Personalized
Horoscope

ਕੁੰਭ ਸਾਲਾਨਾ ਰਾਸ਼ੀਫਲ 2025

ਮਾਈ ਕੁੰਡਲੀ ਦਾ ਇਹ ਲੇਖ਼ ਕੁੰਭ ਸਾਲਾਨਾ ਰਾਸ਼ੀਫਲ 2025 ਖਾਸ ਤੌਰ ‘ਤੇ ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਭਵਿੱਖਫਲ ਦੇ ਮਾਧਿਅਮ ਤੋਂ ਤੁਹਾਨੂੰ ਜੀਵਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਰਥਿਕ ਜੀਵਨ, ਕਰੀਅਰ, ਪ੍ਰੇਮ, ਸ਼ਾਦੀ-ਵਿਆਹ, ਪਰਿਵਾਰ, ਸਿਹਤ, ਕਾਰੋਬਾਰ ਆਦਿ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਨਾਲ ਵੈਦਿਕ ਜੋਤਿਸ਼ ‘ਤੇ ਆਧਾਰਿਤ ਹੈ। ਹੁਣ ਅਸੀਂ ਬਿਨਾਂ ਦੇਰ ਕੀਤੇ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲਾਨਾ ਰਾਸ਼ੀਫਲ ਕੀ ਕਹਿ ਰਿਹਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਇਸ ਰਾਸ਼ੀਫਲ ਦੇ ਮਾਧਿਅਮ ਤੋਂ ਦੱਸਾਂਗੇ ਕਿ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਕੀ ਪਰਿਵਰਤਨ ਲੈ ਕੇ ਆਵੇਗਾ।

ਕੁੰਭ ਸਾਲਾਨਾ ਰਾਸ਼ੀਫਲ 2025

Read in English - Aquarius Yearly Horoscope 2025

ਵੈਦਿਕ ਜੋਤਿਸ਼ ਦੇ ਅਨੁਸਾਰ, ਰਾਸ਼ੀ ਚੱਕਰ ਵਿੱਚ ਕੁੰਭ ਰਾਸ਼ੀ ਨੂੰ ਗਿਆਰ੍ਹਵਾਂ ਸਥਾਨ ਪ੍ਰਾਪਤ ਹੈ ਅਤੇ ਪ੍ਰਕਿਰਤਿਕ ਸੁਭਾਅ ਤੋਂ ਇਹ ਵਾਯੂ ਤੱਤ ਦੀ ਰਾਸ਼ੀ ਹੈ। ਇਸ ਰਾਸ਼ੀ ਦਾ ਅਧਿਪਤੀ ਦੇਵ ਕਰਮਫਲ਼ ਦਾਤਾ ਸ਼ਨੀ ਦੇਵ ਹੈ ਅਤੇ ਇਹ ਇੱਛਾਵਾਂ ਦੀ ਪੂਰਤੀ ਅਤੇ ਸੰਤੁਸ਼ਟੀ ਦੀ ਪ੍ਰਤੀਨਿਧਤਾ ਕਰਦਾ ਹੈ। ਕੁੰਭ ਰਾਸ਼ੀ ਦਾ ਸਬੰਧ ਰਿਸਰਚ ਨਾਲ ਵੀ ਹੈ। ਮਈ 2025 ਤੋਂ ਗੁਰੂ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਹੋ ਕੇ ਤੁਹਾਨੂੰ ਕਰੀਅਰ, ਪ੍ਰੇਮ ਅਤੇ ਆਰਥਿਕ ਜੀਵਨ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਪ੍ਰਦਾਨ ਕਰਨਗੇ। ਹਾਲਾਂਕਿ ਮਈ 2025 ਤੋਂ ਪਹਿਲਾਂ ਬ੍ਰਹਸਪਤੀ ਮਹਾਰਾਜ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਬ੍ਰਿਸ਼ਭ ਰਾਸ਼ੀ ਵਿੱਚ ਮੌਜੂਦ ਹੋਣਗੇ। ਨਾਲ ਹੀ ਸ਼ਨੀ ਗ੍ਰਹਿ ਫਰਵਰੀ 2025 ਤੱਕ ਤੁਹਾਡੇ ਪਹਿਲੇ/ਲਗਨ ਘਰ ਵਿੱਚ ਬੈਠਾ ਹੋਵੇਗਾ ਅਤੇ ਮਾਰਚ ਤੋਂ ਬਾਅਦ ਇਹ ਮੀਨ ਰਾਸ਼ੀ ਵਿੱਚ ਤੁਹਾਡੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ।

हिंदी में पढ़ें - कुंभ वार्षिक राशिफल 2025

ਸਾਲਾਨਾ ਰਾਸ਼ੀਫਲ 2025 ਕਹਿ ਰਿਹਾ ਹੈ ਕਿ ਲਗਨ ਘਰ ਵਿੱਚ ਸਥਿਤ ਸ਼ਨੀ ਕਦੇ-ਕਦੇ ਤੁਹਾਡੇ ਧੀਰਜ ਦੀ ਪ੍ਰੀਖਿਆ ਲੈ ਸਕਦਾ ਹੈ। ਤੁਹਾਨੂੰ ਚੰਗੀ ਸਫਲਤਾ ਪ੍ਰਾਪਤ ਕਰਨ ਦੇ ਲਈ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਮਈ 2025 ਤੋਂ ਬਾਅਦ ਹੋਣ ਵਾਲਾ ਗੁਰੂ ਮਹਾਰਾਜ ਦਾ ਗੋਚਰ ਤੁਹਾਡੇ ਲਈ ਲਾਭਕਾਰੀ ਕਿਹਾ ਜਾਵੇਗਾ, ਕਿਉਂਕਿ ਇਹ ਤੁਹਾਡੀ ਚੰਦਰ ਰਾਸ਼ੀ ਨੂੰ ਪ੍ਰਭਾਵਿਤ ਕਰੇਗਾ। ਮਈ 2025 ਤੋਂ ਛਾਇਆ ਗ੍ਰਹਿ ਰਾਹੂ ਦੀ ਪਹਿਲੇ ਅਤੇ ਕੇਤੂ ਦੀ ਸੱਤਵੇਂ ਘਰ ਵਿੱਚ ਮੌਜੂਦਗੀ ਹੋਣ ਨਾਲ ਤੁਸੀਂ ਸ਼ੁਭ ਨਤੀਜੇ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ।

ਇਹ ਰਾਸ਼ੀਫਲ ਸਧਾਰਣ ਭਵਿੱਖਬਾਣੀ ਹੈ, ਪਰ ਕੁੰਡਲੀ ਦੇ ਆਧਾਰ ਉੱਤੇ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਮਿਲਣ ਵਾਲ਼ੇ ਨਤੀਜਿਆਂ ਵਿਚ ਭਿੰਨਤਾ ਦੇਖਣ ਨੂੰ ਮਿਲ ਸਕਦੀ ਹੈ।

ਚੱਲੋ, ਹੁਣ ਅੱਗੇ ਵਧਦੇ ਹਾਂ ਅਤੇ ਕੁੰਭ ਸਾਲਾਨਾ ਰਾਸ਼ੀਫਲ 2025 ਦੇ ਮਾਧਿਅਮ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸਾਲ 2025 ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਣਗੇ।

ਐਸਟ੍ਰੋ ਵਾਰਤਾ : ਸਾਡੇ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਪ੍ਰਾਪਤ ਕਰੋ।

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਕਰੀਅਰ

ਕੁੰਭ ਸਾਲਾਨਾ ਰਾਸ਼ੀਫਲ ਦੇ ਅਨੁਸਾਰ, ਸਾਲ 2025 ਵਿੱਚ ਮਾਰਚ ਤੋਂ ਬਾਅਦ ਦਾ ਸਮਾਂ ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਕਰੀਅਰ ਦੇ ਖੇਤਰ ਵਿੱਚ ਸਫਲਤਾ ਲੈ ਕੇ ਆਵੇਗਾ, ਕਿਉਂਕਿ ਸ਼ਨੀ ਦੇਵ ਤੁਹਾਡੇ ਦੂਜੇ ਘਰ ਵਿੱਚ ਬੈਠਾ ਹੋਵੇਗਾ। ਹਾਲਾਂਕਿ ਮਾਰਚ ਦੇ ਮਹੀਨੇ ਵਿੱਚ ਹੋਣ ਵਾਲਾ ਸ਼ਨੀ ਗ੍ਰਹਿ ਦਾ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ ਅਤੇ ਇਹਨਾਂ ਦੀ ਇਹ ਸਥਿਤੀ ਕਰੀਅਰ ਵਿੱਚ ਔਸਤ ਨਤੀਜਿਆਂ ਵੱਲ ਇਸ਼ਾਰਾ ਕਰ ਰਹੀ ਹੈ। ਇਹ ਗੱਲ ਕਾਰੋਬਾਰ ‘ਤੇ ਵੀ ਲਾਗੂ ਹੁੰਦੀ ਹੈ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਇਸ ਅਵਧੀ ਵਿੱਚ ਔਸਤ ਲਾਭ ਦੀ ਹੀ ਪ੍ਰਾਪਤੀ ਹੋਵੇਗੀ।

ਪਰ ਅਪ੍ਰੈਲ ਤੱਕ ਦੀ ਅਵਧੀ ਵਿੱਚ ਤੁਹਾਨੂੰ ਬਹੁਤ ਧੀਰਜ ਨਾਲ ਅੱਗੇ ਵਧਣਾ ਪਵੇਗਾ। ਮਈ ਤੋਂ ਬਾਅਦ ਦਾ ਸਮਾਂ ਤੁਹਾਡੇ ਕਰੀਅਰ ਵਿੱਚ ਸੁਧਾਰ ਲੈ ਕੇ ਆਵੇਗਾ, ਕਿਉਂਕਿ ਗੁਰੂ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਮਈ ਵਿੱਚ ਹੋਣ ਵਾਲਾ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਲਈ ਸ਼ੁਭ ਕਿਹਾ ਜਾਵੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਜੋ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰਨਗੇ। ਫਰਵਰੀ ਦੇ ਮਹੀਨੇ ਵਿੱਚ ਸ਼ਨੀ ਦੇਵ ਤੁਹਾਡੇ ਪਹਿਲੇ/ਲਗਨ ਘਰ ਵਿੱਚ ਬੈਠਾ ਹੋਵੇਗਾ ਅਤੇ ਅਜਿਹੇ ਵਿੱਚ ਤੁਹਾਨੂੰ ਨੌਕਰੀ ਵਿੱਚ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਨਤੀਜੇ ਔਸਤ ਰਹਿ ਸਕਦੇ ਹਨ।

ਸ਼ਨੀ ਗ੍ਰਹਿ 13 ਜੁਲਾਈ ਤੋਂ 28 ਨਵੰਬਰ ਤੱਕ ਵੱਕਰੀ ਸਥਿਤੀ ਵਿੱਚ ਹੋਵੇਗਾ। ਇਸ ਦੇ ਨਤੀਜੇ ਵੱਜੋਂ, ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਬਹੁਤ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਡੇ ਉੱਤੇ ਕੰਮ ਦਾ ਬੋਝ ਕਾਫੀ ਜ਼ਿਆਦਾ ਹੋ ਸਕਦਾ ਹੈ ਅਤੇ ਸੰਭਵ ਹੈ ਕਿ ਕੰਮ ਵਿੱਚ ਕੀਤੀ ਹੋਈ ਮਿਹਨਤ ਦੇ ਲਈ ਪਹਿਚਾਣ ਵੀ ਨਾ ਮਿਲੇ।

ਭਾਵੇਂ ਕਰੀਅਰ ਹੋਵੇ ਜਾਂ ਕਾਰੋਬਾਰ, ਇਹਨਾਂ ਦੋਵਾਂ ਹੀ ਖੇਤਰਾਂ ਵਿੱਚ ਤੁਸੀਂ ਮਾਰਚ ਤੋਂ ਬਾਅਦ ਬਿਹਤਰ ਨਤੀਜਿਆਂ ਦੀ ਉਮੀਦ ਕਰ ਸਕਦੇ ਹੋ, ਕਿਉਂਕਿ ਸ਼ਨੀ ਤੁਹਾਡੇ ਦੂਜੇ ਘਰ ਵਿੱਚ ਬੈਠਾ ਹੋਵੇਗਾ। ਅਜਿਹੇ ਵਿੱਚ ਤੁਸੀਂ ਆਤਮਵਿਸ਼ਵਾਸ ਨਾਲ ਭਰੇ ਰਹੋਗੇ ਅਤੇ ਰਾਹਤ ਮਹਿਸੂਸ ਕਰੋਗੇ। ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਪਹਿਲੇ ਘਰ ਅਤੇ ਕੇਤੂ ਸੱਤਵੇਂ ਘਰ ਵਿੱਚ ਬਿਰਾਜਮਾਨ ਹੋਵੇਗਾ, ਜੋ ਮਈ ਤੋਂ ਬਾਅਦ ਚੰਗਾ ਲਾਭ ਦੇਣ ਵਿੱਚ ਪਿੱਛੇ ਰਹਿ ਸਕਦੇ ਹਨ।

ਕੁੰਭ ਸਾਲਾਨਾ ਰਾਸ਼ੀਫਲ 2025 ਦੱਸ ਰਿਹਾ ਹੈ ਕਿ ਮਈ ਵਿੱਚ ਹੋਣ ਵਾਲਾ ਗੁਰੂ ਗ੍ਰਹਿ ਦਾ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ, ਜੋ ਕਿ ਤੁਹਾਡੇ ਲਈ ਲਾਭਕਾਰੀ ਸਾਬਿਤ ਹੋਵੇਗਾ। ਬ੍ਰਹਸਪਤੀ ਦੇਵ ਤੁਹਾਡੇ ਲਈ ਨੌਕਰੀ ਵਿੱਚ ਸਫਲਤਾ ਲੈ ਕੇ ਆਓਣਗੇ ਅਤੇ ਤੁਹਾਨੂੰ ਆਤਮਵਿਸ਼ਵਾਸ ਨਾਲ ਭਰਨ ਦਾ ਕੰਮ ਕਰਨਗੇ। ਮਈ ਤੋਂ ਬਾਅਦ ਤੁਹਾਡਾ ਕਰੀਅਰ ਰਫਤਾਰ ਪਕੜ ਸਕਦਾ ਹੈ ਅਤੇ ਇਸ ਦੌਰਾਨ ਕੰਮ ਵਿੱਚ ਕੀਤੀ ਹੋਈ ਮਿਹਨਤ ਦੇ ਲਈ ਤੁਹਾਨੂੰ ਪਹਿਚਾਣ ਮਿਲਣ ਦੀ ਸੰਭਾਵਨਾ ਹੈ। ਇਹ ਜਾਤਕ ਜੋ ਵੀ ਕੰਮ ਕਰਨਗੇ, ਉਸ ਕੰਮ ਨੂੰ ਜਾਂ ਫੇਰ ਕਰੀਅਰ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਪੂਰਾ ਕਰ ਸਕਣਗੇ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਇਸ ਸਮੇਂ ਅੱਛਾ-ਖਾਸਾ ਲਾਭ ਮਿਲਣ ਦੀ ਸੰਭਾਵਨਾ ਹੈ ਅਤੇ ਤੁਸੀਂ ਨਵੇਂ ਆਰਡਰ ਪ੍ਰਾਪਤ ਕਰਨ ਵਿੱਚ ਵੀ ਸਫਲ ਰਹੋਗੇ।

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਆਰਥਿਕ ਜੀਵਨ

ਕੁੰਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਆਰਥਿਕ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਅਜਿਹੇ ਵਿੱਚ ਤੁਹਾਨੂੰ ਲਾਭ ਦੇ ਨਾਲ-ਨਾਲ ਖਰਚਿਆਂ ਵਿੱਚ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ। ਇਹ ਖਰਚੇ ਅਪ੍ਰੈਲ ਤੱਕ ਬਣੇ ਰਹਿ ਸਕਦੇ ਹਨ ਅਤੇ ਇਹ ਪੈਸਾ ਤੁਹਾਡੇ ਘਰ ‘ਤੇ ਖਰਚ ਹੋ ਸਕਦਾ ਹੈ, ਜੋ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।

ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਅਪ੍ਰੈਲ ਤੱਕ ਬਹੁਤ ਹੀ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ। ਨਾਲ ਹੀ ਧੀਰਜ ਰੱਖਣਾ ਪਵੇਗਾ। ਪਰ ਮਈ ਤੋਂ ਬਾਅਦ ਜਦੋਂ ਗੁਰੂ ਗ੍ਰਹਿ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ, ਉਸ ਸਮੇਂ ਤੁਸੀਂ ਚੰਗਾ ਲਾਭ ਕਮਾ ਸਕੋਗੇ। ਜੇਕਰ ਤੁਸੀਂ ਚੰਗੀ ਮਾਤਰਾ ਵਿੱਚ ਮੁਨਾਫਾ ਕਮਾਓਣ ਦੀ ਇੱਛਾ ਰੱਖਦੇ ਹੋ, ਤਾਂ ਮਈ ਤੋਂ ਬਾਅਦ ਤੁਸੀਂ ਇਸ ਵਿੱਚ ਸਫਲਤਾ ਪ੍ਰਾਪਤ ਕਰ ਸਕੋਗੇ।

ਕੁੰਭ ਸਾਲਾਨਾ ਰਾਸ਼ੀਫਲ 2025 ਕਹਿੰਦਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ। ਛਾਇਆ ਗ੍ਰਹਿ ਰਾਹੂ ਦਾ ਤੁਹਾਡੇ ਪਹਿਲੇ ਅਤੇ ਕੇਤੂ ਦਾ ਸੱਤਵੇਂ ਘਰ ਵਿੱਚ ਗੋਚਰ ਤੁਹਾਨੂੰ ਧਨ-ਹਾਨੀ ਕਰਵਾਓਣ ਵੱਲ ਸੰਕੇਤ ਕਰ ਰਿਹਾ ਹੈ।

ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਨਾਮ ਨਾਲ ਕਿੰਨੇ ਗੁਣ ਮਿਲਦੇ ਹਨ? ਜਾਣਨ ਦੇ ਲਈ ਹੁਣੇ ਕਲਿੱਕ ਕਰੋ, ਨਾਮ ਨਾਲ ਗੁਣ ਮਿਲਾਣ

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਵਿੱਦਿਅਕ ਜੀਵਨ

ਕੁੰਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਮੁਸ਼ਕਿਲ ਰਹਿ ਸਕਦਾ ਹੈ, ਕਿਉਂਕਿ ਅਪ੍ਰੈਲ ਤੱਕ ਬ੍ਰਹਸਪਤੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਣਗੇ, ਜਦੋਂ ਕਿ ਫਰਵਰੀ ਵਿੱਚ ਸ਼ਨੀ ਦੇਵ ਤੁਹਾਡੇ ਪਹਿਲੇ/ਲਗਨ ਘਰ ਵਿੱਚ ਬਿਰਾਜਮਾਨ ਹੋਣਗੇ। ਇਹਨਾਂ ਦੋਹਾਂ ਗ੍ਰਹਾਂ ਦੀ ਇਹ ਸਥਿਤੀ ਚੰਗੀ ਨਹੀਂ ਕਹੀ ਜਾ ਸਕਦੀ। ਪਰ ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਅਤੇ ਕੇਤੂ ਦੀ ਸਥਿਤੀ ਤੁਹਾਡੀ ਪੜ੍ਹਾਈ ਦੇ ਰਸਤੇ ਵਿੱਚ ਸਮੱਸਿਆਵਾਂ ਪੈਦਾ ਕਰਨ ਦਾ ਕੰਮ ਕਰ ਸਕਦੀ ਹੈ, ਜਿਸ ਦਾ ਅਸਰ ਤੁਹਾਡੇ ਪ੍ਰਦਰਸ਼ਨ ਉੱਤੇ ਪੈਣ ਦੀ ਸੰਭਾਵਨਾ ਹੈ।

ਕੁੰਭ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਦੇ ਅੰਤ ਵਿੱਚ ਹੋਣ ਵਾਲਾ ਸ਼ਨੀ ਗ੍ਰਹਿ ਦਾ ਗੋਚਰ ਦੂਜੇ ਘਰ ਵਿੱਚ ਹੋਵੇਗਾ, ਜੋ ਪੜ੍ਹਾਈ ਦੇ ਖੇਤਰ ਵਿੱਚ ਤੁਹਾਡੇ ਲਈ ਸਫਲਤਾ ਲੈ ਕੇ ਆਵੇਗਾ ਅਤੇ ਤੁਸੀਂ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੇ ਕਾਬਲ ਬਣੋਗੇ। ਬ੍ਰਹਸਪਤੀ ਮਹਾਰਾਜ ਦਾ ਤੁਹਾਡੇ ਪੰਜਵੇਂ ਘਰ ਵਿੱਚ ਹੋਣ ਵਾਲਾ ਗੋਚਰ ਪੜ੍ਹਾਈ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਨੂੰ ਮਜ਼ਬੂਤ ਕਰੇਗਾ। ਜੇਕਰ ਤੁਸੀਂ ਉੱਚ-ਵਿੱਦਿਆ ਹਾਸਲ ਕਰਨਾ ਚਾਹੁੰਦੇ ਹੋ, ਤਾਂ ਮਈ 2025 ਤੋਂ ਬਾਅਦ ਅਜਿਹਾ ਕਰ ਸਕੋਗੇ। ਉੱਚ-ਵਿੱਦਿਆ ਦੇ ਰਸਤੇ ਵਿੱਚ ਚੁੱਕੇ ਗਏ ਕਦਮ ਤੁਹਾਨੂੰ ਨਵੀਆਂ ਉਚਾਈਆਂ ਉੱਤੇ ਲੈ ਕੇ ਜਾਣਗੇ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪਰਿਵਾਰਕ ਜੀਵਨ

ਕੁੰਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਦੇ ਮਹੀਨੇ ਤੱਕ ਬ੍ਰਹਸਪਤੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਣਗੇ ਅਤੇ ਅਜਿਹੇ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਪਰਿਵਾਰਕ ਜੀਵਨ ਵਿੱਚ ਕੁਝ ਅਣਸੁਖਾਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਸੁਆਮੀ ਗ੍ਰਹਿ ਦੇ ਰੂਪ ਵਿੱਚ ਸ਼ਨੀ ਮਹਾਰਾਜ ਫਰਵਰੀ ਵਿੱਚ ਕੁੰਭ ਰਾਸ਼ੀ ਦੇ ਪਹਿਲੇ/ਲਗਨ ਘਰ ਵਿੱਚ ਬੈਠੇ ਹੋਣਗੇ ਅਤੇ ਮਾਰਚ ਦੇ ਅੰਤ ਤੱਕ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰ ਜਾਣਗੇ। ਇਸ ਦੇ ਨਤੀਜੇ ਵੱਜੋਂ, ਘਰ-ਪਰਿਵਾਰ ਅਤੇ ਰਿਸ਼ਤਿਆਂ ਨਾਲ ਜੁੜੇ ਮਾਮਲਿਆਂ ਵਿੱਚ ਤੁਸੀਂ ਧੀਰਜ ਖੋ ਸਕਦੇ ਹੋ ਅਤੇ ਇਹਨਾਂ ਹਾਲਾਤਾਂ ਵਿੱਚ ਰਾਹੂ-ਕੇਤੂ ਅੱਗ ਵਿੱਚ ਘਿਓ ਪਾਓਣ ਦਾ ਕੰਮ ਕਰਨਗੇ।

ਕੁੰਭ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਛਾਇਆ ਗ੍ਰਹਿ ਦੇ ਰੂਪ ਵਿੱਚ ਰਾਹੂ ਤੁਹਾਡੇ ਪਹਿਲੇ ਘਰ ਅਤੇ ਕੇਤੂ ਸੱਤਵੇਂ ਘਰ ਵਿੱਚ ਮੌਜੂਦ ਹੋਣਗੇ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਪਰਿਵਾਰ ਵਿੱਚ ਮੈਂਬਰਾਂ ਦੇ ਨਾਲ ਤਾਲਮੇਲ ਬਿਠਾਓਣ ਦੀ ਜ਼ਰੂਰਤ ਪਵੇਗੀ, ਤਾਂ ਕਿ ਤੁਹਾਡਾ ਪਰਿਵਾਰਕ ਜੀਵਨ ਸ਼ਾਂਤੀਪੂਰਣ ਤਰੀਕੇ ਨਾਲ਼ ਚੱਲਦਾ ਰਹੇ। ਹਾਲਾਂਕਿ ਮਈ ਤੋਂ ਬਾਅਦ ਸ਼ੁਭ ਗ੍ਰਹਿ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਵਿੱਚ ਪ੍ਰਵੇਸ਼ ਕਰ ਜਾਣਗੇ, ਜਿਸ ਦੇ ਕਾਰਨ ਪਰਿਵਾਰ ਦਾ ਮਾਹੌਲ ਖੁਸ਼ਹਾਲ ਬਣਿਆ ਰਹੇਗਾ।

ਅੱਜ ਚੰਦਰਮਾ ਕਦੋਂ ਨਿੱਕਲ਼ੇਗਾ? ਇਹ ਜਾਣਨ ਦੇ ਲਈ ਕਲਿੱਕ ਕਰੋ।

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਕੁੰਭ ਸਾਲਾਨਾ ਰਾਸ਼ੀਫਲ ਕਹਿੰਦਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਦੇ ਮਹੀਨੇ ਤੱਕ ਕੁੰਭ ਰਾਸ਼ੀ ਵਾਲਿਆਂ ਨੂੰ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬ੍ਰਹਸਪਤੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਮੌਜੂਦ ਹੋਣਗੇ। ਨਾਲ ਹੀ ਫਰਵਰੀ ਤੱਕ ਸ਼ਨੀ ਤੁਹਾਡੇ ਪਹਿਲੇ/ਲਗਨ ਘਰ ਵਿੱਚ ਬੈਠਾ ਹੋਵੇਗਾ ਅਤੇ ਮਾਰਚ ਤੋਂ ਬਾਅਦ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ ਵਿੱਚ ਸਕਾਰਾਤਮਕ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ, ਤਾਂ ਮਈ ਤੋਂ ਬਾਅਦ ਤੁਸੀਂ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਬਦਲ ਸਕਦੇ ਹੋ, ਕਿਉਂਕਿ ਇਸ ਅਵਧੀ ਦੇ ਦੌਰਾਨ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਹੋਣਗੇ। ਸਾਲ 2025 ਵਿੱਚ ਛਾਇਆ ਗ੍ਰਹਿ ਰਾਹੂ ਅਤੇ ਕੇਤੂ ਦੋਵੇਂ ਹੀ ਤੁਹਾਨੂੰ ਸਹਿਯੋਗ ਦੇਣ ਵਿੱਚ ਪਿੱਛੇ ਰਹਿ ਸਕਦੇ ਹਨ।

ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਸਾਲਾਨਾ ਰਾਸ਼ੀਫਲ: ਸਿਹਤ

ਕੁੰਭ ਸਾਲਾਨਾ ਰਾਸ਼ੀਫਲ ਦੱਸ ਰਿਹਾ ਹੈ ਕਿ ਸਾਲ 2025 ਵਿੱਚ ਅਪ੍ਰੈਲ ਤੱਕ ਦਾ ਸਮਾਂ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਦੇ ਲਈ ਥੋੜਾ ਜਿਹਾ ਮੁਸ਼ਕਿਲ ਰਹਿ ਸਕਦਾ ਹੈ, ਕਿਉਂਕਿ ਬ੍ਰਹਸਪਤੀ ਗ੍ਰਹਿ ਤੁਹਾਡੇ ਚੌਥੇ ਘਰ ਵਿੱਚ ਸਥਿਤ ਹੋਣਗੇ। ਨਾਲ ਹੀ ਸ਼ਨੀ ਦੇਵ ਤੁਹਾਡੇ ਪਹਿਲੇ/ਲਗਨ ਘਰ ਵਿੱਚ ਬੈਠ ਕੇ ਤੁਹਾਨੂੰ ਸੁਸਤ ਬਣਾਓਣ ਦਾ ਕੰਮ ਕਰੇਗਾ ਅਤੇ ਤੁਹਾਡੀ ਰੋਗ ਪ੍ਰਤੀਰੋਧਕ ਖਮਤਾ ਵੀ ਕਮਜ਼ੋਰ ਹੋ ਸਕਦੀ ਹੈ। ਫਰਵਰੀ 2025 ਤੱਕ ਸ਼ਨੀ ਗ੍ਰਹਿ ਦੀ ਪਹਿਲੇ ਘਰ ਵਿੱਚ ਮੌਜੂਦਗੀ ਤੁਹਾਨੂੰ ਨੀਂਦ ਨਾ ਆਓਣ ਦੀ ਸਮੱਸਿਆ ਦੇ ਸਕਦੀ ਹੈ, ਪਰ ਜਦੋਂ ਮਾਰਚ ਤੋਂ ਬਾਅਦ ਇਹ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰ ਜਾਵੇਗਾ, ਤਾਂ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਹਾਲਾਂਕਿ ਇਹਨਾਂ ਜਾਤਕਾਂ ਨੂੰ ਦੰਦਾਂ ਵਿੱਚ ਦਰਦ, ਅੱਖਾਂ ਵਿੱਚ ਜਲਣ ਆਦਿ ਦੀ ਵੀ ਸ਼ਿਕਾਇਤ ਹੋ ਸਕਦੀ ਹੈ। ਕੁੰਭ ਸਾਲਾਨਾ ਰਾਸ਼ੀਫਲ 2025 ਦੇ ਅਨੁਸਾਰ, ਚੌਥੇ ਘਰ ਵਿੱਚ ਬੈਠ ਕੇ ਗੁਰੂ ਮਹਾਰਾਜ ਤੁਹਾਡੀਆਂ ਸੁੱਖ-ਸੁਵਿਧਾਵਾਂ ਨੂੰ ਘੱਟ ਕਰ ਸਕਦੇ ਹਨ। ਮਈ 2025 ਤੋਂ ਬਾਅਦ ਤੁਹਾਡੀ ਸਿਹਤ ਅਤੇ ਫਿਟਨੈੱਸ ਦੋਵੇਂ ਉੱਤਮ ਰਹਿਣਗੇ।

ਇੱਥੇ ਕਲਿੱਕ ਕਰ ਕੇ ਮੁਫ਼ਤ ਵਿੱਚ ਕਰੋ, ਨਾਮ ਨਾਲ਼ ਕੁੰਡਲੀ ਮਿਲਾਣ !

ਕੁੰਭ ਸਾਲਾਨਾ ਰਾਸ਼ੀਫਲ 2025: ਪ੍ਰਭਾਵੀ ਉਪਾਅ

  • ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
  • ਕੇਤੂ ਗ੍ਰਹਿ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
  • ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।

ਆਪਣੀ ਰਾਸ਼ੀ ਅਨੁਸਾਰ ਪੜ੍ਹੋ, ਸਭ ਤੋਂ ਸਟੀਕ ਆਪਣਾ ਅੱਜ ਦਾ ਰਾਸ਼ੀਫਲ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਆਰਟੀਕਲ ਪਸੰਦ ਆਇਆ ਹੋਵੇਗਾ। ਮਾਈ ਕੁੰਡਲੀ ਦੇ ਨਾਲ਼ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

2025 ਵਿੱਚ ਕੁੰਭ ਰਾਸ਼ੀ ਦਾ ਕੀ ਹੋਵੇਗਾ?

ਮਈ 2025 ਤੋਂ ਬਾਅਦ ਕੁੰਭ ਰਾਸ਼ੀ ਦੇ ਵਪਾਰੀ ਵਰਗ ਨੂੰ ਬ੍ਰਹਸਪਤੀ ਸ਼ੁਭ ਫਲ਼ ਪ੍ਰਦਾਨ ਕਰਨਗੇ।

ਕੁੰਭ ਰਾਸ਼ੀ ਦਾ ਸੁਆਮੀ ਗ੍ਰਹਿ ਕੌਣ ਹੈ?

ਇਸ ਰਾਸ਼ੀ ਦਾ ਅਧਿਪਤੀ ਦੇਵ ਸ਼ਨੀ ਦੇਵ ਹੈ।

ਕੁੰਭ ਰਾਸ਼ੀ ਵਾਲ਼ਿਆਂ ਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ?

ਕੁੰਭ ਦਾ ਸੁਆਮੀ ਗ੍ਰਹਿ ਸ਼ਨੀ ਹੋਣ ਦੇ ਕਾਰਨ ਇਹਨਾਂ ਨੂੰ ਸ਼ਿਵ ਜੀ ਅਤੇ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ।

ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਜੀਵਨ ਕਿਹੋ-ਜਿਹਾ ਰਹੇਗਾ?

ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਨੂੰ ਪਰਿਵਾਰਕ ਜੀਵਨ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਵੇਗਾ।