Personalized
Horoscope

ਮੇਖ਼ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਮੇਖ਼ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ 2025 ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਮੇਖ਼ ਸਾਲਾਨਾ ਰਾਸ਼ੀਫਲ 2025

Read in English - Aries Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਮੇਖ਼ ਹੈ, ਜੋ ਕਿ ਅਗਨੀ ਤੱਤ ਦੀ ਰਾਸ਼ੀ ਹੈ। ਇਸ ਦਾ ਅਧਿਪਤੀ ਮੰਗਲ ਗ੍ਰਹਿ ਹੈ। ਇਸ ਲਈ ਮੇਖ਼ ਰਾਸ਼ੀ ਦੇ ਜਾਤਕ ਆਮ ਤੌਰ ‘ਤੇ ਦ੍ਰਿੜ ਨਿਸ਼ਚੇ ਵਾਲੇ ਅਤੇ ਤੇਜ਼ ਸੁਭਾਅ ਦੇ ਹੁੰਦੇ ਹਨ। ਦੱਸ ਦੇਈਏ ਕਿ ਮੰਗਲ ਜਨਵਰੀ ਦੇ ਦੂਜੇ ਭਾਗ ਯਾਨੀ ਕਿ 21 ਜਨਵਰੀ ਤੋਂ ਬੁੱਧ ਦੀ ਰਾਸ਼ੀ ਮਿਥੁਨ ਵਿੱਚ ਵੱਕਰੀ ਹੋ ਜਾਵੇਗਾ। ਬੁੱਧ ਗ੍ਰਹਿ ਨੂੰ ਬੁੱਧੀ ਦਾ ਕਾਰਕ ਮੰਨਿਆ ਗਿਆ ਹੈ ਅਤੇ ਅਜਿਹੇ ਵਿੱਚ ਜਦੋਂ ਮਿਥੁਨ ਰਾਸ਼ੀ ਵਿੱਚ ਮੰਗਲ ਬਿਰਾਜਮਾਨ ਹੋਵੇਗਾ ਤਾਂ ਜਾਤਕਾਂ ਦੀ ਬੁੱਧੀ ਹੋਰ ਤੇਜ਼ ਹੋ ਜਾਵੇਗੀ।

ਬ੍ਰਹਸਪਤੀ ਨੂੰ ਕਿਸਮਤ ਦਾ ਕਾਰਕ ਮੰਨਿਆ ਗਿਆ ਹੈ ਅਤੇ ਇਹ ਸਾਲ 2025 ਦੇ ਪਹਿਲੇ ਭਾਗ ਵਿੱਚ ਬ੍ਰਿਸ਼ਭ ਰਾਸ਼ੀ ਵਿੱਚ ਰਹੇਗਾ ਅਤੇ ਇਸ ਤੋਂ ਬਾਅਦ 15 ਮਈ ਨੂੰ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰ ਜਾਵੇਗਾ।

हिंदी में पढ़ें - मेष वार्षिक राशिफल 2025

ਬ੍ਰਿਸ਼ਭ ਰਾਸ਼ੀ ਵਿੱਚ ਬੈਠ ਕੇ ਗੁਰੂ ਗ੍ਰਹਿ ਮੇਖ਼ ਰਾਸ਼ੀ ਵਾਲ਼ਿਆਂ ਨੂੰ ਸ਼ਾਨਦਾਰ ਨਤੀਜੇ ਦੇਣ ਦਾ ਕੰਮ ਕਰੇਗਾ, ਕਿਓਂਕਿ ਇਹ 15 ਮਈ ਤੱਕ ਤੁਹਾਡੇ ਦੂਜੇ ਘਰ ਵਿੱਚ ਬਿਰਾਜਮਾਨ ਹੋਵੇਗਾ। ਜਦੋਂ ਕਿ ਮਾਰਚ ਤੱਕ ਸ਼ਨੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਅਨੁਕੂਲ ਸਥਿਤੀ ਵਿੱਚ ਹੋਵੇਗਾ ਅਤੇ ਇਸ ਤੋਂ ਬਾਅਦ ਅਪ੍ਰੈਲ ਤੋਂ ਮੇਖ਼ ਰਾਸ਼ੀ ਵਾਲ਼ਿਆਂ ਦੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੋਤਿਸ਼ ਵਿੱਚ ਛਾਇਆ ਗ੍ਰਹਿ ਦੇ ਨਾਮ ਤੋਂ ਪ੍ਰਸਿੱਧ ਰਾਹੂ ਮੀਨ ਰਾਸ਼ੀ ਵਿੱਚ ਅਤੇ ਕੇਤੂ ਕੰਨਿਆ ਰਾਸ਼ੀ ਵਿੱਚ 18 ਮਈ ਤੱਕ ਰਹਿਣਗੇ। ਇਸ ਤੋਂ ਬਾਅਦ ਰਾਹੂ ਕੁੰਭ ਰਾਸ਼ੀ ਵਿੱਚ ਅਤੇ ਕੇਤੂ ਸਿੰਘ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ। ਲਾਭਕਾਰੀ ਗ੍ਰਹਿ ਕਿਹਾ ਜਾਣ ਵਾਲ਼ਾ ਬ੍ਰਹਸਪਤੀ ਤੁਹਾਡੇ ਜੀਵਨ ਨੂੰ ਸਹੀ ਰਸਤੇ ਉੱਤੇ ਲੈ ਕੇ ਜਾਂਦੇ ਹੋਏ ਅਧਿਆਤਮਿਕਤਾ ਦੇ ਰਸਤੇ ਉੱਤੇ ਲੈ ਜਾਵੇਗਾ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਮੇਖ਼ ਸਾਲਾਨਾ ਰਾਸ਼ੀਫਲ 2025’ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਮੇਖ਼ ਸਾਲਾਨਾ ਰਾਸ਼ੀਫਲ ਦੇ ਅਨੁਸਾਰ ਮੇਖ਼ ਰਾਸ਼ੀ ਵਾਲ਼ਿਆਂ ਦਾ ਕਰੀਅਰ ਬਿਨਾਂ ਕਿਸੇ ਸਮੱਸਿਆ ਦੇ ਤਰੱਕੀ ਦੇ ਰਸਤੇ ਉੱਤੇ ਅੱਗੇ ਵਧੇਗਾ, ਕਿਉਂਕਿ ਫਰਵਰੀ ਤੱਕ ਸ਼ਨੀ ਦਸਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੋਵੇਗਾ। ਕੁੰਡਲੀ ਵਿੱਚ ਇਹ ਘਰ ਲਾਭ ਅਤੇ ਇੱਛਾਵਾਂ ਦੀ ਪੂਰਤੀ ਦਾ ਹੁੰਦਾ ਹੈ। ਇਸ ਦੌਰਾਨ ਜਾਤਕ ਆਪਣੇ ਜੀਵਨ ਤੋਂ ਸੰਤੁਸ਼ਟ ਨਜ਼ਰ ਆਓਣਗੇ। ਪਰ ਮਾਰਚ ਤੋਂ ਬਾਅਦ ਜਦੋਂ ਮੇਖ਼ ਰਾਸ਼ੀ ਦੇ ਜਾਤਕਾਂ ਦੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ ਤਾਂ ਉਹਨਾਂ ਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ‘ਮੇਖ਼ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਕਰੀਅਰ ਦੇ ਖੇਤਰ ਵਿੱਚ ਸ਼ਨੀ ਮਾਰਚ ਤੱਕ ਤੁਹਾਨੂੰ ਨੌਕਰੀ ਵਿੱਚ ਸਥਿਰਤਾ ਦੇਣ ਦਾ ਕੰਮ ਕਰੇਗਾ। ਪਰ ਅਪ੍ਰੈਲ ਤੋਂ ਬਾਅਦ ਤੁਹਾਡੇ ਉੱਤੇ ਨੌਕਰੀ ਦਾ ਦਬਾਅ ਹੱਦ ਤੋਂ ਜ਼ਿਆਦਾ ਹੋ ਸਕਦਾ ਹੈ, ਜਿਸ ਨੂੰ ਸੰਭਾਲਣਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ।

ਇਸ ਤੋਂ ਇਲਾਵਾ 15 ਮਈ ਤੱਕ ਸ਼ੁਭ ਗ੍ਰਹਿ ਬ੍ਰਹਸਪਤੀ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਇਹ ਸਮਾਂ ਪੈਸਾ ਕਮਾਓਣ ਦੀ ਦ੍ਰਿਸ਼ਟੀ ਤੋਂ ਚੰਗਾ ਰਹੇਗਾ। 13 ਜੁਲਾਈ ਤੋਂ 11 ਨਵੰਬਰ ਤੱਕ ਦੀ ਅਵਧੀ ਵਿੱਚ ਸ਼ਨੀ ਵੱਕਰੀ ਰਹੇਗਾ ਅਤੇ ਇਸ ਦੇ ਨਤੀਜੇ ਵਜੋਂ ਇਹਨਾਂ ਜਾਤਕਾਂ ਨੂੰ ਆਪਣੇ ਕੰਮ ਉੱਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸੁਸਤ ਹੋ ਸਕਦੇ ਹਨ। ਸ਼ਨੀ ਦੀ ਵੱਕਰੀ ਚਾਲ ਦੇ ਦੌਰਾਨ ਇਹ ਉਲਝਣ ਦੀ ਸਥਿਤੀ ਵਿੱਚ ਨਜ਼ਰ ਆ ਸਕਦੇ ਹਨ, ਜਿਸ ਕਾਰਨ ਇਹਨਾਂ ਨੂੰ ਹੌਲ਼ੀ ਗਤੀ ਨਾਲ ਨਤੀਜੇ ਮਿਲਣਗੇ।

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਸਾਲਾਨਾ ਰਸ਼ੀਫਲ ਭਵਿੱਖਬਾਣੀ ਕਰ ਰਿਹਾ ਹੈ ਕਿ ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਨਵੇਂ ਸਾਲ ਦੇ ਪਹਿਲੇ ਭਾਗ ਵਿੱਚ ਤਾਂ ਪੈਸੇ ਦਾ ਪ੍ਰਵਾਹ ਆਸਾਨ ਰਹੇਗਾ, ਕਿਉਂਕਿ 15 ਮਈ ਤੱਕ ਬ੍ਰਹਸਪਤੀ ਤੁਹਾਡੀ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ। ਪਰ ਇਸ ਤੋਂ ਬਾਅਦ ਜਦੋਂ ਬ੍ਰਹਸਪਤੀ ਤੁਹਾਡੇ ਤੀਜੇ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ, ਉਸ ਸਮੇਂ ਤੁਹਾਡੇ ਖਰਚਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਵਿੱਚ ਇਹਨਾਂ ਖਰਚਿਆਂ ਨੂੰ ਪੂਰਾ ਕਰਨਾ ਤੁਹਾਨੂੰ ਮੁਸ਼ਕਿਲ ਲੱਗ ਸਕਦਾ ਹੈ, ਜਿਸ ਕਾਰਨ ਤੁਸੀਂ ਬੱਚਤ ਕਰਨ ਵਿੱਚ ਅਸਫਲ ਹੋ ਸਕਦੇ ਹੋ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ‘ਮੇਖ਼ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਸ਼ਨੀ ਦੀ ਸਾੜ੍ਹਸਤੀ ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਮੁਸ਼ਕਿਲਾਂ ਪੈਦਾ ਕਰਨ ਦਾ ਕੰਮ ਕਰ ਸਕਦੀ ਹੈ। ਇਸ ਦੌਰਾਨ ਤੁਹਾਡੇ ਖਰਚੇ ਬਹੁਤ ਜ਼ਿਆਦਾ ਵੱਧ ਸਕਦੇ ਹਨ, ਜਿਨਾਂ ਨੂੰ ਤੁਸੀਂ ਸੰਭਾਲ ਨਹੀਂ ਸਕੋਗੇ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਨਵੇਂ ਸਾਲ ਦਾ ਪਹਿਲਾ ਭਾਗ ਮੇਖ਼ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਸ਼ਾਨਦਾਰ ਰਹੇਗਾ, ਕਿਉਂਕਿ ਸ਼ਨੀ ਅਪ੍ਰੈਲ ਤੱਕ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੇ ਵਿੱਚ ਸ਼ਨੀ ਗ੍ਰਹਿ ਦੀ ਇਹ ਮੌਜੂਦਗੀ ਵਿੱਦਿਆ ਦੇ ਖੇਤਰ ਵਿੱਚ ਤੁਹਾਡੇ ਮਾਣ-ਸਨਮਾਨ ਨੂੰ ਵਧਾਉਣ ਦਾ ਕੰਮ ਕਰੇਗੀ।

ਮੇਖ਼ ਰਾਸ਼ੀ ਦੇ ਜਾਤਕ ਨਵੇਂ ਸਾਲ ਵਿੱਚ ਆਪਣੀ ਪੜ੍ਹਾਈ ਬਹੁਤ ਇਮਾਨਦਾਰੀ ਅਤੇ ਲਗਨ ਨਾਲ ਕਰਦੇ ਦਿਖਣਗੇ। ਪਰ ਅਪ੍ਰੈਲ ਤੋਂ ਬਾਅਦ ਜਦੋਂ ਸ਼ਨੀ ਦੀ ਸਾੜ੍ਹਸਤੀ ਦਾ ਪ੍ਰਭਾਵ ਹੋਣਾ ਸ਼ੁਰੂ ਹੋ ਜਾਵੇਗਾ, ਤਾਂ ਇਹ ਤੁਹਾਡੀ ਪੜ੍ਹਾਈ ਵਿੱਚ ਸਮੱਸਿਆਵਾਂ ਪੈਦਾ ਕਰਨ ਦਾ ਕੰਮ ਕਰ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਪੜ੍ਹਾਈ ਦੇ ਸਬੰਧ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਗੁਰੂ ਗ੍ਰਹਿ ਦੀ ਸਥਿਤੀ ਅਪ੍ਰੈਲ ਤੱਕ ਪੜ੍ਹਾਈ ਦੇ ਲਈ ਅਨੁਕੂਲ ਕਹੀ ਜਾਵੇਗੀ। ਮੇਖ਼ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਜਿਹੜੇ ਵਿਦਿਆਰਥੀ ਉੱਚ-ਵਿਦਿਆ ਹਾਸਿਲ ਕਰਨਾ ਚਾਹੁੰਦੇ ਹਨ, ਉਹ ਅਪ੍ਰੈਲ ਤੋਂ ਪਹਿਲਾਂ ਇਸ ਦਿਸ਼ਾ ਵਿੱਚ ਕਦਮ ਵਧਾ ਸਕਦੇ ਹਨ, ਕਿਉਂਕਿ ਮਾਰਚ ਮਹੀਨੇ ਤੱਕ ਸ਼ਨੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਰਹੇਗਾ।

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਮੇਖ਼ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਜੀਵਨ ਅਪ੍ਰੈਲ ਤੱਕ ਉੱਤਮ ਰਹੇਗਾ, ਕਿਉਂਕਿ ਇਸ ਅਵਧੀ ਵਿੱਚ ਸ਼ਨੀ ਗ੍ਰਹਿ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਬੈਠਾ ਹੋਵੇਗਾ, ਜੋ ਕਿ ਤੁਹਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਵੇਗਾ। ਇਸ ਦੌਰਾਨ ਬ੍ਰਹਸਪਤੀ ਵੀ ਅਨੁਕੂਲ ਸਥਿਤੀ ਵਿੱਚ ਹੋਵੇਗਾ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ‘ਮੇਖ਼ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਮਾਰਚ ਤੋਂ ਤੁਹਾਡੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ। ਇਸ ਦੇ ਨਤੀਜੇ ਵੱਜੋਂ ਇਹਨਾਂ ਜਾਤਕਾਂ ਨੂੰ ਪਰਿਵਾਰਕ ਜੀਵਨ ਵਿੱਚ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਪਰਿਵਾਰ ਦਾ ਵਾਤਾਵਰਣ ਤਣਾਅਪੂਰਣ ਹੋ ਸਕਦਾ ਹੈ।

ਇਸ ਸਾਲ ਤੁਹਾਡੇ ਪਰਿਵਾਰਕ ਜੀਵਨ ਵਿੱਚ ਆਪਸੀ ਸਮਝ ਦੀ ਕਮੀ ਮੈਂਬਰਾਂ ਦੇ ਵਿਚਕਾਰ ਵਿਵਾਦ ਜਾਂ ਮੱਤਭੇਦ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਰਿਸ਼ਤੇ ਖਰਾਬ ਹੋ ਸਕਦੇ ਹਨ। ਅਜਿਹੇ ਵਿੱਚ ਪਰਿਵਾਰ ਦਾ ਮਾਹੌਲ ਤਣਾਅ ਅਤੇ ਗਲਤਫਹਿਮੀਆਂ ਨਾਲ ਭਰ ਸਕਦਾ ਹੈ। ਸੰਭਵ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਤਾਲਮੇਲ ਨਹੀਂ ਦੇ ਬਰਾਬਰ ਹੋਵੇ ਅਤੇ ਇਹ ਗੱਲ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ।

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਮੇਖ਼ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਨਵੇਂ ਸਾਲ ਵਿੱਚ ਮੇਖ਼ ਰਾਸ਼ੀ ਦੇ ਜਾਤਕਾਂ ਦਾ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਜ਼ਿਆਦਾ ਚੰਗਾ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਅਪ੍ਰੈਲ ਤੋਂ ਤੁਹਾਡੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ। ਮਈ ਤੋਂ ਬਾਅਦ ਬ੍ਰਹਸਪਤੀ ਦੀ ਸਥਿਤੀ ਵੀ ਤੁਹਾਡੇ ਲਈ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਪਰ ਮਾਰਚ ਤੱਕ ਦਾ ਸਮਾਂ ਤੁਹਾਡੇ ਲਈ ਪਿਆਰ ਭਰਿਆ ਰਹੇਗਾ। ਸ਼ਾਦੀਸ਼ੁਦਾ ਜੀਵਨ ਤੋਂ ਪ੍ਰੇਮ ਅਤੇ ਖਿੱਚ ਗਾਇਬ ਰਹਿ ਸਕਦੀ ਹੈ ਅਤੇ ਅਜਿਹੇ ਵਿੱਚ ਰਿਸ਼ਤੇ ਵਿੱਚ ਪਿਆਰ ਬਣਾ ਕੇ ਰੱਖਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ।

ਹਾਲਾਂਕਿ ਇਸ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਦੇ ਬੰਧਨ ਵਿੱਚ ਬੰਨੇ ਜਾਣਾ ਚਾਹੁੰਦੇ ਹਨ, ਉਹ ਮਈ ਤੋਂ ਬਾਅਦ ਅਜਿਹਾ ਕਰਨ ਤੋਂ ਬਚਣ, ਨਹੀਂ ਤਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਬਣੀ ਰਹਿ ਸਕਦੀ ਹੈ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ ਕਰੋ !

