Personalized
Horoscope

ਧਨੂੰ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ‘ਧਨੂੰ ਸਾਲਾਨਾ ਰਾਸ਼ੀਫਲ 2025’ ਖਾਸ ਤੌਰ ‘ਤੇ ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਧਨੂੰ ਸਾਲਾਨਾ ਰਾਸ਼ੀਫਲ 2025

Read in English - Sagittarius Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਧਨੂੰ ਰਾਸ਼ੀ ਨੂੰ ਨੌਵਾਂ ਸਥਾਨ ਪ੍ਰਾਪਤ ਹੈ ਅਤੇ ਪ੍ਰਕਿਰਤਿਕ ਸੁਭਾਅ ਤੋਂ ਇਹ ਅਗਨੀ ਤੱਤ ਦੀ ਰਾਸ਼ੀ ਹੈ।ਇਸ ਰਾਸ਼ੀ ਦੇ ਸੁਆਮੀ ਵਿਸਥਾਰ ਦੇ ਕਾਰਕ ਗ੍ਰਹਿ ਬ੍ਰਹਸਪਤੀ ਹਨ ਅਤੇ ਇਹ ਅਧਿਆਤਮਿਕਤਾ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਅਜਿਹੇ ਵਿੱਚ ਸਾਲ 2025 ਕਰੀਅਰ, ਪ੍ਰੇਮ ਅਤੇ ਆਰਥਿਕ ਜੀਵਨ ਆਦਿ ਵਿੱਚ ਔਸਤ ਨਤੀਜੇ ਲੈ ਕੇ ਆ ਸਕਦਾ ਹੈ, ਕਿਉਂਕਿ ਅਪ੍ਰੈਲ 2025 ਤੱਕ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਣਗੇ। ਹਾਲਾਂਕਿ ਮਈ ਤੋਂ ਬਾਅਦ ਇਹ ਗੋਚਰ ਕਰਕੇ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨਗੇ ਅਤੇ ਇਹਨਾਂ ਦੀ ਇਹ ਸਥਿਤੀ ਤੁਹਾਡੇ ਲਈ ਸ਼ੁਭ ਰਹੇਗੀ।

ਫਰਵਰੀ ਦੇ ਅੰਤ ਤੱਕ ਸ਼ਨੀ ਦੇਵ ਤੁਹਾਡੇ ਤੀਜੇ ਘਰ ਵਿੱਚ ਸਥਿਤ ਹੋਵੇਗਾ, ਜੋ ਕਿ ਤੁਹਾਡੇ ਲਈ ਸਫਲਤਾ ਲੈ ਕੇ ਆਵੇਗਾ। ਮਾਰਚ ਦੇ ਅੰਤ ਵਿੱਚ ਹੋਣ ਵਾਲਾ ਸ਼ਨੀ ਗ੍ਰਹਿ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ ਅਤੇ ਇਸ ਦੀ ਇਹ ਸਥਿਤੀ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਛਾਇਆ ਗ੍ਰਹਿ ਰਾਹੂ ਦੀ ਚੌਥੇ ਘਰ ਵਿੱਚ ਅਤੇ ਕੇਤੂ ਦੀ ਦਸਵੇਂ ਘਰ ਵਿੱਚ ਮੌਜੂਦਗੀ ਨੂੰ ਤੁਹਾਡੇ ਲਈ ਅਨੁਕੂਲ ਨਹੀਂ ਕਿਹਾ ਜਾ ਸਕਦਾ।

ਧਨੂੰ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਚੌਥੇ ਘਰ ਵਿੱਚ ਬੈਠਾ ਸ਼ਨੀ ਗ੍ਰਹਿ ਅਤੇ ਮਈ ਤੋਂ ਬਾਅਦ ਸੱਤਵੇਂ ਘਰ ਵਿੱਚ ਗੁਰੂ, 18 ਮਈ ਤੋਂ ਰਾਹੂ ਤੀਜੇ ਅਤੇ ਕੇਤੂ ਨੌਵੇਂ ਘਰ ਵਿੱਚ ਬੈਠ ਕੇ ਤੁਹਾਨੂੰ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਨਤੀਜੇ ਦੇਣ ਦਾ ਕੰਮ ਕਰ ਸਕਦਾ ਹੈ। ਸਾਲ ਦੇ ਦੂਜੇ ਭਾਗ ਵਿੱਚ ਯਾਨੀ ਕਿ ਮਈ ਤੋਂ ਬਾਅਦ ਦਾ ਸਮਾਂ ਤੁਹਾਡੇ ਲਈ ਸੁੱਖਾਂ ਭਰਿਆ ਰਹੇਗਾ, ਕਿਉਂਕਿ ਤੁਹਾਡੀ ਰਾਸ਼ੀ ਦਾ ਸੁਆਮੀ ਗ੍ਰਹਿ ਸੱਤਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ।

ਇਹ ਰਾਸ਼ੀਫਲ ਸਧਾਰਣ ਭਵਿੱਖਬਾਣੀ ਹੈ, ਪਰ ਕੁੰਡਲੀ ਦੇ ਆਧਾਰ ਉੱਤੇ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਮਿਲਣ ਵਾਲ਼ੇ ਨਤੀਜਿਆਂ ਵਿਚ ਭਿੰਨਤਾ ਦੇਖਣ ਨੂੰ ਮਿਲ ਸਕਦੀ ਹੈ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਲ 2025 ਵਿੱਚ ਧਨੂੰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਧਨੂੰ ਸਾਲਾਨਾ ਰਾਸ਼ੀਫਲ ਭਵਿੱਖਬਾਣੀ ਕਰਦਾ ਹੈ ਕਿ ਸਾਲ 2025 ਵਿੱਚ ਫਰਵਰੀ ਮਹੀਨੇ ਤੱਕ ਦਾ ਸਮਾਂ ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਕਰੀਅਰ ਦੇ ਖੇਤਰ ਵਿੱਚ ਖੂਬ ਸਫਲਤਾ ਲੈ ਕੇ ਆਵੇਗਾ, ਕਿਉਂਕਿ ਸ਼ਨੀ ਗ੍ਰਹਿ ਤੁਹਾਡੇ ਤੀਜੇ ਘਰ ਵਿੱਚ ਸਥਿਤ ਹੋਵੇਗਾ। ਹਾਲਾਂਕਿ ਮਾਰਚ 2025 ਦੇ ਅੰਤ ਵਿੱਚ ਹੋਣ ਵਾਲਾ ਸ਼ਨੀ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ ਅਤੇ ਇਹਨਾਂ ਦੀ ਇਹ ਸਥਿਤੀ ਢਈਆ ਦਾ ਨਿਰਮਾਣ ਕਰੇਗੀ। ਅਜਿਹੇ ਵਿੱਚ ਤੁਹਾਨੂੰ ਕਰੀਅਰ ਵਿੱਚ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਲਈ ਤੁਹਾਨੂੰ ਪਹਿਚਾਣ ਨਾ ਮਿਲੇ, ਜੋ ਕਿ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਅਪ੍ਰੈਲ ਤੱਕ ਦਾ ਸਮਾਂ ਕਰੀਅਰ ਦੇ ਸਬੰਧ ਵਿੱਚ ਚੁਣੌਤੀਪੂਰਣ ਹੋ ਸਕਦਾ ਹੈ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਮੌਜੂਦ ਹੋਣਗੇ। ਇਸ ਦੇ ਨਤੀਜੇ ਵਜੋਂ ਤੁਹਾਨੂੰ ਨੌਕਰੀ ਵਿੱਚ ਪਰਿਵਰਤਨ ਜਾਂ ਤਬਾਦਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਉਲਟ ਰਾਹੂ ਅਤੇ ਕੇਤੂ ਦੀ ਤੁਹਾਡੇ ਤੀਜੇ ਅਤੇ ਨੌਵੇਂ ਘਰ ਵਿੱਚ ਮੌਜੂਦਗੀ ਕਰੀਅਰ ਵਿੱਚ ਤੁਹਾਨੂੰ ਚੰਗੀ ਸਫਲਤਾ ਦਿਲਵਾਓਣ ਦਾ ਕੰਮ ਕਰੇਗੀ। ਨਾਲ ਹੀ ਤੁਹਾਨੂੰ ਕਈ ਬਿਹਤਰੀਨ ਮੌਕੇ ਵੀ ਪ੍ਰਾਪਤ ਹੋਣਗੇ। ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਫਰਵਰੀ ਤੱਕ ਦੀ ਅਵਧੀ ਤੁਹਾਡੇ ਲਈ ਸ਼ਾਨਦਾਰ ਰਹੇਗੀ। ਜਿੱਥੇ ਮਾਰਚ ਤੋਂ ਬਾਅਦ ਤੁਹਾਨੂੰ ਕਾਰੋਬਾਰ ਨੂੰ ਲੈ ਕੇ ਨਵੀਆਂ ਯੋਜਨਾਵਾਂ ਬਣਾਓਣੀਆਂ ਪੈਣਗੀਆਂ, ਉੱਥੇ ਹੀ ਮਈ ਤੋਂ ਬਾਅਦ ਬ੍ਰਹਸਪਤੀ ਦੇਵ ਤੁਹਾਨੂੰ ਸਕਾਰਾਤਮਕ ਨਤੀਜੇ ਦੇਣਾ ਸ਼ੁਰੂ ਕਰ ਦੇਣਗੇ।

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਧਨੂੰ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਧਨੂੰ ਰਾਸ਼ੀ ਵਾਲਿਆਂ ਦਾ ਆਰਥਿਕ ਜੀਵਨ ਜ਼ਿਆਦਾ ਚੰਗਾ ਨਾ ਰਹਿਣ ਦਾ ਅਨੁਮਾਨ ਹੈ, ਕਿਉਂਕਿ ਗੁਰੂ ਦੇਵ ਤੁਹਾਡੇ ਛੇਵੇਂ ਘਰ ਵਿੱਚ ਬੈਠੇ ਹੋਣਗੇ। ਅਜਿਹੇ ਵਿੱਚ ਤੁਹਾਡੇ ਖਰਚੇ ਵਧ ਸਕਦੇ ਹਨ ਅਤੇ ਨਾਲ ਹੀ ਤੁਸੀਂ ਕਰਜ਼ੇ ਹੇਠਾਂ ਵੀ ਦੱਬੇ ਜਾ ਸਕਦੇ ਹੋ।

ਦੂਜੇ ਪਾਸੇ ਮਾਰਚ 2025 ਦੇ ਅੰਤ ਵਿੱਚ ਸ਼ਨੀ ਦੇਵ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਜਾਣਗੇ। ਇਸ ਦੇ ਨਤੀਜੇ ਵੱਜੋਂ ਤੁਹਾਡੇ ਖਰਚੇ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਰਾਹੂ ਅਤੇ ਕੇਤੂ ਤੁਹਾਡੀ ਆਰਥਿਕ ਸਥਿਤੀ ਨੂੰ ਸਹਾਰਾ ਦੇਣ ਦਾ ਕੰਮ ਕਰਨਗੇ।

ਅਪ੍ਰੈਲ ਤੱਕ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਖਰਚਿਆਂ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ, ਨਹੀਂ ਤਾਂ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆ ਸਕਦੀ ਹੈ, ਜੋ ਕਿ ਤੁਹਾਨੂੰ ਕਰਜ਼ਾ ਲੈਣ ਲਈ ਮਜਬੂਰ ਕਰ ਸਕਦੀ ਹੈ। ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਅਵਧੀ ਦੇ ਦੌਰਾਨ ਤੁਹਾਨੂੰ ਪੈਸੇ ਨਾਲ ਜੁੜੀਆਂ ਯੋਜਨਾਵਾਂ ਬਣਾਓਣ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਮਈ ਤੋਂ ਗੁਰੂ ਮਹਾਰਾਜ ਤੁਹਾਡੇ ਸੱਤਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਧਨ ਦਾ ਪ੍ਰਭਾਵ ਚੰਗਾ ਰਹੇਗਾ ਅਤੇ ਅਜਿਹੇ ਵਿੱਚ ਤੁਸੀਂ ਬੱਚਤ ਵੀ ਕਰ ਸਕੋਗੇ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਧਨੂੰ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਬ੍ਰਹਸਪਤੀ ਦੇਵ ਤੁਹਾਡੇ ਛੇਵੇਂ ਘਰ ਵਿੱਚ ਬੈਠੇ ਹੋਣ ਦੇ ਕਾਰਨ ਧਨੂੰ ਰਾਸ਼ੀ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਅਪ੍ਰੈਲ ਮਹੀਨੇ ਤੱਕ ਦੇ ਸਮੇਂ ਨੂੰ ਅਨੁਕੂਲ ਨਹੀਂ ਕਿਹਾ ਜਾ ਸਕਦਾ। ਮਾਰਚ ਤੋਂ ਸ਼ਨੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਵੇਗਾ ਅਤੇ ਇਸ ਦੀ ਇਹ ਸਥਿਤੀ ਪੜ੍ਹਾਈ ਦੇ ਲਈ ਚੰਗੀ ਨਾ ਰਹਿਣ ਦੀ ਸੰਭਾਵਨਾ ਹੈ। ਇਸ ਅਵਧੀ ਦੇ ਦੌਰਾਨ ਤਣਾਅ ਦੇ ਕਾਰਨ ਤੁਹਾਡਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ। ਪਰ ਮਈ ਤੋਂ ਬਾਅਦ ਦਾ ਸਮਾਂ ਪੜ੍ਹਾਈ ਵਿੱਚ ਸ਼ਾਨਦਾਨ ਪ੍ਰਦਰਸ਼ਨ ਕਰਨ ਦੀਆਂ ਤੁਹਾਡੀਆਂ ਉਮੀਦਾਂ ਨੂੰ ਜੀਵਿਤ ਰੱਖੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ।

ਮਈ ਤੋਂ ਬਾਅਦ ਦੀ ਅਵਧੀ ਉੱਚ ਵਿੱਦਿਆ ਦੀ ਦ੍ਰਿਸ਼ਟੀ ਤੋਂ ਫਲਦਾਇਕ ਰਹੇਗੀ, ਕਿਉਂਕਿ ਗੁਰੂ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰ ਜਾਵੇਗਾ। ਇਸ ਦੇ ਨਤੀਜੇ ਵੱਜੋਂ ਜੇਕਰ ਤੁਸੀਂ ਉੱਚ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਸਮੇਂ ਤੁਸੀਂ ਅਜਿਹਾ ਕਰ ਸਕਦੇ ਹੋ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਸਾਲ ਰਾਹੂ ਅਤੇ ਕੇਤੂ ਦੋਵੇਂ ਗ੍ਰਹਿ ਤੁਹਾਡਾ ਸਹਿਯੋਗ ਕਰਨਗੇ। ਪਰ ਮਈ ਤੋਂ ਪਹਿਲਾਂ ਦੀ ਅਵਧੀ ਯਾਨੀ ਕਿ ਅਪ੍ਰੈਲ ਤੱਕ ਤੁਹਾਨੂੰ ਮਨ ਲਗਾ ਕੇ ਪੜ੍ਹਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦੌਰਾਨ ਬ੍ਰਹਸਪਤੀ ਮਹਾਰਾਜ ਤੁਹਾਡੇ ਛੇਵੇਂ ਘਰ ਵਿੱਚ ਅਤੇ ਸ਼ਨੀ ਗ੍ਰਹਿ ਚੌਥੇ ਘਰ ਵਿੱਚ ਬਿਰਾਜਮਾਨ ਹੋਣਗੇ। ਇਸ ਕਾਰਨ ਤੁਹਾਡੀ ਇਕਾਗਰਤਾ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਡਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਧਨੂੰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਪਰਿਵਾਰਕ ਜੀਵਨ ਵਿੱਚ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ। ਸ਼ਨੀ ਦੀ ਤੁਹਾਡੇ ਚੌਥੇ ਘਰ ਵਿੱਚ ਅਤੇ ਗੁਰੂ ਗ੍ਰਹਿ ਦੀ ਛੇਵੇਂ ਘਰ ਵਿੱਚ ਮੌਜੂਦਗੀ ਦੇ ਕਾਰਨ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਉਤਾਰ-ਚੜ੍ਹਾਅ ਨਾਲ ਜੂਝਣਾ ਪੈ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਪਰਿਵਾਰ ਦੇ ਨਾਲ ਤਾਲਮੇਲ ਬਣਾਓਣਾ ਪਵੇਗਾ। ਇਸੇ ਤਰਾਂ ਰਾਹੂ ਅਤੇ ਕੇਤੂ ਤੁਹਾਡੇ ਤੀਜੇ ਘਰ ਅਤੇ ਨੌਵੇਂ ਘਰ ਵਿੱਚ ਬੈਠ ਕੇ ਘਰ-ਪਰਿਵਾਰ ਵਿੱਚ ਤਾਲਮੇਲ ਬਣਾ ਕੇ ਰੱਖਣਗੇ। ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਜੇਕਰ ਤੁਸੀਂ ਪਰਿਵਾਰਕ ਜੀਵਨ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਮਈ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਗੁਰੂ ਦੇਵ ਤੁਹਾਡੇ ਸੱਤਵੇਂ ਘਰ ਵਿੱਚ ਬੈਠੇ ਹੋਣਗੇ। ਅਜਿਹੇ ਵਿੱਚ ਇਸ ਸਥਿਤੀ ਨੂੰ ਤੁਹਾਡੇ ਲਈ ਫਲਦਾਇਕ ਕਿਹਾ ਜਾਵੇਗਾ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਧਨੂੰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਧਨੂੰ ਰਾਸ਼ੀ ਵਾਲਿਆਂ ਦਾ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਅਪ੍ਰੈਲ ਮਹੀਨੇ ਤੱਕ ਔਸਤ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਹੋਣਗੇ। ਨਾਲ ਹੀ ਮਾਰਚ ਦੇ ਮਹੀਨੇ ਤੋਂ ਸ਼ਨੀ ਤੁਹਾਡੇ ਚੌਥੇ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਅਜਿਹੇ ਵਿੱਚ ਤੁਹਾਨੂੰ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਭਾਵਨਾਤਮਕ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਨੂੰ ਰਾਸ਼ੀ ਦੇ ਜਾਤਕਾਂ ਨੂੰ ਸ਼ੁੱਕਰ ਗ੍ਰਹਿ 29 ਜੂਨ ਤੋਂ ਲੈ ਕੇ 26 ਜੁਲਾਈ ਤੱਕ ਅਤੇ 2 ਨਵੰਬਰ ਤੋਂ 26 ਨਵੰਬਰ ਤੱਕ ਦੀ ਅਵਧੀ ਵਿੱਚ ਉੱਤਮ ਨਤੀਜੇ ਦੇਵੇਗਾ ਅਤੇ ਇਸ ਦੇ ਨਤੀਜੇ ਵੱਜੋਂ ਇਸ ਸਮੇਂ ਨੂੰ ਪ੍ਰੇਮ ਅਤੇ ਵਿਆਹ ਦੇ ਲਈ ਉੱਤਮ ਕਿਹਾ ਜਾਵੇਗਾ।

ਅਪ੍ਰੈਲ ਤੱਕ ਗੁਰੂ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ, ਜੋ ਕਿ ਤੁਹਾਨੂੰ ਪ੍ਰੇਮ ਜੀਵਨ ਵਿੱਚ ਸਮੱਸਿਆਵਾਂ ਦੇ ਸਕਦਾ ਹੈ। ਸ਼ਨੀ ਦੇ ਚੌਥੇ ਘਰ ਵਿੱਚ ਸਥਿਤ ਹੋਣ ਦੇ ਕਾਰਨ ਤੁਹਾਡੇ ਮਨ ਵਿੱਚ ਰਿਸ਼ਤੇ ਦੇ ਪ੍ਰਤੀ ਉਦਾਸੀਨਤਾ ਪੈਦਾ ਹੋ ਸਕਦੀ ਹੈ। ਮਈ ਵਿੱਚ ਹੋਣ ਵਾਲ਼ਾ ਬ੍ਰਹਸਪਤੀ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ ਅਤੇ ਇਸ ਦੇ ਨਤੀਜੇ ਵੱਜੋਂ ਜਾਤਕ ਨਵੇਂ ਰਿਸ਼ਤੇ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਨਾਲ ਹੀ ਵਿਆਹ ਦੀ ਸੰਭਾਵਨਾ ਮਜ਼ਬੂਤ ਬਣੇਗੀ। ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਘਰ ਵਿੱਚ ਬੈਠ ਕੇ ਗੁਰੂ ਗ੍ਰਹਿ ਤੁਹਾਡੇ ਪ੍ਰੇਮ ਜੀਵਨ ਅਤੇ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਦੀਆਂ ਉਮੀਦਾਂ ਨੂੰ ਜੀਵਿਤ ਰੱਖਣ ਦਾ ਕੰਮ ਕਰਣਗੇ। ਜਿਹੜੇ ਜਾਤਕ ਅਪ੍ਰੈਲ ਤੋਂ ਪਹਿਲਾਂ ਵਿਆਹ ਕਰਨ ਦਾ ਮਨ ਬਣਾ ਰਹੇ ਹਨ, ਉਹਨਾਂ ਦੇ ਰਿਸ਼ਤੇ ਤੋਂ ਪ੍ਰੇਮ ਅਤੇ ਖਿੱਚ ਗਾਇਬ ਹੋ ਸਕਦੀ ਹੈ।

ਧਨੂੰ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਧਨੂੰ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਜਦੋਂ ਸ਼ਨੀ ਗ੍ਰਹਿ ਤੁਹਾਡੇ ਚੌਥੇ ਘਰ ਅਤੇ ਅਪ੍ਰੈਲ ਮਹੀਨੇ ਤੱਕ ਗੁਰੂ ਤੁਹਾਡੇ ਛੇਵੇਂ ਘਰ ਵਿੱਚ ਬਿਰਾਜਮਾਨ ਹੋਣਗੇ, ਉਹ ਸਮਾਂ ਤੁਹਾਡੀ ਸਿਹਤ ਦੇ ਲਈ ਜ਼ਿਆਦਾ ਅਨੁਕੂਲ ਨਾ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮਈ ਵਿੱਚ ਗੁਰੂ ਗ੍ਰਹਿ ਗੋਚਰ ਕਰਕੇ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ, ਤਾਂ ਉਦੋਂ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ। ‘ਧਨੂੰ ਸਾਲਾਨਾ ਰਾਸ਼ੀਫਲ 2025’ ਦੇ ਅਨੁਸਾਰ, ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਦੁਬਾਰਾ ਤੋਂ ਤਰੋਤਾਜ਼ਾ ਮਹਿਸੂਸ ਕਰੋਗੇ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਧਨੂੰ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
  • ਕੇਤੂ ਗ੍ਰਹਿ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
  • ਹਰ ਰੋਜ਼ “ॐ ਗੁਰੁਵੇ ਨਮਹ:” ਦਾ 21 ਵਾਰ ਜਾਪ ਕਰੋ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਕੀ 2025 ਵਿੱਚ ਧਨੂੰ ਰਾਸ਼ੀ ਦਾ ਚੰਗਾ ਸਮਾਂ ਆਵੇਗਾ?

ਧਨੂੰ ਰਾਸ਼ੀ ਵਾਲਿਆਂ ਦੇ ਲਈ ਫਰਵਰੀ 2025 ਤੱਕ ਦਾ ਸਮਾਂ ਕਰੀਅਰ ਦੇ ਲਈ ਸ਼ੁਭ ਰਹੇਗਾ।

ਧਨੂੰ ਰਾਸ਼ੀ ਵਾਲਿਆਂ ਨੂੰ ਕਿਹੜੇ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ?

ਧਨੂੰ ਰਾਸ਼ੀ ਵਾਲਿਆਂ ਦੇ ਲਈ ਭਗਵਾਨ ਵਿਸ਼ਣੂੰ ਦੀ ਪੂਜਾ ਕਰਨਾ ਉੱਤਮ ਰਹਿੰਦਾ ਹੈ।

2025 ਵਿੱਚ ਧਨੂੰ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ ਕਿਹੋ-ਜਿਹਾ ਰਹੇਗਾ?

ਧਨੂੰ ਰਾਸ਼ੀ ਵਾਲਿਆਂ ਦਾ ਪ੍ਰੇਮ ਜੀਵਨ 29 ਜੂਨ ਤੋਂ 26 ਜੁਲਾਈ ਅਤੇ 2 ਨਵੰਬਰ ਤੋਂ 26 ਨਵੰਬਰ ਦੇ ਦੌਰਾਨ ਚੰਗਾ ਰਹੇਗਾ।

ਧਨੂੰ ਰਾਸ਼ੀ ਵਾਲਿਆਂ ਦੇ ਲਈ ਕਿਹੜਾ ਕੰਮ ਕਰਨਾ ਵਧੀਆ ਰਹੇਗਾ?

ਇਸ ਰਾਸ਼ੀ ਦੇ ਜਾਤਕ ਨਾਟਕ, ਲਲਿਤ ਕਲਾ, ਸੋਨੇ-ਚਾਂਦੀ ਦਾ ਵਪਾਰ, ਮੈਨੇਜਰ, ਹੋਟਲ ਆਦਿ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ।