ਮਾਈ ਕੁੰਡਲੀ ਦਾ ਇਹ ਲੇਖ਼ ‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।
Read in English - Scorpio Yearly Horoscope 2025
ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਬ੍ਰਿਸ਼ਚਕ ਰਾਸ਼ੀ ਨੂੰ ਅੱਠਵਾਂ ਸਥਾਨ ਪ੍ਰਾਪਤ ਹੈ ਅਤੇ ਪ੍ਰਕਿਰਤਿਕ ਸੁਭਾਅ ਤੋਂ ਇਹ ਜਲ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਉੱਤੇ ਸਾਹਸ ਅਤੇ ਦ੍ਰਿੜਤਾ ਦੇ ਕਾਰਕ ਗ੍ਰਹਿ ਮੰਗਲ ਦਾ ਸੁਆਮਿੱਤਵ ਹੈ। ਬ੍ਰਿਸ਼ਚਕ ਰਾਸ਼ੀ ਦਾ ਸਬੰਧ ਗੂੜ੍ਹ ਵਿਗਿਆਨ ਨਾਲ ਵੀ ਮੰਨਿਆ ਗਿਆ ਹੈ। ਸਾਲ 2025 ਦਾ ਪਹਿਲਾ ਭਾਗ ਯਾਨੀ ਕਿ ਮਾਰਚ ਤੱਕ ਦਾ ਸਮਾਂ ਤੁਹਾਨੂੰ ਔਸਤ ਨਤੀਜੇ ਪ੍ਰਦਾਨ ਕਰੇਗਾ, ਕਿਉਂਕਿ ਸ਼ਨੀ ਮਹਾਰਾਜ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਵੇਗਾ। ਪਰ 29 ਮਾਰਚ ਤੋਂ ਸ਼ਨੀ ਦੇਵ ਗੋਚਰ ਕਰਕੇ ਤੁਹਾਡੇ ਪੰਜਵੇਂ ਘਰ ਵਿੱਚ ਚਲਾ ਜਾਵੇਗਾ ਅਤੇ ਇਸ ਦੀ ਇਹ ਸਥਿਤੀ ਸੰਤੁਸ਼ਟੀ ਅਤੇ ਤਰੱਕੀ ਦੀ ਦ੍ਰਿਸ਼ਟੀ ਤੋਂ ਕਾਫੀ ਚੰਗੀ ਰਹੇਗੀ। ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਸਾਲ 2025 ਵਿੱਚ ਕਰੀਅਰ, ਆਰਥਿਕ ਜੀਵਨ, ਪ੍ਰੇਮ ਜੀਵਨ ਆਦਿ ਖੇਤਰਾਂ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ, ਕਿਉਂਕਿ ਅਪ੍ਰੈਲ ਤੱਕ ਗੁਰੂ ਮਹਾਰਾਜ ਦੀ ਸੱਤਵੇਂ ਘਰ ਵਿੱਚ ਸਥਿਤੀ ਨੂੰ ਤੁਹਾਡੇ ਲਈ ਸ਼ੁਭ ਕਿਹਾ ਜਾਵੇਗਾ। ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨੇ ਤੁਹਾਡੇ ਲਈ ਉੱਤਮ ਰਹਿਣਗੇ, ਕਿਉਂਕਿ ਗੁਰੂ ਦੇਵ ਤੁਹਾਡੇ ਸੱਤਵੇਂ ਘਰ ਵਿੱਚ ਬੈਠੇ ਹੋਣਗੇ। ਇਹ ਅਵਧੀ ਚੰਗੀ ਮਾਤਰਾ ਵਿੱਚ ਧਨ-ਲਾਭ ਕਮਾਓਣ ਦੇ ਲਈ ਫਲਦਾਇਕ ਰਹੇਗੀ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਸੰਕੇਤ ਦੇ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਧਨ ਅਤੇ ਖੁਸ਼ਹਾਲੀ ਵਿੱਚ ਵਾਧਾ ਕਰਵਾਓਣ ਦਾ ਕੰਮ ਕਰੇਗਾ। ਨਾਲ ਹੀ ਤੁਸੀਂ ਪੈਸੇ ਦੀ ਬੱਚਤ ਕਰਨ ਦੇ ਨਾਲ-ਨਾਲ ਪੈਸਾ ਕਮਾ ਵੀ ਸਕੋਗੇ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਅਪ੍ਰੈਲ ਤੱਕ ਦਾ ਸਮਾਂ ਤੁਹਾਡੇ ਲਈ ਸ਼ਾਨਦਾਰ ਰਹੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਚੰਗਾ ਮੁਨਾਫਾ ਵੀ ਪ੍ਰਾਪਤ ਹੋਵੇਗਾ। ਜਿਹੜੇ ਜਾਤਕ ਇੱਕ ਨਵੇਂ ਖੇਤਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਲਈ ਇਹ ਅਵਧੀ ਉੱਤਮ ਰਹੇਗੀ। ਇਸ ਦੌਰਾਨ ਕੀਤਾ ਗਿਆ ਬਿਜ਼ਨਸ ਤੁਹਾਨੂੰ ਕਾਫੀ ਚੰਗਾ ਲਾਭ ਦੇਵੇਗਾ, ਜਿਸ ਨਾਲ ਤੁਸੀਂ ਸੰਤੁਸ਼ਟ ਨਜ਼ਰ ਆਓਗੇ।
हिंदी में पढ़ें - वृश्चिक वार्षिक राशिफल 2025
ਇਹ ਰਾਸ਼ੀਫਲ ਸਧਾਰਣ ਭਵਿੱਖਬਾਣੀ ਹੈ, ਪਰ ਕੁੰਡਲੀ ਦੇ ਆਧਾਰ ਉੱਤੇ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਨਤੀਜੇ ਥੋੜੇ ਵੱਖ ਹੋ ਸਕਦੇ ਹਨ।
ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।
ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮਾਰਚ ਤੱਕ ਤੁਹਾਡੇ ਕਰੀਅਰ ਦਾ ਕਾਰਕ ਗ੍ਰਹਿ ਸ਼ਨੀ ਦੇਵ ਚੌਥੇ ਘਰ ਵਿੱਚ ਬਿਰਾਜਮਾਨ ਹੋਵੇਗਾ। ਹਾਲਾਂਕਿ ਮਾਰਚ 2025 ਤੋਂ ਬਾਅਦ ਸ਼ਨੀ ਗ੍ਰਹਿ ਗੋਚਰ ਕਰਕੇ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ ਅਤੇ ਇੱਥੇ ਸ਼ਨੀ ਦੀ ਸਥਿਤੀ ਨੂੰ ਔਸਤ ਕਿਹਾ ਜਾਵੇਗਾ। ਅਜਿਹੇ ਵਿੱਚ ਪਿਛਲੇ ਸਾਲ ਅਰਥਾਤ 2024 ਦੀ ਤੁਲਨਾ ਵਿੱਚ ਸ਼ਨੀ ਤੁਹਾਨੂੰ ਥੋੜੇ ਬਿਹਤਰ ਨਤੀਜੇ ਪ੍ਰਦਾਨ ਕਰੇਗਾ, ਜਿਸ ਨਾਲ ਤੁਸੀਂ ਖੁਸ਼ ਅਤੇ ਸੰਤੁਸ਼ਟ ਨਜ਼ਰ ਆਓਗੇ। ਹਾਲਾਂਕਿ ਪੰਜਵੇਂ ਘਰ ਵਿੱਚ ਸ਼ਨੀ ਦੀ ਮੌਜੂਦਗੀ ਤੁਹਾਨੂੰ ਸੁਸਤ ਬਣਾਵੇਗੀ ਅਤੇ ਹੱਦ ਤੋਂ ਜ਼ਿਆਦਾ ਸੋਚਣ ਲਈ ਮਜਬੂਰ ਕਰੇਗੀ।
ਸਾਲ 2025 ਦੇ ਦੌਰਾਨ ਤੁਸੀਂ ਜੋ ਵੀ ਕੰਮ ਕਰੋਗੇ, ਉਸ ਕੰਮ ਵਿੱਚ ਕੀਤੀ ਗਈ ਮਿਹਨਤ ਨੂੰ ਤੁਹਾਡੇ ਸੀਨੀਅਰ ਅਧਿਕਾਰੀਆਂ ਦੁਆਰਾ ਪਹਿਚਾਣ ਮਿਲੇਗੀ। ਪਰ ਸੰਭਵ ਹੈ ਕਿ ਇਹ ਪਹਿਚਾਣ ਤੁਹਾਨੂੰ ਥੋੜੀ ਦੇਰ ਨਾਲ ਮਿਲੇ। ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਚਿੰਤਾ ਕਰਦੇ ਦਿਖ ਸਕਦੇ ਹੋ।
‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੱਸ ਰਿਹਾ ਹੈ ਕਿ ਅਪ੍ਰੈਲ ਤੱਕ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਵਿਦੇਸ਼ ਤੋਂ ਵੀ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜਿਸ ਨਾਲ ਤੁਸੀਂ ਤਰੱਕੀ ਪ੍ਰਾਪਤ ਕਰ ਸਕੋਗੇ। ਨਾਲ ਹੀ ਬ੍ਰਿਸ਼ਚਕ ਰਾਸ਼ੀ ਦੇ ਜਾਤਕ ਆਪਣੀਆਂ ਯੋਗਤਾਵਾਂ ਅਤੇ ਖਮਤਾਵਾਂ ਨੂੰ ਪਹਿਚਾਣ ਕੇ ਉਹਨਾਂ ਦਾ ਸਹੀ ਇਸਤੇਮਾਲ ਕਰਨ ਦੇ ਕਾਬਲ ਬਣਨਗੇ।
ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਇਸ ਅਵਧੀ ਦੇ ਦੌਰਾਨ ਔਸਤ ਨਤੀਜਿਆਂ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਲਾਭ ਵੀ ਸੀਮਿਤ ਹੋ ਸਕਦਾ ਹੈ। ਜੇਕਰ ਤੁਸੀਂ ਜ਼ਿਆਦਾ ਲਾਭ ਕਮਾਓਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਾਰੋਬਾਰ ਦੀ ਰਣਨੀਤੀ ਵਿੱਚ ਪਰਿਵਰਤਨ ਕਰਨਾ ਪਵੇਗਾ। ਹਾਲਾਂਕਿ ਅਪ੍ਰੈਲ ਤੱਕ ਕਾਰੋਬਾਰ ਵਿੱਚ ਤੁਹਾਡੀ ਸਥਿਤੀ ਕਾਫੀ ਚੰਗੀ ਰਹੇਗੀ, ਕਿਉਂਕਿ ਇਸ ਸਮੇਂ ਗੁਰੂ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਬੈਠੇ ਹੋਣਗੇ।
ਸ਼ਨੀ ਮਹਾਰਾਜ 13 ਜੁਲਾਈ ਤੋਂ 28 ਨਵੰਬਰ ਤੱਕ ਦੀ ਅਵਧੀ ਵਿੱਚ ਵੱਕਰੀ ਹੋ ਜਾਵੇਗਾ। ਅਜਿਹੇ ਵਿੱਚ ਇਹਨਾਂ ਜਾਤਕਾਂ ਨੂੰ ਕਰੀਅਰ ਦੇ ਖੇਤਰ ਵਿੱਚ ਔਸਤ ਨਤੀਜਿਆਂ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਤੀਜੇ ਵੱਜੋਂ ਤੁਹਾਡੀ ਤਰੱਕੀ ਦੀ ਰਫਤਾਰ ਵੀ ਘੱਟ ਹੋ ਸਕਦੀ ਹੈ। ਨਾਲ ਹੀ ਤੁਹਾਡੇ ਉੱਤੇ ਕੰਮ ਦਾ ਦਬਾਅ ਵੀ ਵਧਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਅਵਧੀ ਨੂੰ ਨਵਾਂ ਵਪਾਰ ਸ਼ੁਰੂ ਕਰਨ ਲਈ ਜਾਂ ਇਸ ਖੇਤਰ ਵਿੱਚ ਅੱਗੇ ਵਧਣ ਦੇ ਲਈ ਚੰਗਾ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ 22 ਫਰਵਰੀ ਤੋਂ ਲੈ ਕੇ 31 ਮਾਰਚ ਦੇ ਦੌਰਾਨ ਤੁਹਾਨੂੰ ਕਰੀਅਰ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਹੋ ਸਕਦਾ ਹੈ ਕਿ ਇਸ ਅਵਧੀ ਦੇ ਦੌਰਾਨ ਉੱਤਮ ਨਤੀਜੇ ਪ੍ਰਾਪਤ ਕਰਨਾ ਤੁਹਾਡੇ ਲਈ ਸੰਭਵ ਨਾ ਹੋਵੇ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਦੇ ਮਹੀਨੇ ਤੱਕ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਕੋਲ ਕਾਫੀ ਮਾਤਰਾ ਵਿੱਚ ਪੈਸਾ ਆਉਂਦਾ ਰਹੇਗਾ, ਕਿਉਂਕਿ ਇਸ ਅਵਧੀ ਵਿੱਚ ਤੁਹਾਨੂੰ ਕਾਫੀ ਧਨ-ਲਾਭ ਹੋਵੇਗਾ। ਅਜਿਹੇ ਵਿੱਚ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਹਾਲਾਂਕਿ ਅਪ੍ਰੈਲ ਤੱਕ ਬ੍ਰਹਸਪਤੀ ਦੇਵ ਦੇ ਸੱਤਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਨੂੰ ਸਕਾਰਾਤਮਕ ਨਤੀਜਿਆਂ ਦੀ ਪ੍ਰਾਪਤੀ ਹੋਵੇਗੀ। ਬ੍ਰਹਸਪਤੀ ਮਹਾਰਾਜ ਦੀ ਇਸ ਸਥਿਤੀ ਦੇ ਕਾਰਨ ਤੁਸੀਂ ਅੱਛਾ-ਖਾਸਾ ਪੈਸਾ ਕਮਾ ਸਕੋਗੇ। ਪਰ ਤੁਹਾਡੇ ਖਰਚੇ ਵੱਧ ਸਕਦੇ ਹਨ, ਜਿਸ ਕਾਰਨ ਤੁਸੀਂ ਪੈਸਿਆਂ ਦੀ ਬੱਚਤ ਕਰਨ ਵਿੱਚ ਨਾਕਾਮ ਹੋ ਸਕਦੇ ਹੋ। ਇਸ ਦੇ ਉਲਟ ਮਾਰਚ ਤੋਂ ਸ਼ਨੀ ਤੁਹਾਡੇ ਪੰਜਵੇਂ ਘਰ ਵਿੱਚ ਬੈਠਾ ਹੋਵੇਗਾ ਅਤੇ ਅਜਿਹੇ ਵਿੱਚ ਤੁਸੀਂ ਭਵਿੱਖ ਦੇ ਲਈ ਪੈਸਾ ਕਮਾਓਣ ਦੇ ਨਾਲ-ਨਾਲ ਉਸ ਦੀ ਬੱਚਤ ਕਰਨ ਨੂੰ ਲੈ ਕੇ ਵੀ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ।
ਜੇਕਰ ਗੱਲ ਕਰੀਏ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੀ, ਤਾਂ ‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜਿੱਥੇ ਰਾਹੂ ਤੁਹਾਡੇ ਚੌਥੇ ਘਰ ਵਿੱਚ ਬੈਠਾ ਹੋਵੇਗਾ, ਕੇਤੂ ਤੁਹਾਡੇ ਦਸਵੇਂ ਘਰ ਵਿੱਚ ਬੈਠ ਕੇ ਤੁਹਾਨੂੰ ਚੰਗਾ ਪੈਸਾ ਕਮਾਓਣ ਦੇ ਕਾਬਲ ਬਣਾਵੇਗਾ। ਪਰ ਇਸ ਸਮੇਂ ਤੁਹਾਨੂੰ ਕਾਫੀ ਪੈਸਾ ਪਰਿਵਾਰ ਉੱਤੇ ਵੀ ਖਰਚ ਕਰਨਾ ਪੈ ਸਕਦਾ ਹੈ।
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਗੁਰੂ ਗ੍ਰਹਿ ਅਪ੍ਰੈਲ ਤੱਕ ਤੁਹਾਡੇ ਸੱਤਵੇਂ ਘਰ ਵਿੱਚ ਮੌਜੂਦ ਹੋਵੇਗਾ, ਜੋ ਤੁਹਾਡੇ ਲਈ ਧਨ ਪ੍ਰਾਪਤ ਕਰਨ ਅਤੇ ਬੱਚਤ ਕਰਨ ਦਾ ਰਸਤਾ ਮਜ਼ਬੂਤ ਕਰੇਗਾ। ਤੁਹਾਡੀ ਰਾਸ਼ੀ ਉੱਤੇ ਬ੍ਰਹਸਪਤੀ ਮਹਾਰਾਜ ਆਪਣਾ ਅਸ਼ੀਰਵਾਦ ਬਣਾ ਕੇ ਰੱਖਣਗੇ। ਅਜਿਹੇ ਵਿੱਚ ਤੁਹਾਡਾ ਆਤਮਵਿਸ਼ਵਾਸ ਮਜ਼ਬੂਤ ਹੋਵੇਗਾ ਅਤੇ ਤੁਸੀਂ ਪਹਿਲਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ਼ ਆਪਣੀ ਆਰਥਿਕ ਸਥਿਤੀ ਨੂੰ ਸੰਭਾਲ ਸਕੋਗੇ।
ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਮਹੀਨੇ ਤੱਕ ਦਾ ਸਮਾਂ ਬਿਸ਼ਚਕ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਦੀ ਦ੍ਰਿਸ਼ਟੀ ਤੋਂ ਚੰਗਾ ਰਹੇਗਾ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਬੈਠੇ ਹੋਣਗੇ। ਮਈ ਤੋਂ ਬਾਅਦ ਗੁਰੂ ਗ੍ਰਹਿ ਗੋਚਰ ਕਰਕੇ ਤੁਹਾਡੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ। ਇਸ ਲਈ ਤੁਹਾਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੱਸ ਦੇਈਏ ਕਿ ਸਾਲ 2025 ਵਿੱਚ ਫਰਵਰੀ ਮਹੀਨੇ ਤੱਕ ਸ਼ਨੀ ਦੇਵ ਤੁਹਾਡੇ ਚੌਥੇ ਘਰ ਵਿੱਚ ਬਿਰਾਜਮਾਨ ਰਹੇਗਾ ਅਤੇ ਇਸ ਤੋਂ ਬਾਅਦ ਮਾਰਚ ਤੋਂ ਇਹ ਤੁਹਾਡੇ ਪੰਜਵੇਂ ਘਰ ਵਿੱਚ ਮੌਜੂਦ ਹੋਵੇਗਾ, ਜੋ ਕਿ ਤੁਹਾਡੇ ਲਈ ਉਦਾਸੀਨ ਗ੍ਰਹਿ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਚੌਥੇ ਘਰ ਵਿੱਚ ਸ਼ਨੀ ਦੇ ਬੈਠੇ ਹੋਣ ਦੇ ਕਾਰਨ ਪੜ੍ਹਾਈ ਦੇ ਖੇਤਰ ਵਿੱਚ ਤੁਹਾਡੀ ਤਰੱਕੀ ਦੀ ਰਫਤਾਰ ਘੱਟ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੁਹਾਡੀ ਇਕਾਗਰਤਾ ਵੀ ਕਮਜ਼ੋਰ ਹੋ ਸਕਦੀ ਹੈ।
‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਮਹਾਰਾਜ ਤੁਹਾਡੇ ਚੌਥੇ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਹੋਵੇਗਾ। ਅਜਿਹੀ ਸਥਿਤੀ ਵਿੱਚ ਤੁਹਾਡੀ ਦਿਲਚਸਪੀ ਨਵੇਂ ਖੇਤਰਾਂ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਪੈਦਾ ਹੋਵੇਗੀ।
ਛਾਇਆ ਗ੍ਰਹਿ ਰਾਹੂ ਤੁਹਾਡੇ ਚੌਥੇ ਘਰ ਵਿੱਚ ਅਤੇ ਕੇਤੂ ਦਸਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਹਨਾਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਪੜ੍ਹਾਈ ਵਿੱਚ ਚੰਗਾ ਰਹੇਗਾ। ਕੇਤੂ ਦੇ ਇਸ ਘਰ ਵਿੱਚ ਬੈਠੇ ਹੋਣ ਦੇ ਕਾਰਨ ਤੁਹਾਡੀ ਪੜ੍ਹਾਈ ਦੇ ਸਬੰਧ ਵਿੱਚ ਦਿਲਚਸਪੀ ਵਧੇਗੀ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਪਰਿਵਾਰਕ ਜੀਵਨ ਦੇ ਲਈ ਅਨੁਕੂਲ ਕਿਹਾ ਜਾਵੇਗਾ, ਕਿਉਂਕਿ ਬ੍ਰਹਸਪਤੀ ਮਹਾਰਾਜ ਸੱਤਵੇਂ ਘਰ ਵਿੱਚ ਚੰਗੀ ਸਥਿਤੀ ਵਿੱਚ ਹੋਣਗੇ। ਅਜਿਹੇ ਵਿੱਚ ਤੁਹਾਡੇ ਘਰ-ਪਰਿਵਾਰ ਵਿੱਚ ਪ੍ਰੇਮ ਅਤੇ ਤਾਲਮੇਲ ਬਣਿਆ ਰਹੇਗਾ। ਪਰ ਜਦੋਂ ਗੁਰੂ ਗ੍ਰਹਿ ਮਈ ਤੋਂ ਬਾਅਦ ਗੋਚਰ ਕਰਕੇ ਤੁਹਾਡੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ, ਉਦੋਂ ਸਥਿਤੀ ਵਿੱਚ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ।
ਦੂਜੇ ਪਾਸੇ ਇਹਨਾਂ ਜਾਤਕਾਂ ਨੂੰ ਪਰਿਵਾਰ ਵਿੱਚ ਕਾਨੂੰਨੀ ਵਿਵਾਦ ਜਾਂ ਫੇਰ ਜਾਇਦਾਦ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵੱਜੋਂ ਤੁਹਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ ਅਤੇ ਨਾਲ ਹੀ ਆਪਣੀ ਬੋਲ-ਬਾਣੀ ਨੂੰ ਵੀ ਆਪਣੇ ਕਾਬੂ ਵਿੱਚ ਰੱਖੋ, ਨਹੀਂ ਤਾਂ ਤੁਸੀਂ ਕਿਸੇ ਨੂੰ ਬੁਰੇ ਸ਼ਬਦ ਵੀ ਬੋਲ ਸਕਦੇ ਹੋ।
‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੱਸ ਰਿਹਾ ਹੈ ਕਿ ਸ਼ਨੀ ਮਹਾਰਾਜ ਤੁਹਾਡੇ ਪੰਜਵੇਂ ਘਰ ਵਿੱਚ ਬੈਠਾ ਹੋਵੇਗਾ ਅਤੇ ਅਜਿਹੇ ਵਿੱਚ ਪਰਿਵਾਰ ਨਾਲ ਜੁੜੇ ਫੈਸਲੇ ਲੈਣ ਵਿੱਚ ਦੇਰ ਤੁਹਾਨੂੰ ਦੇਰ ਹੋ ਸਕਦੀ ਹੈ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪਰਿਵਾਰਕ ਜੀਵਨ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਉਹਨਾਂ ਜਾਤਕਾਂ ਦੇ ਲਈ ਉੱਤਮ ਰਹੇਗਾ, ਜਿਹੜੇ ਵਿਆਹ ਦੇ ਬੰਧਨ ਵਿੱਚ ਬੰਨੇ ਜਾਣਾ ਚਾਹੁੰਦੇ ਹਨ। ਇਸ ਦੌਰਾਨ ਗੁਰੂ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਹੋਵੇਗਾ, ਇਸ ਲਈ ਤੁਸੀਂ ਇਸ ਦਿਸ਼ਾ ਵਿੱਚ ਕਦਮ ਅੱਗੇ ਵਧਾ ਸਕਦੇ ਹੋ। ਪਰ ਜਿਹੜੇ ਜਾਤਕ ਪਹਿਲਾਂ ਤੋਂ ਹੀ ਵਿਆਹੇ ਹੋਏ ਹਨ, ਉਹਨਾਂ ਦਾ ਅਪ੍ਰੈਲ ਤੱਕ ਦਾ ਸ਼ਾਦੀਸ਼ੁਦਾ ਜੀਵਨ ਚੰਗਾ ਰਹੇਗਾ। ਮਈ ਤੋਂ ਬਾਅਦ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਅਪ੍ਰੈਲ ਮਹੀਨੇ ਤੱਕ ਤੁਹਾਡਾ ਪ੍ਰੇਮ ਜੀਵਨ ਚੰਗਾ ਚੱਲੇਗਾ।
ਚੌਥੇ ਘਰ ਦੇ ਸੁਆਮੀ ਦੇ ਰੂਪ ਵਿੱਚ ਸ਼ਨੀ ਮਹਾਰਾਜ ਦੇ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਦੇ ਕਾਰਨ ਇਹ ਸਾਲ ਤੁਹਾਡੇ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਦੇ ਲਈ ਅਨੁਕੂਲ ਕਿਹਾ ਜਾਵੇਗਾ। ਪਰ ਮਈ 2025 ਤੋਂ ਰਾਹੂ ਚੌਥੇ ਘਰ ਵਿੱਚ ਹੋਣਗੇ ਅਤੇ ਅਜਿਹੇ ਵਿੱਚ ਤੁਹਾਨੂੰ ਰਿਸ਼ਤੇ ਵਿੱਚ ਪਰੇਸ਼ਾਨੀਆਂ ਦਾ ਅਨੁਭਵ ਹੋ ਸਕਦਾ ਹੈ।
‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਸ਼ੁਭ ਗ੍ਰਹਿ ਦੇ ਰੂਪ ਵਿੱਚ ਗੁਰੂ ਮਹਾਰਾਜ ਦੀ ਸੱਤਵੇਂ ਘਰ ਵਿੱਚ ਸਥਿਤੀ ਅਪ੍ਰੈਲ 2025 ਤੱਕ ਤੁਹਾਡੇ ਸ਼ਾਦੀਸ਼ੁਦਾ ਜੀਵਨ ਨੂੰ ਖੁਸ਼ੀਆਂ ਅਤੇ ਪ੍ਰੇਮ ਨਾਲ ਭਰਨ ਦਾ ਕੰਮ ਕਰੇਗੀ। ਅਜਿਹੇ ਵਿੱਚ ਤੁਹਾਡਾ ਸਾਥੀ ਦੇ ਨਾਲ ਰਿਸ਼ਤਾ ਮਧੁਰ ਬਣਿਆ ਰਹੇਗਾ। ਪਰ ਮਈ ਤੋਂ ਬਾਅਦ ਤੁਹਾਨੂੰ ਰਿਸ਼ਤੇ ਨੂੰ ਲੈ ਕੇ ਸਾਵਧਾਨੀ ਰੱਖਣੀ ਪਵੇਗੀ, ਕਿਉਂਕਿ ਬ੍ਰਹਸਪਤੀ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰ ਜਾਣਗੇ।
ਬ੍ਰਿਸ਼ਚਕ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਸਿਹਤ ਅਪ੍ਰੈਲ ਮਹੀਨੇ ਤੱਕ ਚੰਗੀ ਰਹੇਗੀ, ਕਿਉਂਕਿ ਇਸ ਸਮੇਂ ਗੁਰੂ ਤੁਹਾਡੇ ਸੱਤਵੇਂ ਘਰ ਵਿੱਚ ਸਥਿਤ ਹੋਣਗੇ। ਇਸ ਤੋਂ ਇਲਾਵਾ ਮਾਰਚ ਤੋਂ ਸ਼ਨੀ ਪੰਜਵੇਂ ਘਰ ਵਿੱਚ ਬੈਠਾ ਹੋਵੇਗਾ, ਜਿਸ ਕਾਰਨ ਤੁਸੀਂ ਤਰੋਤਾਜ਼ਾ ਬਣੇ ਰਹੋਗੇ।
ਛਾਇਆ ਗ੍ਰਹਿ ਰਾਹੂ ਤੁਹਾਡੇ ਚੌਥੇ ਘਰ ਅਤੇ ਕੇਤੂ ਦਸਵੇਂ ਘਰ ਵਿੱਚ ਸਥਿਤ ਹੋਣਗੇ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਡੀ ਸਿਹਤ ਔਸਤ ਰਹਿਣ ਦੀ ਸੰਭਾਵਨਾ ਹੈ। ਪਰ ਤੁਹਾਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਸੱਤਵੇਂ ਘਰ ਵਿੱਚ ਗੁਰੂ ਗ੍ਰਹਿ ਮੌਜੂਦ ਹੋਣਗੇ ਜੋ ਤੁਹਾਡੀ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਦਾ ਕੰਮ ਕਰਨਗੇ। ਨਾਲ ਹੀ ਤੁਸੀਂ ਆਤਮਵਿਸ਼ਵਾਸ ਨਾਲ ਭਰੇ ਰਹੋਗੇ। ਪਰ ਮਈ ਵਿੱਚ ਬ੍ਰਹਸਪਤੀ ਦੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਅਤੇ ਇਹ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !
ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
1. ‘ਬ੍ਰਿਸ਼ਚਕ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, 2025 ਵਿੱਚ ਬ੍ਰਿਸ਼ਚਕ ਰਾਸ਼ੀ ਦੇ ਲਈ ਕਿਹੜਾ ਸਮਾਂ ਕਮਜ਼ੋਰ ਰਹੇਗਾ?
ਸ਼ਨੀ ਦੀ ਵੱਕਰੀ ਸਥਿਤੀ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਔਸਤ ਨਤੀਜੇ ਮਿਲਣਗੇ।
2. ਬ੍ਰਿਸ਼ਚਕ ਰਾਸ਼ੀ ਦੀ ਪਰੇਸ਼ਾਨੀ ਕਦੋਂ ਖਤਮ ਹੋਵੇਗੀ?
ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਢਈਆ 29 ਅਪ੍ਰੈਲ 2022 ਨੂੰ ਸ਼ੁਰੂ ਹੋ ਕੇ 29 ਮਾਰਚ 2025 ਨੂੰ ਖਤਮ ਹੋਵੇਗੀ।
3. ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਆਰਥਿਕ ਜੀਵਨ 2025 ਵਿੱਚ ਕਿਹੋ-ਜਿਹਾ ਰਹੇਗਾ?
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਕੋਲ ਅਪ੍ਰੈਲ 2025 ਤੱਕ ਚੰਗੀ ਮਾਤਰਾ ਵਿੱਚ ਪੈਸਾ ਆਉਂਦਾ ਰਹੇਗਾ।
4. ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਕਿਸ ਦੀ ਪੂਜਾ ਕਰਨਾ ਸ਼ੁਭ ਹੁੰਦਾ ਹੈ?
ਇਸ ਰਾਸ਼ੀ ਦੇ ਜਾਤਕਾਂ ਦੇ ਲਈ ਹਨੂੰਮਾਨ ਜੀ ਦੀ ਪੂਜਾ ਕਰਨਾ ਸਭ ਤੋਂ ਜ਼ਿਆਦਾ ਫਲਦਾਇਕ ਹੁੰਦਾ ਹੈ।