਦ ਦਾ ਸਮਾਂ ਕਾਰਜਾਂ ਵਿੱਚ ਚੰਗੇ ਨਤੀਜੇ ਪ੍ਰਦਾਨ ਕਰੇਗਾ, ਕਿਓਂਕਿ ਗੁਰੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਸਥਿਤ ਹੋਵੇਗਾ। ਕਰੀਅਰ ਦੇ ਕਾਰਕ ਗ੍ਰਹਿ ਦੇ ਰੂਪ ਵਿੱਚ ਸ਼ਨੀ ਮਾਰਚ ਤੋਂ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਰਹੇਗਾ। ਅਜਿਹੇ ਵਿੱਚ ਇਹ ਕਰੀਅਰ ਵਿੱਚ ਤੁਹਾਨੂੰ ਮਾਣ-ਸਨਮਾਣ ਦਿਲਵਾਏਗਾ। ਨਾਲ਼ ਹੀ ਇਸ ਅਵਧੀ ਦੇ ਦੌਰਾਨ ਤੁਹਾਨੂੰ ਨੌਕਰੀ ਦੇ ਖੇਤਰ ਵਿੱਚ ਅਹੁਦੇ ਵਿੱਚ ਤਰੱਕੀ ਅਤੇ ਇਨਸੈਂਟਿਵ ਵਰਗੇ ਹੋਰ ਲਾਭ ਮਿਲਣ ਦੀ ਸੰਭਾਵਨਾ ਬਣੇਗੀ।

ਹਾਲਾਂਕਿ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ ਦਾ ਦੂਜਾ ਭਾਗ ਅਰਥਾਤ ਅਪ੍ਰੈਲ ਤੋਂ ਬਾਅਦ ਦਾ ਸਮਾਂ ਕਰੀਅਰ ਵਿੱਚ ਤਰੱਕੀ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਅਨੁਕੂਲ ਰਹੇਗਾ। ਇਹ ਜਾਤਕ ਕੰਮ ਵਿੱਚ ਕੀਤੀ ਜਾ ਰਹੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਦੇ ਦਮ ਉੱਤੇ ਕਰੀਅਰ ਵਿੱਚ ਸਥਿਰਤਾ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ, ਜੋ ਕਿ ਮਈ ਤੋਂ ਬਾਅਦ ਤੁਹਾਡੇ ਲਈ ਸੰਭਵ ਹੋ ਸਕੇਗੀ, ਕਿਓਂਕਿ ਇਸ ਅਵਧੀ ਵਿੱਚ ਲਾਭਕਾਰੀ ਗ੍ਰਹਿ ਬ੍ਰਹਸਪਤੀ ਤੁਹਾਡੇ ਦੂਜੇ ਘਰ ਵਿੱਚ ਚੰਗੀ ਸਥਿਤੀ ਵਿੱਚ ਹੋਵੇਗਾ। ਜਦੋਂ ਮਾਰਚ ਵਿੱਚ ਸ਼ਨੀ ਦੇਵ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਬੈਠਾ ਹੋਵੇਗਾ ਤਾਂ ਇਹ ਕਰੀਅਰ ਵਿੱਚ ਤੁਹਾਡੀ ਧਨ-ਖੁਸ਼ਹਾਲੀ ਵਿੱਚ ਵਾਧਾ ਕਰਵਾਏਗਾ, ਜਿਸ ਨਾਲ ਤੁਹਾਡਾ ਪੇਸ਼ੇਵਰ ਜੀਵਨ ਸਥਿਰ ਬਣਿਆ ਰਹੇਗਾ। ਸਾਲ 2024 ਦੀ ਤੁਲਨਾ ਵਿੱਚ ਇਸ ਸਾਲ ਤੁਹਾਨੂੰ ਕਰੀਅਰ ਵਿੱਚ ਪ੍ਰਾਪਤ ਹੋਣ ਵਾਲੀ ਸਫਲਤਾ ਦੀ ਦਰ 100% ਰਹਿਣ ਦੀ ਸੰਭਾਵਨਾ ਹੈ ਅਤੇ ਇਹ ਤੁਹਾਡੀ ਮਿਹਨਤ ਦਾ ਨਤੀਜਾ ਹੋਵੇਗਾ।

ਜਿਹੜੇ ਜਾਤਕ ਨੌਕਰੀ ਦੀ ਭਾਲ਼ ਵਿੱਚ ਹਨ, ਉਹਨਾਂ ਨੂੰ ਮਾਰਚ ਤੋਂ ਬਾਅਦ ਨਵੀਂ ਨੌਕਰੀ ਮਿਲ ਸਕਦੀ ਹੈ। ਇਸ ਤਰ੍ਹਾਂ ਦੇ ਮੌਕਿਆਂ ਤੋਂ ਤੁਸੀਂ ਸੰਤੁਸ਼ਟ ਨਜ਼ਰ ਆ ਸਕਦੇ ਹੋ। ਨਾਲ ਹੀ ਇਹਨਾਂ ਜਾਤਕਾਂ ਨੂੰ ਨਵੀਂ ਨੌਕਰੀ ਵਿੱਚ ਤਰੱਕੀ ਅਤੇ ਹੋਰ ਲਾਭ ਪ੍ਰਾਪਤ ਹੋਣਗੇ। ਜਦੋਂ ਗੁਰੂ ਗ੍ਰਹਿ ਮਈ ਵਿੱਚ ਆਪਣਾ ਰਾਸ਼ੀ ਪਰਿਵਰਤਨ ਕਰਦੇ ਹੋਏ ਤੁਹਾਡੀ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਪ੍ਰਵੇਸ਼ ਕਰੇਗਾ, ਤਾਂ ਇਹ ਨੌਕਰੀ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਨੂੰ ਤੇਜ਼ ਕਰੇਗਾ। ਨੌਕਰੀ ਦੇ ਸਬੰਧ ਵਿੱਚ ਤੁਸੀਂ ਆਤਮ ਵਿਸ਼ਵਾਸ ਨਾਲ ਭਰੇ ਰਹੋਗੇ। ਤੁਸੀਂ ਕਾਰਜ ਖੇਤਰ ਵਿੱਚ ਆਪਣੀ ਪ੍ਰਤਿਨਿਧਤਾ ਦੀ ਸ਼ਕਤੀ ਦਿਖਾਓਗੇ ਅਤੇ ਅਜਿਹੇ ਵਿੱਚ ਤੁਸੀਂ ਆਪਣੀ ਇਸ ਖਮਤਾ ਨੂੰ ਆਪਣੇ ਸਹਿਯੋਗੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਵੀ ਸਾਬਿਤ ਕਰ ਸਕੋਗੇ।

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੀ ਆਮਦਨ ਸਾਲ ਦੀ ਦੂਜੀ ਤਿਮਾਹੀ ਅਰਥਾਤ ਮਈ ਤੋਂ ਜੁਲਾਈ ਤੱਕ ਦੇ ਦੌਰਾਨ ਚੰਗੀ ਰਹੇਗੀ, ਕਿਉਂਕਿ ਇਸ ਦੌਰਾਨ ਮਾਰਚ ਤੋਂ ਸ਼ਨੀ ਮਹਾਰਾਜ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਸਥਿਤ ਹੋਵੇਗਾ। ਮਈ ਤੋਂ ਬਾਅਦ ਗੁਰੂ ਗ੍ਰਹਿ ਦੀ ਸਥਿਤੀ ਅਨੁਕੂਲ ਰਹੇਗੀ ਅਤੇ ਅਜਿਹੇ ਵਿੱਚ ਇਹ ਤੁਹਾਡੇ ਜੀਵਨ ਨੂੰ ਧਨ-ਧਾਨ ਨਾਲ ਪੂਰਣ ਬਣਾਵੇਗਾ। ਪਰ ਤੁਹਾਨੂੰ ਦੱਸ ਦੇਈਏ ਕਿ ਨਵੇਂ ਸਾਲ ਦੀ ਪਹਿਲੀ ਛਿਮਾਹੀ ਅਰਥਾਤ ਜਨਵਰੀ ਤੋਂ ਲੈ ਕੇ ਜੂਨ ਦੇ ਦੌਰਾਨ ਤੁਹਾਨੂੰ ਪੈਸੇ ਦੀ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵਜੋਂ ਤੁਹਾਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਇਸ ਲਈ ਹੋ ਸਕਦਾ ਹੈ ਕਿਓਂਕਿ ਗੁਰੂ ਗ੍ਰਹਿ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ।

ਸਕਾਰਾਤਮਕ ਪੱਖ ਦੇਖੀਏ ਤਾਂ ਮਾਰਚ ਵਿੱਚ ਤੁਹਾਡੀ ਆਮਦਨ ਹੌਲ਼ੀ ਗਤੀ ਨਾਲ ਵਧੇਗੀ। ਇਸ ਦੇ ਉਲਟ ਮਈ ਵਿੱਚ ਹੋਣ ਵਾਲਾ ਬ੍ਰਹਸਪਤੀ ਦੇਵ ਦਾ ਗੋਚਰ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰੇਗਾ। ਅਜਿਹੇ ਵਿੱਚ ਤੁਸੀਂ ਪੈਸੇ ਦੀ ਬੱਚਤ ਚੰਗੀ ਮਾਤਰਾ ਵਿੱਚ ਕਰ ਸਕੋਗੇ। ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜੇਕਰ ਤੁਸੀਂ ਕੋਈ ਵੱਡਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਮਈ ਤੋਂ ਬਾਅਦ ਇਸ ਦਿਸ਼ਾ ਵਿੱਚ ਆਪਣੇ ਕਦਮ ਵਧਾ ਸਕਦੇ ਹੋ, ਜਿਸ ਨਾਲ ਤੁਹਾਨੂੰ ਚੰਗੇ ਰਿਟਰਨ ਦੀ ਪ੍ਰਾਪਤੀ ਹੋਵੇਗੀ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਤੋਂ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ਼ ਗੁਣ-ਮਿਲਾਣ

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਬ੍ਰਿਸ਼ਭ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਨਵੇਂ ਸਾਲ ਦਾ ਦੂਜਾ ਭਾਗ ਅਰਥਾਤ ਮਈ ਤੋਂ ਬਾਅਦ ਦਾ ਸਮਾਂ ਸ਼ਾਨਦਾਰ ਰਹੇਗਾ। ਅਜਿਹੇ ਵਿੱਚ ਤੁਸੀਂ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੋਗੇ। ਸ਼ਨੀ ਅਤੇ ਗੁਰੂ ਦੋਵੇਂ ਹੀ ਗ੍ਰਹਿ ਇਸ ਸਾਲ ਤੁਹਾਨੂੰ ਪੜ੍ਹਾਈ ਦੇ ਖੇਤਰ ਵਿੱਚ ਤਰੱਕੀ ਦੇ ਰਸਤੇ ਉੱਤੇ ਲੈ ਕੇ ਜਾਣਗੇ।

ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਇਹਨਾਂ ਜਾਤਕਾਂ ਨੂੰ ਪੜ੍ਹਾਈ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣਾ ਸਾਰਾ ਧਿਆਨ ਪੜ੍ਹਾਈ ਉੱਤੇ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹੋ ਸਕਦਾ ਹੈ ਕਿ ਤੁਸੀਂ ਜੋ ਵੀ ਪੜ੍ਹੋ, ਉਸ ਨੂੰ ਯਾਦ ਨਾ ਰੱਖ ਸਕੋ। ਇਹਨਾਂ ਸਭ ਸਮੱਸਿਆਵਾਂ ਦਾ ਕਾਰਨ ਤੁਹਾਡੀ ਕਮਜ਼ੋਰ ਇਕਾਗਰਤਾ ਹੋ ਸਕਦੀ ਹੈ।

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਬ੍ਰਿਸ਼ਭ ਰਾਸ਼ੀ ਦੇ ਜਿਹੜੇ ਜਾਤਕ ਉੱਚ-ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਮਈ ਤੋਂ ਬਾਅਦ ਦਾ ਸਮਾਂ ਅਨੁਕੂਲ ਰਹੇਗਾ ਅਤੇ ਅਜਿਹੇ ਵਿੱਚ ਤੁਸੀਂ ਇਸ ਸਬੰਧ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੇ ਹੋ। ਦੱਸ ਦੇਈਏ ਕਿ ਮਈ ਤੋਂ ਪਹਿਲਾਂ ਤੁਹਾਡੇ ਦੁਆਰਾ ਉੱਚ-ਵਿੱਦਿਆ ਨਾਲ ਸਬੰਧਤ ਲਿਆ ਗਿਆ ਕੋਈ ਵੀ ਫੈਸਲਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ ਗਿਆਨ ਦੇ ਕਾਰਕ ਗ੍ਰਹਿ ਬ੍ਰਹਸਪਤੀ ਵਿੱਦਿਆ ਦੇ ਖੇਤਰ ਵਿੱਚ ਤੁਹਾਡੇ ਉੱਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣਗੇ ਅਤੇ ਅਜਿਹੇ ਵਿੱਚ ਉਹ ਤੁਹਾਨੂੰ ਉੱਚ-ਵਿੱਦਿਆ ਦੇ ਲਈ ਪ੍ਰੇਰਿਤ ਕਰਣਗੇ। ਹੋ ਸਕੇ ਤਾਂ ਅਪ੍ਰੈਲ ਤੱਕ ਉੱਚ-ਵਿੱਦਿਆ ਨਾਲ ਜੁੜਿਆ ਕੋਈ ਵੀ ਫੈਸਲਾ ਲੈਣ ਤੋਂ ਬਚੋ। ਇਸ ਅਵਧੀ ਵਿੱਚ ਤੁਹਾਡੀ ਇਕਾਗਰਤਾ ਕਮਜ਼ੋਰ ਰਹਿ ਸਕਦੀ ਹੈ।

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਨਵੇਂ ਸਾਲ ਵਿੱਚ ਮਈ ਤੋਂ ਬਾਅਦ ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਜੀਵਨ ਚੰਗਾ ਰਹੇਗਾ, ਕਿਓਂਕਿ ਇਸ ਅਵਧੀ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਲਈ ਅਨੁਕੂਲ ਰਹੇਗਾ। ਅਜਿਹੇ ਵਿੱਚ ਤੁਹਾਡੇ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ, ਖੁਸ਼ਹਾਲੀ, ਆਪਸੀ ਸਮਝ ਆਦਿ ਬਣੀ ਰਹੇਗੀ। ਹਾਲਾਂਕਿ ਸ਼ਨੀ ਦੇਵ ਦੀ ਗਿਆਰ੍ਹਵੇਂ ਘਰ ਵਿੱਚ ਮੌਜੂਦਗੀ ਤੁਹਾਨੂੰ ਪਰਿਵਾਰ ਦੀਆਂ ਜਿੰਮੇਦਾਰੀਆਂ ਨੂੰ ਆਪਣੇ ਮੋਢਿਆਂ ਉੱਤੇ ਲੈਣ ਅਤੇ ਘਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਤਸਾਹਿਤ ਕਰੇਗੀ।

ਬ੍ਰਿਸ਼ਭ ਰਾਸ਼ੀ ਵਾਲੇ ਇਸ ਸਮੇਂ ਆਪਣੇ ਸਾਥੀ ਦੇ ਨਾਲ ਪ੍ਰੇਮ ਭਰਿਆ ਸਮਾਂ ਬਿਤਾਓਣਗੇ ਅਤੇ ਨਾਲ ਹੀ ਤੁਸੀਂ ਦੋਵੇਂ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਦਿਖੋਗੇ। ਅਜਿਹੇ ਵਿੱਚ ਤੁਸੀਂ ਖੁਸ਼ ਅਤੇ ਸੰਤੁਸ਼ਟ ਰਹੋਗੇ। ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਹਨਾਂ ਜਾਤਕਾਂ ਦਾ ਮਿਜਾਜ਼ ਬਹੁਤ ਚੰਗਾ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ ਇਹ ਆਪਣੇ ਹੱਸਮੁਖ ਸੁਭਾਅ ਨਾਲ ਪਰਿਵਾਰ ਦੇ ਮੈਂਬਰਾਂ ਦਾ ਮਨੋਰੰਜਨ ਕਰ ਸਕਦੇ ਹਨ, ਜਿਸ ਕਾਰਣ ਉਹ ਖੁਸ਼ ਨਜ਼ਰ ਆਓਣਗੇ। ਦੱਸ ਦੇਈਏ ਕਿ ਮਈ ਦੇ ਦੌਰਾਨ ਪਰਿਵਾਰ ਵਿੱਚ ਕੁਝ ਸ਼ੁਭ ਕਾਰਜ ਹੋਣ ਦੀ ਵੀ ਸੰਭਾਵਨਾ ਹੈ। ਪਰ ਜੇਕਰ ਅਪ੍ਰੈਲ ਬਾਰੇ ਗੱਲ ਕਰੀਏ ਤਾਂ ਇਸ ਦੌਰਾਨ ਤੁਹਾਨੂੰ ਘਰ-ਪਰਿਵਾਰ ਵਿੱਚ ਵੀ ਵਿਵਾਦ ਜਾਂ ਮਤਭੇਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਆਪਸੀ ਸਮਝ, ਅਤੇ ਤਾਲਮੇਲ ਦੀ ਕਮੀ ਦੇ ਕਾਰਨ ਹੋ ਸਕਦਾ ਹੈ। ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025 ਕਹਿੰਦਾ ਹੈ ਕਿ ਇਹਨਾਂ ਜਾਤਕਾਂ ਦੇ ਪਰਿਵਾਰ ਵਿੱਚ ਘਮੰਡ ਨਾਲ ਜੁੜੀਆਂ ਸਮੱਸਿਆਵਾਂ ਵੀ ਜਨਮ ਲੈ ਸਕਦੀਆਂ ਹਨ, ਜਿਸ ਦੇ ਕਾਰਣ ਪਰਿਵਾਰ ਦਾ ਮਾਹੌਲ ਖਰਾਬ ਹੋ ਸਕਦਾ ਹੈ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ:: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਲਈ ਨਵੇਂ ਸਾਲ ਵਿੱਚ ਮਈ ਮਹੀਨੇ ਤੋਂ ਬਾਅਦ ਦੀ ਅਵਧੀ ਉੱਤਮ ਰਹੇਗੀ, ਕਿਉਂਕਿ ਅਪ੍ਰੈਲ ਤੱਕ ਦੀ ਅਵਧੀ ਵਿੱਚ ਤੁਹਾਨੂੰ ਪ੍ਰੇਮ ਜੀਵਨ ਵਿੱਚ ਕੁਝ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਤੁਹਾਨੂੰ ਪ੍ਰੇਮ ਨਾਲ ਜੁੜੇ ਮਾਮਲਿਆਂ ਵਿੱਚ ਅਸਫਲਤਾ ਪ੍ਰਾਪਤ ਹੋ ਸਕਦੀ ਹੈ। ਪਰ ਮਈ ਤੋਂ ਬਾਅਦ ਤੁਸੀਂ ਪ੍ਰੇਮ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ। ਜੇਕਰ ਤੁਸੀਂ ਵਿਆਹ ਦੇ ਬੰਧਨ ਵਿੱਚ ਬੰਨੇ ਜਾਣਾ ਚਾਹੁੰਦੇ ਹੋ, ਤਾਂ ਮਈ ਤੋਂ ਬਾਅਦ ਦਾ ਸਮਾਂ ਅਜਿਹਾ ਕਰਨ ਲਈ ਚੰਗਾ ਕਿਹਾ ਜਾਵੇਗਾ। ਪਰ ਇਸ ਮਹੀਨੇ ਤੋਂ ਪਹਿਲਾਂ ਅਜਿਹਾ ਕਰਨ ਤੋਂ ਬਚੋ।

ਤੁਹਾਡੇ ਦਸਵੇਂ ਘਰ ਵਿੱਚ ਬੈਠੇ ਰਾਹੂ ਅਤੇ ਚੌਥੇ ਘਰ ਵਿੱਚ ਸਥਿਤ ਕੇਤੂ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਮੁਸ਼ਕਿਲਾਂ ਪੈਦਾ ਕਰਨ ਦਾ ਕੰਮ ਕਰ ਸਕਦੇ ਹਨ। ਜੇਕਰ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੇ ਹੋ ਤਾਂ ਅਪ੍ਰੈਲ ਤੱਕ ਇਸ ਫੈਸਲੇ ਨੂੰ ਟਾਲ਼ ਦਿਓ, ਕਿਉਂਕਿ ਇਹ ਅਵਧੀ ਅਨੁਕੂਲ ਨਹੀਂ ਕਹੀ ਜਾਵੇਗੀ।

ਤੁਹਾਡੀ ਰਾਸ਼ੀ ਦੇ ਸੁਆਮੀ ਅਤੇ ਪ੍ਰੇਮ ਅਤੇ ਵਿਆਹ ਦੇ ਕਾਰਕ ਗ੍ਰਹਿ ਸ਼ੁੱਕਰ ਦੀ ਸਥਿਤੀ 29 ਜੂਨ ਤੋਂ ਲੈ ਕੇ 26 ਜੁਲਾਈ ਤੱਕ ਕਾਫੀ ਚੰਗੀ ਰਹੇਗੀ। ਇਸ ਤੋਂ ਬਾਅਦ ਇਹ 2 ਨਵੰਬਰ ਤੋਂ 26 ਨਵੰਬਰ ਤੱਕ ਮਜ਼ਬੂਤ ਸਥਿਤੀ ਵਿੱਚ ਰਹਿਣਗੇ। ਅਜਿਹੇ ਵਿੱਚ ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਉੱਪਰ ਦੱਸੀ ਗਈ ਅਵਧੀ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਅਤੇ ਪ੍ਰੇਮ ਅਤੇ ਵਿਆਹ ਦੇ ਮਾਮਲਿਆਂ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ।

ਇਹਨਾਂ ਜਾਤਕਾਂ ਦੇ ਲਈ ਵਿਆਹ ਨੂੰ ਸ਼ੁਭ ਮੰਨਿਆ ਜਾਵੇਗਾ। ਜੇਕਰ ਤੁਸੀਂ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਰਹੇ ਹੋ, ਜਾਂ ਵਿਆਹ ਕਰਵਾਓਣ ਦੀ ਇੱਛਾ ਰੱਖਦੇ ਹੋ ਤਾਂ ਇਸ ਦਿਸ਼ਾ ਵਿੱਚ ਤੁਸੀਂ ਮਈ ਤੋਂ ਬਾਅਦ ਕਦਮ ਵਧਾ ਸਕਦੇ ਹੋ, ਕਿਉਂਕਿ ਇਸ ਅਵਧੀ ਵਿੱਚ ਗੁਰੂ ਗ੍ਰਹਿ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ। ਬ੍ਰਿਸ਼ਭ ਰਾਸ਼ੀ ਦੇ ਜਾਤਕ ਰਿਸ਼ਤੇ ਵਿੱਚ ਜੀਵਨ ਸਾਥੀ ਦੇ ਨਾਲ ਉੱਚ ਕਦਰਾਂ-ਕੀਮਤਾਂ ਸਥਾਪਿਤ ਕਰ ਸਕਣਗੇ। ਗੁਰੂ ਗ੍ਰਹਿ ਦਾ ਮਈ ਵਿੱਚ ਹੋਣ ਵਾਲਾ ਗੋਚਰ ਮਹੱਤਵਪੂਰਣ ਮੰਨਿਆ ਜਾਵੇਗਾ।

ਇੱਥੇ ਕਲਿੱਕ ਕਰੋ ਅਤੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਬ੍ਰਿਸ਼ਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਇਸ ਸਾਲ ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਅਪ੍ਰੈਲ ਤੱਕ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ, ਜੋ ਕਿ ਇਹਨਾਂ ਦੀ ਕਮਜ਼ੋਰ ਰੋਗ ਪ੍ਰਤੀਰੋਧਕ ਖਮਤਾ ਦਾ ਨਤੀਜਾ ਹੋ ਸਕਦੀ ਹੈ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਆਪਣੇ-ਆਪ ਨੂੰ ਆਤਮਵਿਸ਼ਵਾਸੀ ਬਣਾਓਣ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਰੂਪ ਤੋਂ ਮਜ਼ਬੂਤ ਬਣਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਤੁਹਾਡੇ ਲਈ ਅਜਿਹਾ ਕਰਨਾ ਮਈ ਤੋਂ ਬਾਅਦ ਹੀ ਸੰਭਵ ਹੋ ਸਕੇਗਾ, ਕਿਉਂਕਿ ਗੁਰੂ ਗੋਚਰ ਤੁਹਾਨੂੰ ਚੰਗੀ ਸਿਹਤ ਪ੍ਰਦਾਨ ਕਰੇਗਾ। ਦੂਜੇ ਘਰ ਵਿੱਚ ਗੁਰੂ ਗ੍ਰਹਿ ਦੀ ਮੌਜੂਦਗੀ ਦੇ ਕਾਰਨ ਤੁਹਾਡੀ ਸਿਹਤ ਵਿੱਚ ਸੁਧਾਰ ਨਜ਼ਰ ਆਵੇਗਾ। ‘ਬ੍ਰਿਸ਼ਭ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵੀ ਪਹਿਲਾਂ ਦੀ ਤੁਲਨਾ ਵਿੱਚ ਮਜ਼ਬੂਤ ਹੋ ਜਾਵੇਗੀ।

ਬ੍ਰਿਸ਼ਭ ਸਾਲਾਨਾ ਰਾਸ਼ੀਫਲ: ਪ੍ਰਭਾਵੀ ਉਪਾਅ

  • ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਪਾਠ ਕਰੋ।
  • ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
  • ਹਰ ਰੋਜ਼ 21 ਵਾਰ "ॐ ਗੁਰੁਵੇ ਨਮਹ:" ਦਾ ਜਾਪ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

2025 ਵਿੱਚ ਬ੍ਰਿਸ਼ਭ ਰਾਸ਼ੀ ਦੇ ਚੰਗੇ ਦਿਨ ਕਦੋੰ ਆਓਣਗੇ?

ਸਾਲ 2025 ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਲਈ ਚੰਗਾ ਰਹੇਗਾ। ਇਹਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸ਼ੁਭ ਨਤੀਜੇ ਮਿਲਣਗੇ।

ਕੀ ਬ੍ਰਿਸ਼ਭ ਰਾਸ਼ੀ ਦੇ ਲਈ 2025 ਭਾਗਸ਼ਾਲੀ ਰਹੇਗਾ?

ਸਾਲ 2025 ਦਾ ਆਰੰਭ ਬ੍ਰਿਸ਼ਭ ਰਾਸ਼ੀ ਦੇ ਕਰੀਅਰ ਦੇ ਲਈ ਸ਼ੁਭ ਹੋਵੇਗਾ। ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵੀ ਸੁਖੀ ਰਹੇਗਾ।

ਬ੍ਰਿਸ਼ਭ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਮਾਂ ਦੁਰਗਾ ਦੀ ਪੂਜਾ ਕਰਨਾ ਸ਼ੁਭ ਰਹਿੰਦਾ ਹੈ।

ਬ੍ਰਿਸ਼ਭ ਰਾਸ਼ੀ ਦੇ ਅਧਿਪਤੀ ਦੇਵ ਕੌਣ ਹਨ?

ਜੋਤਿਸ਼ ਦੇ ਅਨੁਸਾਰ ਤੁਲਾ ਅਤੇ ਬ੍ਰਿਸ਼ਭ ਰਾਸ਼ੀ ਦਾ ਅਧਿਪਤੀ ਦੇਵ ਸ਼ੁੱਕਰ ਗ੍ਰਹਿ ਹੈ।