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਮੇਖ਼ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਮੇਖ਼ ਰਾਸ਼ੀ ਵਾਲਿਆਂ ਦੀ ਸਿਹਤ ਅਪ੍ਰੈਲ ਤੋਂ ਬਾਅਦ ਨਾਜ਼ੁਕ ਰਹਿ ਸਕਦੀ ਹੈ, ਕਿਉਂਕਿ ਤੁਹਾਡੀ ਸ਼ਨੀ ਦੀ ਸਾੜ੍ਹਸਤੀ ਸ਼ੁਰੂ ਹੋ ਜਾਵੇਗੀ। ਅਜਿਹੇ ਵਿੱਚ ਇਹ ਤੁਹਾਡੇ ਲਈ ਸਿਹਤ ਸਬੰਧੀ ਸਮੱਸਿਆਵਾਂ ਲੈ ਕੇ ਆ ਸਕਦਾ ਹੈ। ‘ਮੇਖ਼ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਤੁਹਾਨੂੰ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਪ੍ਰੈਲ ਤੋਂ ਬਾਅਦ ਬਿਹਤਰ ਨਤੀਜਿਆਂ ਦੇ ਲਈ ਤੁਹਾਨੂੰ ਰੱਬ ਵੱਲ ਮਨ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਮੇਖ਼ ਸਾਲਾਨਾ ਰਾਸ਼ੀਫਲ: ਪ੍ਰਭਾਵੀ ਉਪਾਅ

  • ਹਰ ਰੋਜ਼ ਦੁਰਗਾ ਚਾਲੀਸਾ ਦਾ ਪਾਠ ਕਰੋ। ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ, ਤਾਂ ਸ਼ੁਭ ਨਤੀਜਿਆਂ ਦੇ ਲਈ ਮੰਗਲਵਾਰ ਦੇ ਦਿਨ ਦੁਰਗਾ ਚਾਲੀਸਾ ਦਾ ਪਾਠ ਕਰੋ।
  • ਮੰਗਲਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
  • ਹਰ ਰੋਜ਼ "ॐ ਭੈਰਵਾਯ ਨਮਹ:" ਦਾ 21 ਵਾਰ ਜਾਪ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। MyKundali ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

1. ਕੀ ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲ 2025 ਚੰਗਾ ਰਹੇਗਾ?

ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ ਸਾਲ 2025 ਅਨੁਕੂਲ ਰਹੇਗਾ। ਇਸ ਸਾਲ ਤੁਹਾਡੇ ਜੀਵਨ ਵਿੱਚ ਮਹੱਤਵਪੂਰਣ ਪਰਿਵਰਤਨ ਆਓਣਗੇ।

2. ਮੇਖ਼ ਰਾਸ਼ੀ ਵਾਲ਼ਿਆਂ ਦੀ ਪਰੇਸ਼ਾਨੀ ਦਾ ਅੰਤ ਕਦੋਂ ਹੋਵੇਗਾ?

ਮੇਖ਼ ਰਾਸ਼ੀ ਵਾਲ਼ਿਆਂ ਦੀ ਸਾੜ੍ਹਸਤੀ 2025 ਵਿੱਚ ਸ਼ੁਰੂ ਹੋ ਕੇ ਸਾਲ 2032 ਵਿੱਚ ਖਤਮ ਹੋਵੇਗੀ।

3. ਮੇਖ਼ ਰਾਸ਼ੀ ਵਾਲ਼ਿਆਂ ਦਾ ਸੁਭਾਅ ਕਿਹੋ-ਜਿਹਾ ਹੁੰਦਾ ਹੈ?

ਮੇਖ਼ ਰਾਸ਼ੀ ਦਾ ਸੁਆਮੀ ਮੰਗਲ ਹੋਣ ਦੇ ਕਾਰਨ ਇਸ ਰਾਸ਼ੀ ਦੇ ਜਾਤਕ ਸਾਹਸੀ, ਬਹਾਦਰ ਅਤੇ ਊਰਜਾ ਨਾਲ ਭਰੇ ਹੋਏ ਹੁੰਦੇ ਹਨ।

4. ਮੇਖ਼ ਰਾਸ਼ੀ ਵਾਲ਼ਿਆਂ ਨੂੰ ਕਿਹੜੇ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ?

ਜੋਤਿਸ਼ ਦੇ ਅਨੁਸਾਰ ਮੇਖ਼ ਰਾਸ਼ੀ ਵਾਲ਼ਿਆਂ ਨੂੰ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ।